ਪਾਰਕਿੰਗ ਵਿਵਾਦ: ਕੁੱਟਮਾਰ ਦੇ ਦੋਸ਼ ਹੇਠ ਸਨਿੇਮਾ ਮਾਲਕ ਸਣੇ ਤਿੰਨ ਖ਼ਿਲਾਫ਼ ਕੇਸ
ਟ੍ਰਬਿਿਊਨ ਨਿਊਜ਼ ਸਰਵਿਸ
ਲੁਧਿਆਣਾ, 20 ਜੁਲਾਈ
ਡਾਬਾ ਰੋਡ ’ਤੇ ਬਣੇ ਸਨਿੇਮਾ ਘਰ ਦੇ ਬਾਹਰ ਐਕਟਿਵਾ ਪਾਰਕਿੰਗ ਨੂੰ ਲੈ ਕੇ ਹੋਏ ਵਿਵਾਦ ’ਚ ਸਨਿੇਮਾ ਮਾਲਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਦੀ ਕੁੱਟਮਾਰ ਕੀਤੀ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਕੁੱਟਮਾਰ ਕਰਦੇ ਹੋਏ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ’ਤ ਵਾਇਰਲ ਕਰ ਦਿੱਤੀ। ਕੁੱਟਮਾਰ ’ਚ ਜ਼ਖਮੀ ਹੋਏ ਜਗਰੂਪ ਸਿੰਘ ਨੇ ਇਸਦੀ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਨੂੰ ਕੀਤੀ। ਪੁਲੀਸ ਨੇ ਜਾਂਚ ਤੋਂ ਬਾਅਦ ਜਗਰੂਪ ਦੀ ਸ਼ਿਕਾਇਤ ’ਤੇ ਸਨਿੇਮਾ ਮਾਲਕ ਮਹਿੰਦਰਪਾਲ, ਰਾਜਪਾਲ ਤੇ ਅਜੈ ਦੇ ਖਿਲਾਫ਼ ਤਹਿਤ ਕੇਸ ਦਰਜ ਕਰ ਲਿਆ ਹੈ। ਪੀੜਤ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਫਿਲਮ ਦੇਖਣ ਲਈ ਗਿਆ ਸੀ। ਉਸਨੇ ਆਪਣੀ ਐਕਟਿਵਾ ਸਨਿੇਮਾ ਤੋਂ ਬਾਹਰ ਖੜ੍ਹਾਈ ਸੀ , ਜਿਸ ਨੂੰ ਸਨਿੇਮਾ ਘਰ ਦਾ ਸਟਾਫ਼ ਚੁੱਕ ਕੇ ਪਾਰਕਿੰਗ ਅੰਦਰ ਲੈ ਆਇਆ ਸੀ। ਜਦੋਂ ਜਗਰੂਪ ਆਪਣੇ ਦੋਸਤਾਂ ਨਾਲ ਉਥੋਂ ਐਕਟਿਵਾ ਲਿਜਾਣ ਲੱਗਿਆ ਤਾਂ ਪਾਰਕਿੰਗ ਸਟਾਫ਼ ਨੇ ਉਸ ਤੋਂ ਪੈਸੇ ਮੰਗੇ, ਤਾਂ ਬਹਿਸਬਾਜ਼ੀ ਸ਼ੁਰੂ ਹੋ ਗਈ। ਇਸੇ ਦੌਰਾਨ ਸਨਿੇਮਾ ਮਾਲਕ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਜਗਰੂਪ ਸਿੰਘ ਦੇ ਨਾਲ ਕੁੱਟਮਾਰ ਕੀਤੀ। ਜਗਰੂਪ ਤੇ ਉਸ ਦੇ ਪਰਿਵਾਰ ਨੇ ਪੁਲੀਸ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਮੰਗ ਕੀਤੀ ਕਿ ਮੁਲਜ਼ਮਾਂ ਦੇ ਖਿਲਾਫ਼ ਧਾਰਾ ਨੂੰ ਵਧਾਇਆ ਜਾਵੇ ਅਤੇ ਉਨ੍ਹਾਂ ਨੂੰ ਜਲਦੀ ਇਨਸਾਫ਼ ਦਿੱਤਾ ਜਾਵੇ। ਜਿਸ ’ਤੇ ਉਨ੍ਹਾਂ ਨੂੰ ਪੂਰਾ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਗਿਆ। ਉਧਰ, ਸਨਿੇਮਾ ਮਾਲਕ ਮਹਿੰਦਰਪਾਲ ਨੇ ਸ਼ਿਕਾਇਤਕਰਤਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਥਾਣਾ ਡਿਵੀਜ਼ਨ ਨੰਬਰ 6 ਦੀ ਐੱਸਐੱਚਓ ਬਲਵਿੰਦਰ ਕੌਰ ਨੇ ਦੱਸਿਆ ਕਿ ਕੇਸ ਦਰਜ ਕਰ ਲਿਆ ਗਿਆ ਹੈ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।