ਅੰਗਰੇਜ਼ੀ ਕਵੀ ਕੇਕੀ ਐਨ ਦਾਰੂਵਾਲਾ ਦਾ ਦੇਹਾਂਤ
ਨਵੀਂ ਦਿੱਲੀ, 27 ਸਤੰਬਰ
Poet Keki N Daruwalla dies: ਅੰਗਰੇਜ਼ੀ ਦੇ ਨਾਮੀ ਸ਼ਾਇਰ ਅਤੇ ਸਾਬਕਾ ਆਈਪੀਐਸ ਅਫ਼ਸਰ ਕੇਕੀ ਐਨ ਦਾਰੂਵਾਲਾ ਦਾ ਲੰਬੀ ਬਿਮਾਰੀ ਅਤੇ ਨਿਮੋਨੀਆ ਦੀ ਸਮੱਸਿਆ ਕਾਰਨ ਵੀਰਵਾਰ ਰਾਤ ਦਿੱਲੀ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ 87 ਵਰ੍ਹਿਆਂ ਦੇ ਸਨ। ਇਹ ਜਾਣਕਾਰੀ ਉਨ੍ਹਾਂ ਦੀ ਧੀ ਅਨਾਹਿਤਾ ਕਪਾਡੀਆ ਨੇ ਦਿੱਤੀ ਹੈ।
ਉਹ ਭਾਰਤ ਦੇ ਬਹੁਤ ਹੀ ਨਾਮੀ ਅੰਗਰੇਜ਼ੀ ਕਵੀਆਂ ਅਤੇ ਲੇਖਕਾਂ ਵਿਚ ਸ਼ੁਮਾਰ ਸਨ। ਉਨ੍ਹਾਂ ਦੀ ਧੀ ਕਪਾਡੀਆ ਨੇ ਦੱਸਿਆ, ‘‘ਇਕ ਸਾਲ ਪਹਿਲਾਂ ਉਨ੍ਹਾਂ ਨੂੰ ਸਟਰੋਕ ਆਇਆ ਸੀ ਅਤੇ ਉਦੋਂ ਤੋਂ ਹੀ ਉਹ ਠੀਕ ਨਹੀਂ ਸਨ। ਉਨ੍ਹਾਂ ਨੂੰ ਸਟਰੋਕ ਨਾਲ ਸਬੰਧਤ ਕਈ ਸਮੱਸਿਆਵਾਂ ਸਨ। ਪਰ ਉਨ੍ਹਾਂ ਦੀ ਮੌਤ ਸਟਰੋਕ ਕਾਰਨ ਨਹੀਂ ਸਗੋਂ ਮੂਲ ਰੂਪ ਵਿਚ ਨਿਮੋਨੀਆ ਕਾਰਨ ਹੋਈ ਹੈ।’’
ਉਹ ਆਪਣੇ ਪਿੱਛੇ ਦੋ ਧੀਆਂ - ਅਨਾਹਿਤਾ ਤੇ ਰੂਕਵੀਨ, ਦੋਵਾਂ ਦੇ ਪਤੀ ਤੇ ਦੋਹਤੇ-ਦੋਹਤਰੀਆਂ ਛੱਡ ਗਏ ਹਨ। ਉਨ੍ਹਾਂ ਨੂੰ ਆਪਣੀਆਂ ਨਿੱਕੀਆਂ ਕਹਾਣੀਆਂ ਲਈ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਅੰਤਿਮ ਰਸਮਾਂ ਸ਼ੁੱਕਰਵਾਰ ਸ਼ਾਮ 4.30 ਇਥੇ ਵਜੇ ਖ਼ਾਨ ਮਾਰਕੀਟ ਨੇੜੇ ਪਾਰਸੀ ਆਰਾਮਗਾਹ ਵਿਚ ਕੀਤੀਆਂ ਜਾਣਗੀਆਂ।
ਲਾਹੌਰ ਵਿਚ ਜਨਮੇ ਦਾਰੂਵਾਲਾ ਨੇ ਪੜ੍ਹਾਈ ਲੁਧਿਆਣਾ ਦੇ ਸਰਕਾਰੀ ਕਾਲਜ ਵਿਚੋਂ ਕੀਤੀ ਸੀ। ਉਹ 1958 ਵਿਚ ਭਾਰੀ ਪੁਲੀਸ ਸਰਵਿਸਿਜ਼ (ਉੱਤਰ ਪ੍ਰਦੇਸ਼ ਕੇਡਰ) ਵਿਚ ਭਰਤੀ ਹੋਏ ਸਨ। ਉਹ ਮੌਕੇ ਦੇ ਪ੍ਰਧਾਨ ਮੰਤਰੀ ਚਰਨ ਸਿੰਘ ਦੇ ਕੌਮਾਂਤਰੀ ਮਾਮਲਿਆਂ ਬਾਰੇ ਵਿਸ਼ੇਸ਼ ਸਹਾਇਕ ਵੀ ਰਹੇ ਅਤੇ ਆਈਪੀਐਸ ਅਧਿਕਾਰੀ ਵਜੋਂ ਵੱਖ-ਵੱਖ ਅਹਿਮ ਅਹੁਦਿਆਂ ਉਤੇ ਸੇਵਾ ਨਿਭਾਈ, ਜਿਨ੍ਹਾਂ ਵਿਚ ਸਕੱਤਰ ਰਾਅ ਵੀ ਸ਼ਾਮਲ ਹੈ। -ਪੀਟੀਆਈ