ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਹਾਜ਼ ’ਚੋਂ ਧੂੰਆਂ ਨਿਕਲਣ ਕਾਰਨ ਯਾਤਰੀ ਸਹਿਮੇ

11:46 PM Sep 24, 2024 IST
ਸੰਕੇਤਕ ਤਸਵੀਰ।
ਚੇਨੱਈ, 24 ਸਤੰਬਰ
Advertisement

ਦੁਬਈ ਜਾਣ ਵਾਲੇ ਇੱਕ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਧੂੰਆਂ ਨਿਕਲਣ ਕਾਰਨ ਅੱਜ ਰਾਤ ਇੱਥੇ ਹਵਾਈ ਅੱਡੇ ’ਤੇ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਤ 9.15 ਵਜੇ ਜਹਾਜ਼ ’ਚੋਂ ਧੂੰਆਂ ਨਿਕਲਣ ਮਗਰੋਂ ਚਾਲਕ ਦਲ ਨੇ ਇਸ ਦੀ ਸੂਚਨਾ ਦਿੱਤੀ। ਤਕਨੀਕੀ ਮਾਹਿਰਾਂ ਨੇ ਇਸ ਦੀ ਜਾਂਚ ਕੀਤੀ ਅਤੇ ਲਗਪਗ 10 ਮਿੰਟ ਵਿੱਚ ਧੂੰਆਂ ਬੰਦ ਹੋ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਅੱਗ ਬੁਝਾਊ ਵਾਹਨ ਵੀ ਪਹੁੰਚ ਗਏ ਸਨ। ਅਧਿਕਾਰੀਆਂ ਨੇ ਧੂੰਆਂ ਨਿਕਲਣ ਦੇ ਕਾਰਨਾਂ ਦਾ ਫੌਰੀ ਖੁਲਾਸਾ ਨਹੀਂ ਕੀਤਾ ਅਤੇ ਉਡਾਣ ’ਚ ਵੀ ਦੇਰੀ ਹੋ ਗਈ। ਇਸ ਘਟਨਾ ਕਾਰਨ ਯਾਤਰੀ ਸਹਿਮ ਗਏ। -ਪੀਟੀਆਈ

 

Advertisement

 

Advertisement