ਪੀਏਯੂ ਦੀ ਵਿਦਿਆਰਥਣ ਨੇ ਇੰਡੋਨੇਸ਼ੀਆ ’ਚ ਇਨਾਮ ਜਿੱਤਿਆ
09:07 AM Nov 05, 2024 IST
Advertisement
ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਨਵੰਬਰ
ਪੀਏਯੂ ਦੇ ਕੀਟ ਵਿਗਿਆਨ ਵਿਭਾਗ ਤੋਂ ਕੀਟ ਵਿਗਿਆਨ ਵਿੱਚ ਐੱਮਐੱਸਸੀ ਕਰਨ ਵਾਲੀ ਵਿਦਿਆਰਥਣ ਅਭਿਰਾਮੀ ਅਨਿਲ ਕੁਮਾਰ ਨੂੰ ਇੰਡੋਨੇਸ਼ੀਆ ਵਿੱਚ ਹੋਈ ਕਾਨਫਰੰਸ ਵਿੱਚ ਪਸੰਦੀਦਾ ਪੇਪਰ ਪੇਸ਼ਕਾਰ ਵਜੋਂ ਚੁਣਿਆ ਗਿਆ। ਇਹ ਕਾਨਫਰੰਸ ਕੌਮਾਂਤਰੀ ਵਿਦਿਆਰਥੀਆਂ ਬਾਰੇ ਯੂਨੀਵਰਸਿਟੀ ਆਫ ਪਾਜਾਜਾਰਾਨ, ਜਾਵਾਰਾਜ, ਬਾਡੂੰਗ ਵਿੱਚ ਭਵਿੱਖ ਦੀ ਖੇਤੀਬਾੜੀ ਲਈ ਕਰਵਾਈ ਗਈ ਸੀ। ਇਸ ਵਿੱਚ ਵਿਦਿਆਰਥੀਆਂ ਦੇ ਪੇਸ਼ਕਾਰੀਆਂ ਦੇ ਮੁਕਾਬਲੇ ਵਿੱਚ ਅਭਿਰਾਮੀ ਨੇ ਇਹ ਮਾਣ ਹਾਸਲ ਕੀਤਾ। ਵਿਦਿਆਰਥਣ ਨੇ ਭਾਰਤ ਵਿਚ ਫਲਾਂ ਦੇ ਕੀੜਿਆਂ ਦੀ ਭਿੰਨਤਾ ਅਤੇ ਇਸ ਦੀ ਸੰਯੁਕਤ ਰੋਕਥਾਮ ਵਿਸ਼ੇ ਉੱਤੇ ਪੇਸ਼ਕਾਰੀ ਦਿੱਤੀ। ਅਭਿਰਾਮੀ ਪ੍ਰਸਿੱਧ ਕੀਟ ਵਿਗਿਆਨ ਡਾ. ਸੰਦੀਪ ਸਿੰਘ ਦੀ ਵਿਦਿਆਰਥਣ ਹੈ। ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਬਰਾੜ ਭੁੱਲਰ ਨੇ ਵਿਦਿਆਰਥਣ ਨੂੰ ਵਧਾਈ ਦਿੱਤੀ।
Advertisement
Advertisement