ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਟਵਾਰੀ ਰਿਸ਼ਵਤ ਲੈਂਦਾ ਸਾਥੀ ਸਮੇਤ ਗ੍ਰਿਫ਼ਤਾਰ

08:14 AM Apr 11, 2024 IST
ਵਿਜੀਲੈਂਸ ਵੱਲੋਂ ਕਾਬੂ ਕੀਤਾ ਗਿਆ ਪਟਵਾਰੀ ਤੇ ਉਸ ਦਾ ਸਾਥੀ।

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਅਪਰੈਲ
30 ਸਾਲ ਤੋਂ ਜਮ੍ਹਾਂਬੰਦੀ ਰਿਕਾਰਡ ਜਾਰੀ ਕਰਨ ਬਦਲੇ 3500 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਵਿਜੀਲੈਂਸ ਦੀ ਟੀਮ ਨੇ ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਦੇ ਪਟਵਾਰਖਾਨੇ ’ਚ ਤਾਇਨਾਤ ਪਟਵਾਰੀ ਸੁਖਵਿੰਦਰ ਸਿੰਘ ਸੋਢੀ ਅਤੇ ਉਸ ਦੇ ਸਾਥੀ ਅਮਨਦੀਪ ਸਿੰਘ ਉਰਫ਼ ਦੀਪ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਹਾਂ ਮੁਲਜ਼ਮਾਂ ਨੂੰ ਯੋਜਨਾ ਬਣਾਉਣ ਤੋਂ ਬਾਅਦ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ। ਇਸ ਮਾਮਲੇ ’ਚ ਚੰਦਰ ਨਗਰ ਵਾਸੀ ਤੇਲੂ ਰਾਮ ਦੀ ਸ਼ਿਕਾਇਤ ’ਤੇ ਵਿਜੀਲੈਂਸ ਦੀ ਟੀਮ ਨੇ ਦੋਹਾਂ ਖਿਲਾਫ਼ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਤੇਲੂ ਰਾਮ ਵੱਲੋਂ ਪੁਲੀਸ ਕੋਲ ਕੀਤੀ ਸ਼ਿਕਾਇਤ ਅਨੁਸਾਰ ਉਸ ਦਾ ਇੱਕ ਪਲਾਟ ਸੀ ਤੇ 30 ਸਾਲ ਦਾ ਜਮ੍ਹਾਂਬੰਦੀ ਰਿਕਾਰਡ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਮੁਲਜ਼ਮ ਅਮਨਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਸ ਨੇ ਪਟਵਾਰੀ ਸਾਹਮਣੇ ਹੀ 3500 ਰੁਪਏ ਰਿਸ਼ਵਤ ਮੰਗਣੀ ਸ਼ੁਰੂ ਕਰ ਦਿੱਤੀ। ਉਸ ਨੇ ਬੈਂਕ ਤੋਂ ਲੋਨ ਲੈਣਾ ਸੀ ਤਾਂ ਉਸ ਨੂੰ ਸਾਰੇ ਰਿਕਾਰਡ ਦੀ ਲੋੜ ਸੀ ਜਿਸ ਕਾਰਨ ਉਹ ਮੁਲਜ਼ਮਾਂ ਨੂੰ ਪੈਸੇ ਦੇਣ ਲਈ ਤਿਆਰ ਹੋ ਗਿਆ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਮੁਲਾਕਾਤ ਦੌਰਾਨ ਪਟਵਾਰੀ ਨੇ ਉਸ ਨੂੰ ਇਸ ਸਬੰਧੀ ਆਪਣੇ ਸਹਿਯੋਗੀ ਅਮਨਦੀਪ ਸਿੰਘ ਉਰਫ਼ ਦੀਪ ਨੂੰ ਮਿਲਣ ਲਈ ਕਿਹਾ, ਜਿਸ ਨੇ ਰਿਸ਼ਵਤ ਦੇ ਰੂਪ ’ਚ 3500 ਰੁਪਏ ਦੀ ਮੰਗ ਕੀਤੀ ਜਿਸ ’ਚ ਪਟਵਾਰੀ ਦੇ ਸਹਿਯੋਗੀ ਨੇ 500 ਰੁਪਏ ਦੀ ਮੰਗ ਕੀਤੀ ਅਤੇ 3 ਹਜ਼ਾਰ ਰੁਪਏ ਦਾ ਭੁਗਤਾਨ ਪਟਵਾਰੀ ਨੂੰ ਕਰਨ ਲਈ ਆਖਿਆ। ਤੇਲੂ ਰਾਮ ਨੇ ਸਾਰੀ ਰਿਕਾਰਡਿੰਗ ਕੀਤੀ ਹੋਈ ਸੀ ਅਤੇ ਇਸ ਨੂੰ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਦੇ ਦਿੱਤਾ। ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਟੀਮ ਨੇ ਜਾਲ ਵਿਛਾਇਆ, ਜਿਸ ’ਚ ਮੁਲਜ਼ਮ ਅਮਨਦੀਪ ਸਿੰਘ ਉਰਫ਼ ਦੀਪ ਨੂੰ ਉਪਰੋਕਤ ਪਟਵਾਰਖਾਨੇ ਦੀ ਪਾਰਕਿੰਗ ’ਚ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ, ਜਦੋਂ ਉਹ ਸ਼ਿਕਾਇਤਕਰਤਾ ਤੋਂ 3500 ਰੁਪਏ ਲੈ ਰਿਹਾ ਸੀ। ਉਧਰ, ਪਟਵਾਰੀ ਸੁਖਵਿੰਦਰ ਸਿੰਘ ਸੋਢੀ ਨੂੰ ਵੀ ਉਸ ਦੇ ਦਫ਼ਤਰ ’ਚੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Advertisement

Advertisement