For the best experience, open
https://m.punjabitribuneonline.com
on your mobile browser.
Advertisement

ਪਰਮਿੰਦਰ ਚਣਕੋਈਆਂ ਦੀ ਕਿਤਾਬ ‘ਗਰਭ ਜੂਨ’ ਰਿਲੀਜ਼

09:43 AM Aug 18, 2024 IST
ਪਰਮਿੰਦਰ ਚਣਕੋਈਆਂ ਦੀ ਕਿਤਾਬ ‘ਗਰਭ ਜੂਨ’ ਰਿਲੀਜ਼
Advertisement

ਖੰਨਾ: ਇੱਥੇ ਲੇਖਕ ਪਰਮਿੰਦਰ ਪਾਰਸ ਚਣਕੋਈਆਂ ਦੀ ਕਿਤਾਬ ‘ਗਰਭ ਜੂਨ’ ਦਾ ਦੂਜਾ ਐਡੀਸ਼ਨ ਵਿਸ਼ੇਸ਼ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਲੇਖਕ ਸੁਰਿੰਦਰ ਰਾਮਪੁਰੀ, ਡੀਐੱਸਪੀ ਜਗਜੀਵਨ ਸਿੰਘ ਅਤੇ ਗੁਰਪ੍ਰਤਾਪ ਸਿੰਘ ਤੋਂ ਇਲਾਵਾ ਵੱਖ-ਵੱਖ ਸ਼ਖ਼ਸੀਅਤਾਂ ਨੇ ਕਿਤਾਬ ਸਬੰਧੀ ਆਪਣੇ ਵਿਚਾਰ ਪ੍ਰਗਟਾਏ। ਇਸ ਮੌਕੇ ਲੇਖਕ ਪਾਰਸ ਨੇ ਕਿਤਾਬ ਵਿੱਚੋਂ ਗੀਤ ਸੁਣਾਏ। ਜ਼ਿਕਰਯੋਗ ਹੈ ਕਿ ਗਾਇਕੀ ਦੇ ਸਫ਼ਰ ਦੇ ਨਾਲ-ਨਾਲ ਇੱਕ ਲੇਖਕ ਵਜੋਂ ਪਾਰਸ ਦੀਆਂ ਵੱਖ-ਵੱਖ ਵਿਸ਼ਿਆਂ ਦੇ ਗੀਤਾਂ ਨਾਲ ਸਬੰਧਤ ਦੋ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸਾਹਿਤ ਵਿੱਚ ਰੁਚੀ ਦਿਖਾਉਣ ਲਈ ਉਤਸ਼ਾਹਿਤ ਕੀਤਾ ਅਤੇ ਇਸ ਕਿਤਾਬ ਨੂੰ ਪੜ੍ਹਨ ਲਈ ਕਿਹਾ। ਇਸ ਮੌਕੇ ਲੇਖਕ ਸੁੱਖਾ ਸ਼ਾਹਪੁਰ, ਜੋਬਨ ਖਹਿਰਾ, ਗੁਰੀ ਮਾਂਗਟ, ਨਵਜੀਤ ਸਿੰਘ, ਵਾਜਿਦ ਅਲੀ ਤੇ ਪ੍ਰਦੀਪ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement