ਰੇਲਗੱਡੀਆਂ ਦੇ ਰੂਟ ਬਦਲੇ ਜਾਣ ਕਾਰਨ ਯਾਤਰੀ ਪ੍ਰੇਸ਼ਾਨ
ਹਤਿੰਦਰ ਮਹਿਤਾ
ਜਲੰਧਰ, 19 ਜੁਲਾਈ
ਰੇਲਵੇ ਦੇ ਵੱਖ-ਵੱਖ ਡਿਵੀਜ਼ਨਾਂ ’ਚ ਪੱਟੜੀਆਂ ’ਤੇ ਹੋ ਰਹੇ ਕੰਮ ਕਾਰਨ ਕਈ ਰੇਲਗੱਡੀਆਂ ਦੇ ਰੂਟ ਬਦਲੇ ਜਾ ਰਹੇ ਹਨ। ਇਸ ਦਾ ਸਿੱਧਾ ਅਸਰ ਲੰਬੀ ਦੂਰੀ ਵਾਲੀਆਂ ਟਰੇਨਾਂ ’ਤੇ ਪੈ ਰਿਹਾ ਹੈ। ਇਸ ਕਾਰਨ ਅੰਮ੍ਰਿਤਸਰ ਛੱਤਰਪਤੀ ਸ਼ਿਵਾਜੀ ਟਰਮੀਨਲ ਐਕਸਪ੍ਰੈੱਸ 11057 ਦਾ ਸਮਾਂ ਦੁਪਹਿਰ 2.15 ਵਜੇ ਦਾ ਸੀ ਪਰ ਇਹ ਸਿਟੀ ਰੇਲਵੇ ਸਟੇਸ਼ਨ ’ਤੇ ਸਾਢੇ ਨੌਂ ਘੰਟੇ ਦੇਰੀ ਨਾਲ ਰਾਤ 12.02 ਵਜੇ ਪਹੁੰਚੇਗੀ। ਇਸੇ ਤਰ੍ਹਾਂ ਊਧਮਪੁਰ ਐਕਸਪ੍ਰੈੱਸ 20847 ਪੌਣੇ ਚਾਰ ਘੰਟੇ, ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਸਮਰ ਸਪੈਸ਼ਲ 09321 ਸਵਾ ਤਿੰਨ ਘੰਟੇ, ਸ੍ਰੀ ਮਾਤਾ ਵੈਸ਼ਨੋ ਦੇਵੀ ਸਮਰ ਸਪੈਸ਼ਲ 04075, ਅੰਮ੍ਰਿਤਸਰ ਐਕਸਪ੍ਰੈੱਸ 14506 ਤਿੰਨ ਘੰਟੇ, ਛੱਤੀਸਗੜ੍ਹ ਐਕਸਪ੍ਰੈਸ 18237 ਪੌਣੇ ਤਿੰਨ ਘੰਟੇ, ਪੂਜਾ ਐਕਸਪ੍ਰੈੱਸ 12413 ਢਾਈ ਘੰਟੇ, ਜੰਮੂਤਵੀ ਐਕਸਪ੍ਰੈੱਸ 22705 ਦੋ ਘੰਟੇ, ਹਿਮਗਿਰੀ ਐਕਸਪ੍ਰੈੱਸ 12331 ਇਕ ਘੰਟਾ, ਸ਼ਾਲੀਮਾਰ ਐਕਸਪ੍ਰੈੱਸ 14661, ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ 12031 ਪੌਣਾ ਘੰਟਾ, ਹੇਮਕੁੰਟ ਐਕਸਪ੍ਰੈੱਸ 14609, ਮਾਲਵਾ ਐਕਸਪ੍ਰੈੱਸ 12919 ਅੱਧਾ ਘੰਟਾ ਦੇਰੀ ਨਾਲ ਪਹੁੰਚੀ। ਦੂਜੇ ਪਾਸੇ ਸ਼ਾਨ-ਏ-ਪੰਜਾਬ ਐਕਸਪ੍ਰੈੱਸ 12497 ਨੂੰ ਲੁਧਿਆਣਾ ਤਕ ਹੀ ਚਲਾਇਆ ਗਿਆ ਤੇ ਉੱਥੋਂ ਵਾਪਸ ਭੇਜ ਦਿੱਤਾ ਗਿਆ। ਰੇਲਗੱਡੀਆਂ ਦੇ ਆਉਣ ’ਚ ਲਗਾਤਾਰ ਦੇਰੀ ਹੋਣ ਕਾਰਨ ਇਹ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ।