ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਸ਼ਮੀਰ ’ਚ ਸ਼ਾਂਤੀ ਸਾਡੀਆਂ ਸ਼ਰਤਾਂ ’ਤੇ ਆਵੇਗੀ: ਰਾਸ਼ਿਦ

08:05 AM Sep 13, 2024 IST
ਬਾਰਾਮੂਲਾ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੰਸਦ ਮੈਂਬਰ ਇੰਜਨੀਅਰ ਰਾਸ਼ਿਦ। -ਫੋਟੋੋ: ਪੀਟੀਆਈ

ਸ੍ਰੀਨਗਰ, 12 ਸਤੰਬਰ
ਪੰਜ ਸਾਲ ਤੋਂ ਵੱਧ ਸਮੇਂ ਤੱਕ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਅੰਤਰਿਮ ਜ਼ਮਾਨਤ ’ਤੇ ਘਰ ਪਰਤੇ ਸੰਸਦ ਮੈਂਬਰ ਸ਼ੇਖ ਅਬਦੁਲ ਰਾਸ਼ਿਦ ਨੇ ਅੱਜ ਇੱਥੇ ਕਿਹਾ ਕਿ ਕਸ਼ਮੀਰ ਦੇ ਲੋਕਾਂ ਤੋਂ ਵੱਧ ਸ਼ਾਂਤੀ ਦੀ ਹੋਰ ਕਿਸੇ ਨੂੰ ਜ਼ਰੂਰਤ ਨਹੀਂ ਪਰ ‘ਇਹ ਸ਼ਾਂਤੀ ਸਾਡੀਆਂ ਸ਼ਰਤਾਂ ’ਤੇ ਆਵੇਗੀ’, ਨਾ ਕਿ ਕੇਂਦਰ ਸਰਕਾਰ ਵੱਲੋਂ ਤੈਅ ਸ਼ਰਤਾਂ ’ਤੇ। ਇੰਜਨੀਅਰ ਰਾਸ਼ਿਦ ਦੇ ਨਾਮ ਨਾਲ ਮਸ਼ਹੂਰ ਲੋਕ ਸਭਾ ਮੈਂਬਰ ਨੇ ਅੱਜ ਸਵੇਰੇ ਸ੍ਰੀਨਗਰ ਹਵਾਈ ਅੱਡੇ ਦੇ ਟਰਮੀਨਲ ਤੋਂ ਬਾਹਰ ਆ ਕੇ ਸੜਕ ’ਤੇ ਸਜਦਾ ਕੀਤਾ। ਉਨ੍ਹਾਂ ਕਿਹਾ, ‘ਅਸੀਂ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਨੂੰ ਦੱਸਣਾ ਚਾਹੁੰਦੇ ਹਨ ਕਿ ਸਾਡੇ ਤੋਂ ਵੱਧ ਸ਼ਾਂਤੀ ਦੀ ਲੋੜ ਕਿਸੇ ਨੂੰ ਨਹੀਂ ਹੈ ਪਰ ਇਹ ਸ਼ਾਂਤੀ ਸਾਡੀਆਂ ਸ਼ਰਤਾਂ ’ਤੇ ਆਏਗੀ, ਤੁਹਾਡੀਆਂ ਸ਼ਰਤਾਂ ’ਤੇ ਨਹੀਂ। ਸਾਨੂੰ ਕਬਰਿਸਤਾਨ ਵਰਗੀ ਸੁੰਨ ਨਹੀਂ ਚਾਹੀਦੀ, ਸ਼ਾਂਤੀ ਚਾਹੀਦੀ ਹੈ।’ -ਪੀਟੀਆਈ

Advertisement

Advertisement
Tags :
Jammu and KashmirPunjabi khabarPunjabi NewsSheikh Abdul RashidStay in jail