ਸਬਰ ਬਨਾਮ ਭਾਣਾ
ਸੰਸਾਰ ਵਿੱਚ ਕੋਈ ਅਜਿਹਾ ਵਿਅਕਤੀ ਨਹੀਂ ਜਿਸ ਦੇ ਜੀਵਨ ਵਿੱਚ ਔਖੇ ਪਲ ਨਾ ਆਏ ਹੋਣ। ਖ਼ੁਸ਼ੀ ਵੇਲੇ ਭਾਵੇਂ ਬੰਦਾਰੱਬ ਨੂੰ ਯਾਦ ਨਾ ਕਰੇ ਪਰ ਭੀੜ ਪਈ ਤੋਂ ਮੁੜ-ਮੁੜ ਉਸ ਅੱਗੇ ਅਰਜ਼ੋਈਆਂ ਕਰਦਾ ਹੈ। ਕੋਈ ਪਹਿਲਾਂ ਹੀ ਦੁੱਖਾਂ ਦੀਆਂ ਭਾਰੀਪੰਡਾਂ ਸਿਰ ’ਤੇ ਚੁੱਕੀ ਫਿਰਦਾ ਦੁਖਿਆਰਾ ਤਾਂ ਰੱਬ ਨਾਲ ਗਿਲੇ ਸ਼ਿਕਵੇ ਵੀ ਕਰਦਾ ਹੈ। ਉਹ ਗੁਰਬਾਣੀ ਵਿੱਚੋਂ ਸ਼ੇਖ ਫਰੀਦ ਜੀ ਦੇ ਸ਼ਲੋਕ ਦੇ ਹਵਾਲੇ ਨਾਲ ਹੀ ਕਹਿੰਦਾ ਹੈ:
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ।।
ਇਸ ਸ਼ਲੋਕ ਦੇ ਅਰਥ ਬਹੁਤ ਡੂੰਘੇ ਹਨ ਪਰ ਅਸੀਂ ਆਮ ਲੋਕ ਇਸ ਨੂੰ ਆਪਣੇ ਦੁੱਖਾਂ-ਕਸ਼ਟਾਂ ਨਾਲ ਜੋੜ ਕੇ ਹੀ ਵਰਤਦੇ ਹਾਂ। ਦੁੱਖਾਂ ਦੀ ਮਾਰ ਝੱਲਦਾ ਕੋਈ ਵਿਰਲਾ ਮਨ ਗ਼ਾਲਿਬ ਦੇ ਇਸ ਸ਼ਿਅਰ ਵਾਲੀ ਅਵਸਥਾ ਵਿੱਚ ਵੀ ਪੁੱਜ ਜਾਂਦਾਹੈ:
ਇਸ਼ਤਰ-ਏ ਕਤਰਾ* ਹੈਦਰਿਆ ਮੇਂ ਫ਼ਨਾ ਹੋ ਜਾਨਾ,
ਦਰਦ ਕਾਹਦ ਸੇਗੁਜ਼ਰਨਾ ਹੈ ਦਵਾ ਹੋ ਜਾਨਾ।
* ਕਤਰੇ ਦੀ ਖ਼ੁਸ਼ੀ
ਦਰਅਸਲ, ਦਰਦ ਉਸਸਮੇਂ ਦਵਾ ਬਣ ਜਾਂਦਾ ਹੈ ਜਦੋਂ ਅਸੀਂ ਸਹਿਣਸ਼ੀਲਤਾ ਨੂੰ ਸੁਭਾਅ ਦਾ ਹਿੱਸਾ ਬਣਾ ਲੈਂਦੇ ਹਾਂ, ਮਨ ਦੀਆਂ ਭਾਵਨਾਵਾਂ, ਇੱਛਾਵਾਂ ਤੇ ਚਿੰਤਾਵਾਂ ਆਦਿ ’ਤੇ ਕਾਬੂਪਾ ਲੈਂਦੇ ਹਾਂ। ਇਸ ਦੇ ਨਾਲ ਦਿਮਾਗ਼ ਵਿੱਚ ਦੁੱਖ, ਗ਼ਮ ਤੇ ਅਨੇਕਾਂ ਉਲਝਣਾਂ ਦੇ ਝੁੱਲਦੇ ਝੱਖੜਾਂ ਨੂੰ ਜ਼ਬਤ ਨਾਲ ਦਬਾ ਜਾਂ ਠੱਲ੍ਹ ਲੈਂਦੇ ਹਾਂ। ਇਨ੍ਹਾਂ ਸਾਰੇ ਵਿਚਾਰਾਂ ਦਾ ਸਾਰ ਮੇਰੀ ਸੋਚ ਅਨੁਸਾਰ ‘ਸਬਰ’ ਹੈ। ਇਹ ਤਿੰਨ ਅੱਖਰਾਂ ਦਾ ਸ਼ਬਦ ਅਥਾਹ ਸਮੁੰਦਰ ਹੋ ਨਿੱਬੜਦਾ ਹੈ ਤੇ ਸਮਾ ਲੈਂਦਾ ਹੈ ਅਨੇਕਾਂ ਤੂਫ਼ਾਨ ਆਪਣੇ ਅੰਦਰ...! ਦੂਜਾ ਸ਼ਬਦ ਹੈ ‘ਭਾਣਾ’ ਜੋ ਮੈਨੂੰ ਸਬਰ ਦਾ ਹੀ ਪੂਰਕ ਰੂਪ ਜਾਪਦਾ ਹੈ। ਅੰਤਰ ਇੰਨਾ ਕੁ ਹੈ ਕਿ ਭਾਣਾ ਸ਼ਬਦ ਨੂੰ ਆਮ ਤੌਰ ’ਤੇ ਮੌਤ ਨਾਲ ਜੋੜ ਕੇ ਕਿਹਾ, ਸੁਣਿਆ ਤੇ ਸਮਝਿਆ ਜਾਂਦਾ ਹੈ। ਤੁਰ ਜਾਣ ਵਾਲੇ ਦੇ ਨਜ਼ਦੀਕੀਆਂ ਨੂੰ ਹਮਦਰਦੀ ਜਤਾਉਂਦੇ ਸੱਜਣ-ਮਿੱਤਰ ਅਕਸਰ ਕਹਿੰਦੇ ਹਨ, ‘‘ਭਾਣਾ ਮੰਨੋ...।’’ ਇਸ ਦਾ ਭਾਵ ਵੀ ਇਹੋਹੁੰਦਾ ਹੈ ਕਿ ਸਬਰਕਰੋ। ਭਾਣਾ ਸਿਰਫ਼ ਮੌਤ ਹੀ ਨਹੀਂ ਹੁੰਦੀ ਸਗੋਂ ਕਿਸੇ ਨਾਲ ਹੋਈਆਂ ਵਧੀਕੀਆਂ, ਜ਼ੁਲਮ-ਜਬਰ, ਝੂਠੀਆਂ ਤੋਹਮਤਾਂ ਆਦਿ ਵੀ ਭਾਣਾ ਹੀ ਹੁੰਦੀਆਂ ਹਨ ਜਿਨ੍ਹਾਂ ਨੂੰ ਕੋਈ ਬੇਵੱਸ ਹੋਇਆ ਮਨੁੱਖ ਚੁੱਪਚਾਪ ਜਰਦਾ ਹੈ। ਜਦੋਂ ਕੋਈ ਅਤਿਪਿਆਰਾ ਅਚਾਨਕ ਪਲਾਂ ਛਿਣਾਂ ਵਿੱਚ ਸਾਡੇ ਤੋਂ ਸਦੈਵ ਕਾਲ ਲਈ ਵਿੱਛੜ ਜਾਂਦਾ ਹੈ ਤਾਂ ਅਸੀਂ ਇਸ ਨੂੰ ਕੁਦਰਤ ਦੀ ਵਧੀਕੀ ਸਮਝਦੇ ਹਾਂ। ਇਹ ਜਾਣਦਿਆਂ ਵੀ ਕਿ ਮੌਤ ਅਟੱਲ ਸੱਚਾਈ ਹੈ, ਅਸੀਂ ਇਸ ਨੂੰ ਪ੍ਰਵਾਨ ਨਹੀਂ ਕਰਦੇ ਭਾਵਸਹਿਜ ਮਤੇ ਨਹੀਂ ਜਰਦੇ। ਗੁਰਬਾਣੀ ਦਾ ਫੁਰਮਾਨ ਹੈ ‘ਮਰਣੁ ਲਿਖਾਇ ਮੰਡਲ ਮਹਿ ਆਏ’।
ਇਹ ਸੱਚ ਹੈ ਤੇ ਕੁਦਰਤੀ ਵਰਤਾਰਾ ਹੈ ਪਰਸਾਨੂੰ ਆਮ ਜੀਵਾਂ ਨੂੰ ਕਿਸੇ ਮਿੱਤਰ-ਪਿਆਰੇ ਦਾ ਅਲਪਕਾਲੀ ਵਿਛੋੜਾ ਵੀ ਰੁਆਉਂਦਾ ਤੇ ਤੜਪਾਉਂਦਾ ਹੈ। ਕਿਸੇ ਰੱਬ ਵਰਗੇ ਆਸਰੇ ਦਾ ਖੁੱਸ ਜਾਣਾ ਅਸਹਿ ਹੁੰਦਾ ਹੈ, ਪਰ ਇਸ ਦਾ ਕੋਈ ਹੱਲ ਨਹੀਂ। ਸਦੀਵੀ ਵਿਛੋੜਾ ਝੱਲਣਾ ਹਰ ਹਾਲ ਔਖਾ ਹੈ ਪਰ ਕੁਝ ਕੀਤਾ ਨਹੀਂ ਜਾ ਸਕਦਾ ਸਿਵਾਏ ਰੋਣ-ਕੁਰਲਾਉਣ ਜਾਂ ਸਬਰ ਕਰਨਤੇ ਭਾਣਾਮੰਨਣ ਤੋਂ।
ਚਾਰ ਅਪਰੈਲ 2005 ਨੂੰ 19 ਸਾਲ ਪਹਿਲਾਂ 31 ਸਾਲਾਂ ਦੇ ਨੌਜਵਾਨ ਇਕਲੌਤੇ ਪੁੱਤਰ ਦੇ ਕਾਰ ਹਾਦਸੇ ਵਿੱਚ ਦੋ ਕੁ ਘੰਟਿਆਂ ਅੰਦਰ ਸਦਾ ਲਈ ਵਿੱਛੜ ਜਾਣ ’ਤੇ ਸਦਮੇ ’ਚ ਮੈਂ ਜ਼ਿੰਦਗੀ ਤੋਂ ਮੂੰਹ ਮੋੜ ਲਿਆ ਤੇ ਕੁਝਸਮਾਂ ਤਾਂ ਸਭ ਨਾਲੋਂ ਨਾਤਾ ਤੋੜ ਲਿਆ।
ਪੁੱਤਰ ਦੇ ਦੋ ਸਾਲਾਂ ਦੇ ਮਾਸੂਮ ਪੁੱਤ ਤੇ ਸੱਤਮਹੀਨਿਆਂ ਦੀ ਅਣਭੋਲ ਧੀ ਨੂੰ ਦੇਖਦਿਆਂ ਸੋਚਦੀ ਇਨ੍ਹਾਂ ਬਾਲਾਂ ਦਾ ਕੀ ਬਣੇਗਾ? ਸਤਾਈਆਂ ਸਾਲਾਂ ਦੀ ਨੂੰਹ ਕਿਵੇਂ ਬੱਚਿਆਂ ਨੂੰ ਪਾਲੇਗੀ ਤੇ ਕਿਵੇਂ ਘਰ ਸੰਭਾਲੇਗੀ? ਇਸ ਸੋਚ ਨੇ ਮੈਨੂੰ ਮੁੜ ਜ਼ਿੰਦਗੀ ਨਾਲ ਜੋੜਿਆ ਤੇ ਆਪਣੇ ਪਤੀ ਨਾਲ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ। ਅੱਜ ਦੋਵੇਂ ਬੱਚੇ ਇੱਕਦੇਸ ਤੇ ਦੂਜਾ ਪਰਦੇਸ ਵਿੱਚ ਉੱਚ ਵਿੱਦਿਆ ਹਾਸਲ ਕਰਰਹੇ ਹਨ।
ਹੁਣ ਜਦੋਂ 28 ਮਾਰਚ 2024 ਨੂੰ ਉਸ ਦਾ ਪਿਤਾ, ਮੇਰਾ ਹਮਸਫ਼ਰ ਜੀਵਨ ਦੇ ਸਫ਼ਰ ਵਿੱਚ ਮੈਨੂੰ ਅਧਵਾਟੇ ਛੱਡ ਪੁੱਤਰ ਵਾਲੇ ਦੇਸ਼ ਚਲਾ ਗਿਆ ਤਾਂ ਅਹਿਸਾਸ ਹੋਇਆ ਕਿ ਇਹ ਪਹਾੜ ਵਰਗਾ ਦੁੱਖਉਨ੍ਹਾਂਨੇ ਕਿਵੇਂ ਪਹਾੜ ਵਰਗਾ ਜਿਗਰਾ ਕਰਕੇ ਝੱਲਿਆ ਹੋਵੇਗਾ। ਉਸ ਔਖੇ ਵੇਲੇ ਮੈਂ ਹਾਦਸੇ ’ਚ ਪੁੱਤਰਦੇ ਨਾਲ ਸਾਂ ਤੇ ਗੰਭੀਰ ਸੱਟਾਂ ਕਾਰਨ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲਸਾਂ। ਹੁਣ ਜਦੋਂ ਮੈਂ ਆਪਣੀ ਨੂੰਹ ਤੇ ਪੋਤੀ ਨਾਲ ਹਸਪਤਾਲ ਦੇ ਕਮਰੇ ਵਿੱਚ ਸਦਾ ਲਈ ਸੁੱਤੇ ਪਏ ਆਪਣੇ ਪਤੀ ਕੋਲ ਖੜ੍ਹੀ ਸਾਂ। ਇੱਕ ਵਾਰ ਤਾਂ ਇਉਂ ਜਾਪਿਆ ਜਿਵੇਂ ਮੈਂ ਜ਼ਮੀਨ ਤੇ ਆਸਮਾਨ ਵਿਚਲੇ ਖਲਾਅ ਵਿੱਚ ਲਟਕੀ ਹੋਈ ਹਾਂ।ਮੈਂ ਪਰਮਾਤਮਾ ਨੂੰ ਇਹੋਅਰਜ਼ੋਈਆਂ ਕੀਤੀਆਂ ਕਿ ਮੈਨੂੰ ਉਨ੍ਹਾਂ ਵਰਗਾ ਸਬਰ ਸਿਦਕ ਬਖ਼ਸ਼ ਤਾਂ ਜੋ ਮੈਂ ਇਹ ਸਦਮਾ ਝੱਲਦੀਹੋਈ ਆਪਣੇ ਬੱਚਿਆਂ ਨੂੰ ਸੰਭਾਲ ਸਕਾਂ। ਪਤੀ ਦੇ ਸ਼ਾਂਤ ਚਿਹਰੇ ਨੂੰ ਦੇਖਦਿਆਂ ਬੀਤਿਆ ਮੇਰੇ ਜ਼ਿਹਨ ਵਿੱਚ ਫਿਲਮ ਵਾਂਗ ਘੁੰਮ ਗਿਆ। ਕਿਵੇਂ ਪਿਤਾ ਨੇ ਇਕਲੌਤੇ ਪੁੱਤ ਦੀ ਅਰਥੀ ਮੋਢਿਆਂ ’ਤੇ ਚੁੱਕੀ ਜਿਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਬੋਝ ਕਿਹਾ ਜਾਂਦਾ ਹੈ। ਬਹੁਤ ਝੱਖੜ ਝੁੱਲੇ, ਬਹੁਤ ਤੂਫ਼ਾਨ ਆਏ ਸਾਡਾਉੱਜੜਿਆ ਆਲ੍ਹਣਾ ਜਿਸਨੂੰਤੀਲ੍ਹਾ-ਤੀਲ੍ਹਾ ਕਰਨ ਲਈ ਸਾਡੇ ਅਖੌਤੀ ਆਪਣਿਆਂ ਨੇ ਬੜਾ ਜ਼ੋਰ ਲਾਇਆ, ਉਹ ਮੇਰੇ ਪਤੀਦੇ ਸ਼ਾਂਤ ਸੁਭਾਅ ਅਤੇ ਅਜਰ ਨੂੰ ਜਰ ਸਕਣ ਦੀ ਬਿਰਤੀ ਕਾਰਨ ਬਚਿਆ।
ਛੇ ਫਰਵਰੀ 2024 ਨੂੰ ਮੇਰੇ ਵਿੱਛੜੇ ਸਾਥੀ ਦੇ ਬ੍ਰੇਨ ਵਿੱਚ ਕਲੌਟ ਆਇਆ ਤਾਂ ਅਸੀਂ ਉਨ੍ਹਾਂ ਨੂੰ ਫੋਰਟਿਸ ਹਸਪਤਾਲ ਮੁਹਾਲੀ ਲੈ ਗਏ। ਉਨ੍ਹਾਂ ਦੀ ਹਾਲਤ ਗੰਭੀਰ ਸੀ, ਪਰ ਮਾਹਰ ਡਾਕਟਰਾਂ ਦੇ ਸੁਚੱਜੇ ਇਲਾਜ ਨੇ ਉਨ੍ਹਾਂ ਨੂੰ ਇੱਕ ਵਾਰ ਮੌਤ ਦੇ ਮੂੰਹ ਵਿੱਚੋਂ ਕੱਢ ਲਿਆ। ਇਸ ਦੌਰਾਨ ਪਰਦੇਸ ਵਸਦੀਆਂ ਦੋਵੇਂ ਡਾਕਟਰ ਧੀਆਂ ਤੇ ਪੜ੍ਹਾਈ ਕਰ ਰਹੇ ਪੋਤਰੇ ਨੂੰ ਮਿਲਣ ਲਈ ਬੁਲਾ ਲਿਆ ਸੀ। ਦਸਾਂ ਦਿਨਾਂ ਬਾਅਦ ਉਹ ਹਸਪਤਾਲੋਂ ਘਰ ਆ ਗਏ। ਤਕਰੀਬਨ ਇੱਕ ਮਹੀਨਾ ਬੱਚਿਆਂ ਨੇ ਇਨ੍ਹਾਂ ਦੀ ਪੂਰੀ ਸੇਵਾ ਸੰਭਾਲ ਕੀਤੀ। ਬੱਚੇ ਦੂਜੇ-ਚੌਥੇ ਡਾਕਟਰਾਂ ਨੂੰ ਮਿਲਦੇ ਤੇ ਇਨ੍ਹਾਂ ਦੀ ਸਿਹਤ ਦੀ ਜਾਂਚ ਕਰਵਾਉਂਦੇ। ਕਿਸੇ ਹੋਰ ਤਕਲੀਫ਼ ਸਬੰਧੀ 26 ਮਾਰਚ ਨੂੰ ਸਬੰਧਤ ਡਾਕਟਰਨੇ ਇਨ੍ਹਾਂ ਦੀ ਇੱਕ ਸਰਜਰੀ ਕਰਵਾਉਣ ਲਈ ਸਮਾਂ ਦਿੱਤਾ ਤੇ ਤਿੰਨਾਂ ਬੱਚਿਆਂ ਨੂੰ ਬੇਫ਼ਿਕਰ ਹੋ ਕੇ ਆਪਣੇ ਕੰਮਾਂ ਤੇ ਪੜ੍ਹਾਈ ਲਈ ਵਾਪਸ ਜਾਣਲਈ ਕਿਹਾ। ਡਾਕਟਰਾਂ ਦੀ ਟੀਮ ਦੇ ਤਸੱਲੀ ਦੇਣ ਨਾਲ ਬੱਚੇ ਵਾਪਸਪਰਦੇਸਚਲੇ ਗਏ ਪਰ ਉਨ੍ਹਾਂ ਨੇ ਫੋਨ ਰਾਹੀਂ ਡਾਕਟਰਾਂ ਨਾਲ ਪੂਰਾਰਾਬਤਾ ਰੱਖਿਆ।
ਸਰਜਰੀਹੋ ਗਈ। ਸਰਜਨ ਅਨੁਸਾਰ ਸਭ ਠੀਕ ਠਾਕ ਸੀ। ਅਸੀਂ ਜਦੋਂ ਮਿਲੇ ਤਾਂ ਸਾਨੂੰ ਆਪ ਵੀ ਤਸੱਲੀ ਦਿੱਤੀ ਕਿ ਮੈਂ ਠੀਕ ਹਾਂ। ਮਾਮੇ ਦੇ ਪੁੱਤ, ਮੇਰਾ ਭਤੀਜਾ ਤੇ ਉਸ ਦਾ ਦੋਸਤ ਉੱਥੇ ਹੀ ਬਾਹਰ ਰਹੇਕਿਉਂਕਿ ਆਈ.ਸੀ.ਯੂ. ਅੰਦਰ ਕੋਈ ਮਰੀਜ਼ ਨਾਲ ਨਹੀਂ ਰਹਿ ਸਕਦਾ। ਅਸੀਂ ਬਾਕੀ ਪਰਿਵਾਰ ਵਾਪਸ ਘਰ ਆ ਗਏ।
ਮੇਰੇ ਭਤੀਜੇ ਨੇ ਬਿਮਾਰੀ ਦੌਰਾਨ ਜਿਵੇਂ ਮੇਰੇ ਪਤੀਦੀ ਸੇਵਾ ਸੰਭਾਲ ਕੀਤੀ ਉਹ ਅੱਜ ਦੇ ਯੁੱਗ ਵਿੱਚ ਮਿਸਾਲ ਹੈ। ਉਸ ਨੇ ਸਾਨੂੰ ਪੁੱਤਰ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਪਰਦੇਸ ਤੋਂ ਕੁਦਰਤੀ ਆਏ ਜੇਠ-ਜਠਾਣੀ ਤੇ ਪਟਿਆਲੇ ਤੋਂ ਦਰਾਣੀ ਛੇ ਫਰਵਰੀ ਤੋਂ ਹੀ ਪਰਛਾਵੇਂ ਵਾਂਗ ਸਾਡੇ ਨਾਲ ਰਹੇ। ਮੈਨੂੰ, ਨੂੰਹ ਤੇ ਪੋਤੀ ਨੂੰ ਉਨ੍ਹਾਂ ਦਾ ਬਹੁਤ ਸਹਾਰਾ ਰਿਹਾ। ਦੂਜੇ ਦਿਨ ਸਤਾਈ ਮਾਰਚ ਨੂੰ ਅਸੀਂ ਸਾਰੇ ਫਿਰ ਹਸਪਤਾਲ ਪੁੱਜ ਗਏ। ਉਨ੍ਹਾਂ ਦੀ ਵਧੀਆ ਹਾਲਤ ਦੇਖਦਿਆਂ ਡਾਕਟਰਾਂ ਨੇ ਆਈ.ਸੀ.ਯੂ. ਵਿੱਚੋਂ ਸਾਡੇ ਉੱਥੇ ਲੈ ਰੱਖੇ ਪ੍ਰਾਈਵੇਟ ਕਮਰੇ ਵਿੱਚ ਲੈ ਆਂਦੇ। ਸਾਰਾ ਦਿਨ ਅਸੀਂ ਉਨ੍ਹਾਂ ਦੇ ਕੋਲ ਰਹੇ ਤੇ ਖ਼ੁਸ਼ ਮਾਹੌਲਵਿੱਚਗੱਲਾਂ ਕਰਦੇ ਰਹੇ। ਸਰਜਨ ਆਇਆ ਅਤੇ ਉਸ ਨੇ ਖ਼ੁਸ਼ ਹੁੰਦਿਆਂ ਕਿਹਾ ਕਿ ਇਹ ਬਿਲਕੁਲ ਠੀਕ ਨੇ ਬਸਥੋੜ੍ਹੀ ਇਹਤਿਆਤ ਰੱਖਣੀ ਪਵੇਗੀ, ਕੱਲ੍ਹ ਤੇ ਹੱਦਪਰਸੋਂ ਸਵੇਰੇ ਛੁੱਟੀ ਦੇ ਦਿਆਂਗੇ। ਮੇਰੇ ਸਾਥੀਨੇਆਪਣੇ ਵੱਡੇ ਭਰਾ ਨਾਲ ਬਚਪਨ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ। ਰਾਤੀਂ ਅੱਠ ਵਜੇ ਅਸੀਂ ਵਾਪਸ ਆ ਗਏ। ਭਤੀਜਾਤੇਉਸਦਾ ਦੋਸਤ ਉਨ੍ਹਾਂ ਕੋਲ ਕਮਰੇ ਵਿੱਚ ਰਹੇ। ਡਾਕਟਰ ਨਰਸਾਂ ਬਾਕਾਇਦਾ ਉਨ੍ਹਾਂ ਦੀ ਦੇਖਭਾਲ ਕਰ ਰਹੇ ਸਨ।
ਰਾਤਨੂੰ ਬੱਚਿਆਂ ਨਾਲ ਗੱਲਾਂ ਕਰਦੇ ਰਹੇ ਤੇ ਕਮਰੇ ਵਿੱਚ ਲੱਗੀ ਐਲਸੀਡੀ ’ਤੇ ਰੋਜ਼ਾਨਾ ਵਾਂਗ ਪ੍ਰੋਗਰਾਮ ਵੀ ਦੇਖੇ। ਤਿੰਨ ਵਜੇ ਕੋਲ ਪਏ ਬੱਚਿਆਂ ਵੱਲ ਦੇਖਿਆ। ਫਿਰ ਸੌਂ ਗਏ। ਪੰਜ ਵਜੇ ਨਰਸ ਪਾਈਪਰਾਹੀਂ ਦਿੱਤੀ ਜਾ ਰਹੀ ਫੀਡਵਾਲਾ ਪਾਊਚ ਬਦਲ ਕੇ ਗਈਤਾਂ ਉਸਵਕਤ ਵੀ ਠੀਕ ਸਨ। ਮੁੜ ਛੇ ਵਜੇ ਸ਼ੂਗਰ ਚੈੱਕ ਕਰਨ ਵਾਲੀ ਨਰਸ ਆਈਤਾਂ ਉਹ ਬੇਹੋਸ਼ ਸਨ। ਸ਼ੂਗਰ ਬਹੁਤ ਘਟ ਗਈ ਸੀਜਦੋਂਕਿ ਉਨ੍ਹਾਂ ਨੂੰ ਸ਼ਕਰ ਰੋਗ ਨਹੀਂ ਸੀ। ਪਲਾਂ ਵਿੱਚ ਐਮਰਜੈਂਸੀ ਟੀਮ ਆਈ ਤੇ ਉਨ੍ਹਾਂ ਦੀ ਸਾਰੀ ਤਕਨੀਕ ਤੇ ਡਾਕਟਰੀ ਪੜ੍ਹਾਈ ਨੂੰ ਹਰਾ ਕੇ ਮੌਤ ਨੇ ਸੁੱਤਿਆਂ ਨੂੰ ਸਦਾ ਲਈ ਆਪਣੀਗੋਦਵਿੱਚ ਸੁਆ ਲਿਆ ਸੀ। ਮੇਰੇ ਬਹੁਤ ਵਿਸ਼ਾਲ ਦਿਲ ਵਾਲੇ, ਤਕੜੇ ਜੇਰੇ ਵਾਲੇ ਸੱਜਣ ਦਾ ਦਿਲ ਅਚਾਨਕ ਕੰਮ ਛੱਡ ਗਿਆ ਤੇ ਡਾਕਟਰਾਂ ਮੁਤਾਬਿਕ ਹਾਰਟ ਫੇਲ੍ਹ ਹੋ ਗਿਆ...। ਕਿੰਨੇ ਹੀ ਬੰਦ ਦਰਵਾਜ਼ੇ ਭੰਨ ਭਾਵੀ ਮੇਰੇ ਹਮਦਮ ਨੂੰ ਲੈਗਈ...!
ਸਾਨੂੰ ਤਾਂ ਹਾਰਟ ਸਬੰਧੀ ਕੋਈ ਦਿੱਕਤ ਆਉਣਬਾਰੇ ਹੀ ਫੋਨ ਆਇਆ ਸੀ।ਨੂੰਹ ਬਹੁਤ ਘਬਰਾਈਤੇ ਡੋਲੀ ਹੋਈ ਸੀ, ਪਰਸਾਡੀ ਪੋਤਰੀ ਨੇ ਬਹੁਤ ਜ਼ਬਤ ਤੇ ਹਿੰਮਤ ਕਰਕੇ ਤੇਜ਼ ਰਫ਼ਤਾਰ ਵਿੱਚ ਕਾਰ ਭਜਾਈ ਤੇ ਅਸੀਂ ਹਸਪਤਾਲ ਜਾ ਪਹੁੰਚੇ। ਡਾਕਟਰਾਂ ਸਾਨੂੰ ਕੁਝ ਸਮਾਂ ਅੰਦਰ ਨਾ ਜਾਣ ਦਿੱਤਾ। ਰਵੀ (ਨੂੰਹ) ਬਹੁਤ ਰੋ ਰਹੀ ਸੀ। ਮੈਂ ਉਸ ਨੂੰ ਸੰਭਾਲ ਰਹੀ ਸਾਂ। ਸਾਨੂੰ ਸਮਝ ਆ ਗਈ ਸੀ ਕਿ ਅਸੀਂ ਜਿੱਤੀ ਬਾਜ਼ੀ ਹਾਰ ਚੁੱਕੇ ਹਾਂ। ਭਤੀਜੇ ਦੀਆਂ ਭਰ ਭਰ ਡੁੱਲ੍ਹਦੀਆਂ ਅੱਖਾਂ, ਜਿਨ੍ਹਾਂ ਨੂੰ ਉਹ ਛੁਪਾ ਰਿਹਾ ਸੀ, ਸੱਚ ਦੱਸਰਹੀਆਂ ਸਨ।ਜਿਉਂ ਹੀ ਕਮਰੇ ਅੰਦਰ ਵੜੀ ਤਾਂ ਪਤੀਦੇ ਰੂਹ ਵਿਹੂਣੇ ਬੁੱਤ ਨੂੰ ਦੇਖਕੇ ਮੈਂ ਜਿਵੇਂ ਜ਼ਮੀਨ ਤੇ ਆਸਮਾਨ ਵਿਚਲੇ ਖਲਾਅਵਿੱਚ ਲਟਕ ਕੇ ਰਹਿ ਗਈ...! ਝੱਟ ਹੀ ਮੈਂ ਰਵੀ ਤੇ ਸਵਾਬ (ਪੋਤੀ) ਵੱਲ ਦੇਖਕੇ ਪੱਥਰ ਵਰਗਾ ਜਿਗਰਾ ਕਰ ਲਿਆ ਤੇ ਇੱਕ ਅੱਥਰੂ ਵੀ ਅੱਖਾਂ ’ਚੋਂ ਨਾ ਡਿੱਗਣ ਦਿੱਤਾ। ਪੁੱਤਰ ਦੇ ਜਾਣਪਿੱਛੋਂ ਇਹ ਬੱਚਿਆਂ ਦੇ ਦਾਦੇ ਨਾਲੋਂ ਵੱਧ ਪਿਤਾ ਬਣਕੇ ਉਨ੍ਹਾਂ ਦੀ ਪਾਲਣਾ ਕਰ ਗਏ ਸਨ ਤੇ ਨੂੰਹ ਨੂੰ ਧੀ ਸਮਝ ਕੇ ਹੁਣ ਤੱਕ ਕੋਈ ਜ਼ਿੰਮੇਵਾਰੀ ਉਸਸਿਰ ਨਹੀਂ ਸੀ ਪਾਈ। ਰਵੀ ਇਹੋ ਕਹਿੰਦੀ ਰੋ ਰਹੀ ਸੀ, ‘‘ਡੈਡੀ ਅਸੀਂ ’ਕੱਲੇਰਹਿ ਗਏ, ਅਸੀਂ ਕੀਕਰਾਂਗੇ?’’ ਮੈਂ ਉਸ ਨੂੰ ਦਿਲਾਸੇ ਦਿੰਦੀ ਰਹੀ ਕਿ ਪਰਮਾਤਮਾ ਆਪਣੇ ਨਾਲ ਹੈ... ਬਾਕੀ ਪਰਿਵਾਰ ਆਪਣੇ ਨਾਲ ਹੈ।ਸਦੀਵੀ ਨੀਂਦ ਸੁੱਤਿਆਂ ਦੇ ਸ਼ਾਂਤ ਚਿਹਰੇ ਨੂੰ ਦੇਖਦਿਆਂ ਮੈਂ ਉਨ੍ਹਾਂ ਦੇ ਮੱਥੇ ’ਤੇ ਹੱਥ ਰੱਖਿਆ ਜੋ ਠੰਢਾ ਸੀਤ ਸੀ। ਉਨ੍ਹਾਂ ਦੇ ਸੁਭਾਅ ਵਾਂਗ...! ਉਹ ਸੀਤ ਮੇਰੇ ਧੁਰ ਅੰਦਰ ਲਹਿ ਗਿਆ ਤੇ ਮੇਰੇ ਦਿਲ ਦਿਮਾਗ਼ ਨੂੰ ਬਰਫ਼ ਦੀ ਸਿੱਲ ਵਰਗਾ ਬਣਾ ਗਿਆ। ਸਬਰ, ਸ਼ਾਂਤੀ, ਅਜਰ ਨੂੰ ਜਰ ਜਾਣਾ ਤੇ ਕਿਸੇ ਦੀ ਵੱਡੀ ਤੋਂ ਵੱਡੀ ਭੁੱਲ ਨੂੰ ਵੀ ਮੁਆਫ਼ ਕਰ ਦੇਣਾ ਉਨ੍ਹਾਂ ਦੇ ਸੁਭਾਅ ਦੇ ਮੀਰੀਗੁਣ ਸਨ। ਜੋ ਮੈਂ ਉਨ੍ਹਾਂ ਦੇ ਜੀਵਨ ਵਿੱਚੋਂ ਉਨ੍ਹਾਂ ਕੋਲੋਂ ਗ੍ਰਹਿਣ ਨਾ ਕਰ ਸਕੀ, ਉਹ ਇਸ ਔਖੀ ਘੜੀ ਮੈਨੂੰ ਸਹਾਈ ਹੋਏ।ਮੈਂ ਪ੍ਰਭੂ ਚਰਨਾਂ ’ਚ ਵਿਲੀਨ ਹੋਏ ਆਪਣੇ ਸਾਥੀ ਨੂੰ ਦੇਖਦੀ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ਜਿਵੇਂ ਇਨ੍ਹਾਂ ਨੇ ਇਕਲੌਤੇ ਪੁੱਤਰ ਨੂੰ ਤੋਰ ਕੇ ਅਜਰ ਨੂੰ ਜਰਿਆ ਸੀ ਮੈਨੂੰ ਵੀ ਉਹੀ ਸਬਰ ਸਿਦਕ ਤੇ ਤਾਕਤ ਬਖ਼ਸ਼... ਤੇ ਮੈਂ ਉਨ੍ਹਾਂ ਦਾ ਜਾਣਾਜਰਲਿਆ। ਭਾਣੇ ਨੂੰ ਮਿੱਠਾ ਕਰਕੇ ਕਿਵੇਂ ਮੰਨਿਆ ਜਾਂਦਾ ਹੈ ਇਹਜਾਣ ਵੀ ਲਿਆ। ਇਸੇ ਘੜੀ ਮੈਨੂੰ ਸਮਝ ਆਈ ਕਿ ਸਬਰ ਤੇ ਭਾਣਾ ਇੱਕ ਦੂਜੇ ਦੇ ਪੂਰਕ ਹਨ ਤੇ ਇਨ੍ਹਾਂ ਸ਼ਬਦਾਂ ਵਿੱਚ ਅਨੋਖੀ ਤਾਕਤ ਹੈ।
ਪੁੱਤਰ ਦੇ ਜਾਣ ਉਪਰੰਤ ਮੈਂ ਸਬਰਨਾ ਕਰ ਸਕੀ, ਭਾਣਾ ਨਾ ਮੰਨਿਆ ਜਿਸ ਕਾਰਨ ਉਸ ਦੁੱਖ ਤੋਂ ਇਲਾਵਾ ਅਨੇਕਾਂ ਜ਼ਿਹਨੀ, ਜਿਸਮਾਨੀ, ਪਰਿਵਾਰਕ ਤੇ ਸਮਾਜਿਕ ਮੁਸੀਬਤਾਂ ਝੱਲੀਆਂ। ਅਖ਼ੀਰ ਨੂੰ ਇਨ੍ਹਾਂ ਦੋ ਸ਼ਬਦਾਂ ਦੀ ਸੋਝੀ ਪਾਕੇ ਹੀ ਮੈਂ ਤਕੜੀ ਹੋਈ ਸਾਂ ਤੇ ਹੁਣ ਮੈਂ ਇਸ ਇਮਤਿਹਾਨ ਦੀ ਘੜੀ ਉਹੀ ਆਸਰਾ ਲਿਆ। ਸਦੀਵੀ ਨੀਂਦ ਸੁੱਤੇ ਪਤੀ ਕੋਲ ਖੜ੍ਹ ਕੇ ਮੈਂ ਜਪੁਜੀ ਸਾਹਿਬ ਦਾ ਪਾਠ ਕੀਤਾ, ਅਰਦਾਸ ਕੀਤੀ ਤੇ ਕੋਲ ਖੜ੍ਹੇ ਡਾਕਟਰਾਂ ਨਰਸਾਂ ਨੂੰ ਕਿਹਾ ਕਿ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਇਨ੍ਹਾਂ ਨੂੰ ਘਰਲਈ ਵਿਦਾ ਕਰੋ। ਸਾਰਿਆਂ ਦੀਆਂ ਅੱਖਾਂ ਨਮ ਸਨ, ਪਰ ਮੈਂ ਹੰਝੂ ਡੀਕ ਲਏ ਸਨ...! ਉਹਡਾਕਟਰ ਵੀ ਮੌਜੂਦ ਸੀ ਜਿਸ ਨੇ ਪਹਿਲੇ ਦਿਨ ਰਾਤੀਂ ਸਾਢੇਕੁ ਸੱਤ ਵਜੇ ਇਨ੍ਹਾਂ ਨੂੰ ਅੱਜ 28 ਮਾਰਚ ਨੂੰ ਛੁੱਟੀ ਦੇਣ ਬਾਰੇ ਕਿਹਾ ਸੀ। ਉਨ੍ਹਾਂ ਦੇ ਬੁੱਤ ਨੂੰ ਅਸੀਂ ਘਰ ਨੂੰ ਲਿਆ ਰਹੇ ਸਾਂ।
ਅਜੇ ਦੋ ਹਫ਼ਤੇ ਪਹਿਲਾਂ ਹੀ ਗਏ ਪਰਦੇਸ ਬੈਠੇ ਜਿਗਰ ਦੇ ਟੁਕੜਿਆਂ ਨੂੰ ਖ਼ਬਰ ਕਰ ਦਿੱਤੀ ਤੇ ਉਹ ਤਿੰਨੇ 29 ਮਾਰਚਅੱਧੀ ਰਾਤ ਆਪੁੱਜੇ। ਮੈਂ ਡੋਲਣ ਲੱਗੇ ਮਨ ਨੂੰ ਬੱਚਿਆਂ ਦੀ ਹਾਲਤ ਦੇਖ ਕੇ ਤਕੜਾ ਕਰ ਲਿਆ ਤੇ ਉਨ੍ਹਾਂ ਨੂੰ ਇਹੋ ਸਮਝਾਇਆ ਕਿ ਤੁਸੀਂ ਬਹੁਤ ਭੱਜ-ਨੱਠ ਤੇ ਸੇਵਾ-ਸੰਭਾਲ ਕੀਤੀ ਪਰ ਵਿਧਾਤਾ ਦਾ ਵਿਧੀ ਵਿਧਾਨ ਕੋਈ ਨਹੀਂ ਬਦਲ ਸਕਦਾ। ਬੱਚੇ ਮੇਰੀ ਸਹਿਜ ਅਵਸਥਾ ਨੂੰ ਦੇਖ ਕੇ ਅਚੰਭੇ ਵਿੱਚ ਸਨ। ਪਿੱਤਰੀ ਗੁਣਾਂ ਸਦਕਾ ਉਹ ਵੀ ਸੰਭਲ ਗਏ ਤੇ ਦੂਜੇ ਦਿਨ ਸਵੇਰੇ 30 ਮਾਰਚ ਨੂੰ ਆਪਣੇ ਪਿਤਾ ਨੂੰ ਅੰਤਿਮ ਵਿਦਾਇਗੀ ਦੇਣ ਲਈ ਸਲਾਹ ਮਸ਼ਵਰਾ ਕਰਦੇ ਰਹੇ। ਉਨ੍ਹਾਂ ਦੇ ਮਨਾਂ ਨੂੰ ਇਸ ਗੱਲ ਦਾ ਵੀ ਧਰਵਾਸ ਸੀ ਕਿ ਉਨ੍ਹਾਂ ਪਿਤਾ ਦੇ ਇਲਾਜ ਤੇ ਸੇਵਾ ਵਿੱਚ ਕੋਈ ਕਮੀ ਨਹੀਂ ਸੀ ਛੱਡੀ। ਜਦੋਂ ਸਵੇਰੇ ਉਨ੍ਹਾਂ ਨੂੰ ਸਦਾ ਲਈ ਸਰੀਰਕ ਤੌਰ ’ਤੇ ਘਰੋਂ ਤੋਰਨ ਤੇ ਜੱਦੀ ਪਿੰਡ ਸਾਨੀਪੁਰ (ਸ੍ਰੀ ਫ਼ਤਹਿਗੜ੍ਹ ਸਾਹਿਬ) ਲਿਜਾਣ ਦੀ ਤਿਆਰੀ ਹੋ ਰਹੀ ਸੀ ਉਸ ਵਕਤ ਵੀ ਮੈਂ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮਹਾਨ ਸ਼ਹੀਦਾਂ ਨੂੰ ਸਿਮਰਦੀ ਕੰਮਾਂ ਵੱਲ ਵੀ ਧਿਆਨ ਦੇ ਰਹੀ ਸਾਂ। ਮੇਰੇ ਰਸੋਈ ਵਿੱਚ ਖੜ੍ਹੀ ਦੇ ਅੱਖਾਂ ਅੱਗੇ ਅਚਾਨਕ ਹਨੇਰਾ ਜਿਹਾ ਆ ਗਿਆ ਤੇ ਮੈਂ ਕੰਬ ਗਈ। ਬੱਚਿਆਂ ਨੇ ਮੈਨੂੰ ਪਾਣੀ ਪਿਆਇਆ ਤੇ ਕੋਲ ਪਈ ਕੁਰਸੀ ’ਤੇ ਬਿਠਾ ਦਿੱਤਾ। ਪੰਜ-ਚਾਰ ਮਿੰਟਾਂ ਬਾਅਦ ਫਿਰ ਉਹੀ ਹਾਲਤ ਹੋਈ, ਪਰ ਮੈਂ ਘਬਰਾਈ ਨਹੀਂ। ਨਾ ਕਿਸੇ ਨੂੰ ਪਤਾ ਲੱਗਣ ਦਿੱਤਾ ਸਗੋਂ ਸਬਰ ਦਾ ਲੜ ਹੋਰ ਘੁੱਟ ਕੇ ਫੜ ਲਿਆ। ਮੈਂ ਸਮਝਗਈ ਸਾਂ ਕਿ ਹੱਦੋਂ ਵੱਧ ਕੀਤਾ ਜ਼ਬਤ ਮੈਨੂੰ ਅੰਦਰੋਂ ਨਪੀੜ ਰਿਹਾ ਸੀ। ਮੈਂ ਆਪਣੇ ਆਪ ਨੂੰ ਚੌਕੰਨਾ ਕੀਤਾ ਕਿ ਜੇ ਤੂੰ ਇਸ ਨਾਜ਼ੁਕ ਘੜੀ ਵਿੱਚ ਹੌਸਲਾ ਹਾਰ ਗਈ ਤਾਂ ਬੱਚਿਆਂ ਦਾ ਕੀ ਬਣੇਗਾ? ਆਪਣੀ ਸੁਰਤ ਨੂੰ ਰਾਗੀ ਸਿੰਘਾਂ ਵੱਲੋਂ ਕੀਤੇ ਜਾ ਰਹੇ ਰੱਬੀ ਬਾਣੀ ਦੇਕੀਰਤਨਨਾਲ ਜੋੜ ਲਿਆ। ਜਿੰਨੀ ਦੇਰ ਪਰਿਵਾਰਕ ਮੈਂਬਰ ਤੇ ਮਿੱਤਰ-ਪਿਆਰੇ ਇਨ੍ਹਾਂ ਨੂੰ ਨੁਹਾ ਕੇ ਤਿਆਰ ਕਰਦੇ ਰਹੇ ਕੀਰਤਨ ਹੁੰਦਾ ਰਿਹਾ। ਜਦੋਂ ਰਾਗੀ ਸਿੰਘਾਂ ਨੇ ਸ਼ਬਦ ਗਾਇਨ ਕੀਤਾ: ਸਜਣ ਮੇਰੇ ਰੰਗੁਲੇ ਜਾਇਸੁਤੇ ਜੀਰਾਣਿ।।
ਆਪਣੇ ਰੰਗੁਲੇ ਸਜਣਦੇ ਪਿੰਡ ਸਾਨੀਪੁਰ ‘ਜੀਰਾਣਿ’ ਜਾ ਕੇ ਸੌਣ ਬਾਰੇ ਸੋਚਦਿਆਂ ਵੈਰਾਗ ਵਿੱਚ ਆਪਮੁਹਾਰੇ ਅੱਥਰੂ ਵਹਿਤੁਰੇ... ਮੈਂ ਜ਼ਬਤ ਦਾ ਬੰਨ੍ਹਲਾਕੇ ਉਨ੍ਹਾਂ ਨੂੰ ਠੱਲ੍ਹ ਲਿਆ। ਸਦਾ ਲਈ ਘਰੋਂ ਜਾਰਹੇ ਆਪਣੇ ਸਾਥੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਬਹੁਤ ਸਹਿਜ ਤੇ ਪ੍ਰੇਮ ਨਾਲ ਮੈਂ ਉਨ੍ਹਾਂ ਦੀ ਆਖ਼ਰੀ ਦੀਦਕੀਤੀ। ਕਦੇ ਦਿਨਾਂ-ਮਹੀਨਿਆਂ ਦਾ ਵੀ ਵਿਛੋੜਾਨਾਝੱਲਣ ਵਾਲੇ ਅਸੀਂ ਜਿਸਮਾਨੀ ਤੌਰ ’ਤੇ ਸਦਾ ਲਈ ਵਿੱਛੜ ਗਏ ਸਾਂ!
ਇਹ ਸੱਲ ਇਹ ਸਦਮਾ ਸਹਿਣ ਦਾ ਬਲ ਸਿਰਫ਼ ਸਬਰ ਕਰ ਕੇ ਤੇ ਭਾਣਾ ਮੰਨਣ ਦੀਰਜ਼ਾ ਵਿੱਚ ਆ ਜਾਣ ਨਾਲ ਮਿਲਿਆ। ਸਦੈਵ ਕਾਲ ਲਈ ਪਿਆਵਿਛੋੜਾ ਜੀਵਨ ਦਾ ਇੱਕ ਅਜਿਹਾ ਮੋੜ ਹੈ ਜਿੱਥੇ ਅਸੀਂ ਖੜ੍ਹੇ ਖੜੋਤੇਰਹਿ ਜਾਂਦੇ ਹਾਂ। ਇਸ ਮੋੜ ’ਤੇ ਸਾਡੇ ਕੋਲ ਭੱਜ ਨਿਕਲਣਦਾ ਕੋਈ ਰਾਹਨਹੀਂ ਹੁੰਦਾ। ਅਸੀਂ ਬੇਵੱਸ ਹੋਏਤੁਰਜਾਣ ਵਾਲੇ ਨੂੰ ਜਾਂਦਾ ਦੇਖਦੇ ਹਾਂ ਤੇ ਜਿਵੇਂ ਤਾ-ਉਮਰ ਇਸੇ ਮੋੜ ਉੱਤੇ ਖੜ੍ਹੇ ਰਹਿਣਵਰਗਾਜੀਵਨ ਹੰਢਾਉਂਦੇ ਹਾਂ ...ਤੇ ਕਰਲੈਂਦੇ ਹਾਂ ਸਬਰ ... ਮੰਨ ਲੈਂਦੇ ਹਾਂ ਭਾਣਾ...!!
ਸੰਪਰਕ: 98728-98599