ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੈਰਿਸ ਰੇਲਵੇ ਲਾਈਨ ਹਮਲਾ: 29 ਜੁਲਾਈ ਤੋਂ ਆਮ ਵਾਂਗ ਚੱਲਣਗੀਆਂ ਰੇਲ ਗੱਡੀਆਂ

06:48 PM Jul 27, 2024 IST

ਪੈਰਿਸ, 27 ਜੁਲਾਈ
ਪੈਰਿਸ ਓਲੰਪਿਕ ਤੋਂ ਕੁਝ ਸਮਾਂ ਪਹਿਲਾਂ ਤਿੰਨ ਕੌਮਾਂਤਰੀ ਰੇਲਵੇ ਲਾਈਨਾਂ ਨੂੰ ਨੁਕਸਾਨ ਪੁਹੰਚਾਇਆ ਗਿਆ ਸੀ ਜਿਸ ਦੀ ਮੁਰੰਮਤ ਅੱਜ ਵੀ ਜਾਰੀ ਰਹੀ। ਇਸ ਕਾਰਨ ਕਈ ਯੂਰੋਸਟਾਰ ਰੇਲ ਗੱਡੀਆਂ ਅੱਜ ਰੱਦ ਕਰਨੀਆਂ ਪਈਆਂ ਤੇ ਕਈ ਰੇਲ ਗੱਡੀਆਂ ਇਕ ਤੋਂ ਤਿੰਨ ਘੰਟੇ ਦੀ ਦੇਰੀ ਨਾਲ ਚੱਲੀਆਂ। ਫਰਾਂਸ ਦੇ ਪ੍ਰਧਾਨ ਮੰਤਰੀ ਗੈਬਰੀਅਲ ਨੇ ਕਿਹਾ ਕਿ ਓਲੰਪਿਕ ਖੇਡਾਂ ਦੇ ਉਦਘਾਟਨ ਤੋਂ ਪਹਿਲਾਂ ਰੇਲ ਨੈੱਟਵਰਕ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਮਾਮਲੇ ਦੀ ਜਾਂਚ ਜਾਰੀ ਹੈ। ਰੇਲ ਕੰਪਨੀ ਐਸਐਨਸੀਐਫ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਪੈਰਿਸ ਅੰਦਰ ਅਤੇ ਬਾਹਰ ਮੁੱਖ ਲਾਈਨਾਂ ’ਤੇ ਰੇਲ ਗੱਡੀਆਂ ਦੇਰੀ ਨਾਲ ਚੱਲੀਆਂ ਜਦਕਿ ਯੂਰੋਸਟਾਰ ਦੀਆਂ ਇੱਕ ਚੌਥਾਈ ਰੇਲ ਗੱਡੀਆਂ ਨੂੰ ਅੱਜ ਰੱਦ ਕਰ ਦਿੱਤਾ ਗਿਆ ਹੈ। ਫਰਾਂਸ ਦੇ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਇਹ ਰੇਲ ਸੇਵਾ 29 ਜੁਲਾਈ ਤਕ ਆਮ ਵਾਂਗ ਸ਼ੁਰੂ ਹੋ ਜਾਵੇਗੀ। ਜੂਨੀਅਰ ਟਰਾਂਸਪੋਰਟ ਮੰਤਰੀ ਪੈਟਰਿਸ ਵੇਰਗ੍ਰੀਟ ਨੇ ਕਿਹਾ ਕਿ ਤਿੰਨ ਦਿਨਾਂ ਵਿੱਚ ਲਗਪਗ 800,000 ਯਾਤਰੀ ਪ੍ਰਭਾਵਿਤ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਯੂਰੋਸਟਾਰ ਰੇਲ ਲੰਡਨ ਤੋਂ ਪੈਰਿਸ ਤੇ ਲੰਡਨ ਤੋਂ ਬਰੱਸਲਜ਼ ਤੇ ਐਮਸਟਰਡਰਮ ਤੱਕ ਜਾਂਦੀ ਹੈ। ਇਹ ਰੇਲ ਸਮੰਦਰ ਵਿਚੋਂ ਸੁਰੰਗ ਰਾਹੀਂ ਜਾਂਦੀ ਹੈ ਤੇ ਲੰਡਨ ਤੋਂ ਐਮਸਟਰਡਮ ਦਾ ਸਫਰ 340 ਕਿਲੋਮੀਟਰ ਦਾ ਹੈ ਜਿਸ ਨੂੰ ਇਹ ਰੇਲ ਗੱਡੀ ਸਾਢੇ ਤਿੰਨ ਤੋਂ ਪੰਜ ਘੰਟਿਆਂ ਦਰਮਿਆਨ ਮੁਕੰਮਲ ਕਰ ਲੈਂਦੀ ਹੈ।

Advertisement

Advertisement
Advertisement