ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਟਸਐਪ ਚੈਨਲ ’ਚ ਸ਼ਮੂਲੀਅਤ
10:29 PM Sep 19, 2023 IST
ਨਵੀਂ ਦਿੱਲੀ, 19 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਤਕ ਆਪਣੀ ਪਹੁੰਚ ਹੋਰ ਵਧਾਉਣ ਲਈ ਵਟਸਐਪ ਚੈਨਲ ’ਚ ਸ਼ਮੂਲੀਅਤ ਕਰ ਲਈ ਹੈ। ਉਨ੍ਹਾਂ ਨੇ ਦਫ਼ਤਰੀ ਕੰਮਕਾਜ ਕਰਦਿਆਂ ਸੋਸ਼ਲ ਮੀਡੀਆ ‘ਐਕਸ’ ’ਤੇ ਆਪਣੀ ਤਸਵੀਰ ਸਾਂਝੀ ਕਰਦਿਆਂ ਸੁਨੇਹਾ ਦਿੱਤਾ, ‘‘ਵਟਸਐਪ ਭਾਈਚਾਰੇ ’ਚ ਸ਼ਾਮਲ ਹੋ ਕੇ ਉਤਸ਼ਾਹਿਤ ਹਾਂ। ਲਗਾਤਾਰ ਗੱਲਬਾਤ ਕਰਨ ਦੇ ਸਫਰ ਵਿੱਚ ਅਸੀ ਇਕ ਕਦਮ ਹੋਰ ਅੱਗੇ ਵਧਾਇਆ ਹੈ। ਪੇਸ਼ ਹੈ ਨਵੇਂ ਸੰਸਦ ਭਵਨ ਦੀ ਤਸਵੀਰ।’’ -ਪੀਟੀਆਈ
Advertisement
Advertisement