ਪਟਿਆਲਾ ਪੁਲੀਸ ਵੱਲੋਂ 600 ਲਿਟਰ ਈਥਾਨੌਲ ਬਰਾਮਦ
06:56 PM May 13, 2025 IST
ਸਰਬਜੀਤ ਸਿੰਘ ਭੰਗੂ
ਘਨੌਰ, 13 ਮਈ
ਇੱਥੋਂ ਦੀ ਪੁਲੀਸ ਵੱਲੋਂ ਅੱਜ 600 ਲਿਟਰ ਈਥਾਨੌਲ ਜ਼ਬਤ ਕੀਤਾ ਗਿਆ ਹੈ। ਇਹ ਬਰਾਮਦਗੀ ਸ਼ੰਭੂ ਪੁਲੀਸ ਨੇ ਕੀਤੀ ਹੈ। ਦਿੱਲੀ ਤੋਂ ਗੈਰ-ਕਾਨੂੰਨੀ ਢੰਗ ਨਾਲ ਟਰੱਕ ਰਾਹੀਂ ਪੰਜਾਬ ਲਿਆਂਦੇ ਜਾ ਰਹੇ ਇਸ ਪਦਾਰਥ ਦੀ ਵਰਤੋਂ ਨਕਲੀ ਸ਼ਰਾਬ ਬਣਾਉਣ ਲਈ ਕੀਤੀ ਜਾਣੀ ਸੀ। ਇਸ ਸਬੰਧੀ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ।
Advertisement
Advertisement