For the best experience, open
https://m.punjabitribuneonline.com
on your mobile browser.
Advertisement

ਪੈਰਿਸ ਓਲੰਪਿਕ: ਸਿੰਧੂ ਤੇ ਪ੍ਰਣੌਏ ਨੂੰ ਸੌਖੇ ਗਰੁੱਪ ਮਿਲੇ

07:16 AM Jul 13, 2024 IST
ਪੈਰਿਸ ਓਲੰਪਿਕ  ਸਿੰਧੂ ਤੇ ਪ੍ਰਣੌਏ ਨੂੰ ਸੌਖੇ ਗਰੁੱਪ ਮਿਲੇ
Advertisement

ਕੁਆਲਾਲੰਪੁਰ, 12 ਜੁਲਾਈ
ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਅਤੇ ਐੱਚਐੱਸ ਪ੍ਰਣੌਏ ਨੂੰ 26 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਲਈ ਬਾਕੀਆਂ ਦੇ ਮੁਕਾਬਲੇ ਸੌਖੇ ਗਰੁੱਪ ਵਿੱਚ ਰੱਖਿਆ ਗਿਆ ਹੈ। ਓਲੰਪਿਕ ਦੇ ਬੈਡਮਿੰਟਨ ਮੁਕਾਬਲੇ 27 ਜੁਲਾਈ ਤੋਂ ਸ਼ੁਰੂ ਹੋਣਗੇ।
ਰੀਓ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਅਤੇ ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਸਿੰਧੂ ਨੂੰ 10ਵਾਂ ਦਰਜਾ ਦਿੱਤਾ ਗਿਆ ਹੈ। ਵਿਸ਼ਵ ਵਿੱਚ 13ਵੀਂ ਰੈਂਕਿੰਗ ਵਾਲੀ ਸਿੰਧੂ ਨੂੰ ਮਹਿਲਾ ਸਿੰਗਲਜ਼ ਦੇ ਗਰੁੱਪ-ਐੱਮ ਵਿੱਚ ਐਸਟੋਨੀਆ ਦੀ ਕ੍ਰਿਸਟਨ ਕੂਬਾ (ਵਿਸ਼ਵ ਰੈਂਕਿੰਗ 75) ਅਤੇ ਮਾਲਦੀਵ ਦੀ ਫਾਤਿਮਾ ਨਬਾਹਾ ਅਬਦੁਲ ਰਜ਼ਾਕ (ਵਿਸ਼ਵ ਰੈਂਕਿੰਗ 111) ਦੇ ਨਾਲ ਰੱਖਿਆ ਗਿਆ ਹੈ। ਸਿੰਧੂ ਨੂੰ ਪ੍ਰੀ-ਕੁਆਰਟਰ ਫਾਈਨਲ ’ਚ ਚੀਨ ਦੀ ਛੇਵਾਂ ਦਰਜਾ ਪ੍ਰਾਪਤ ਹੀ ਬਿੰਗ ਜਿਆਓ ਤੋਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਹਿਲੇ ਓਲੰਪਿਕ ਵਿੱਚ ਹਿੱਸਾ ਲੈ ਰਹੇ ਪ੍ਰਣੌਏ ਨੂੰ 13ਵਾਂ ਦਰਜਾ ਦਿੱਤਾ ਗਿਆ ਹੈ। ਉਸ ਨੂੰ ਵੀਅਤਨਾਮ ਦੇ ਲੇ ਡਕ ਫਾਟ (ਵਿਸ਼ਵ ਰੈਂਕਿੰਗ 70) ਅਤੇ ਜਰਮਨੀ ਦੇ ਫੈਬੀਅਨ ਰੋਥ (ਵਿਸ਼ਵ ਰੈਂਕਿੰਗ 82) ਦੇ ਨਾਲ ਪੁਰਸ਼ ਸਿੰਗਲਜ਼ ਦੇ ਗਰੁੱਪ-ਕੇ ਵਿੱਚ ਰੱਖਿਆ ਗਿਆ ਹੈ। ਇਸੇ ਤਰ੍ਹਾਂ ਵਿਸ਼ਵ ਰੈਂਕਿੰਗ ’ਚ 19ਵੇਂ ਸਥਾਨ ’ਤੇ ਕਾਬਜ਼ ਲਕਸ਼ੈ ਸੇਨ ਨੂੰ ਗਰੁੱਪ-ਐੱਲ ’ਚ ਸ਼ਾਮਲ ਕੀਤਾ ਗਿਆ ਹੈ। ਜੇ ਪ੍ਰਣੌਏ ਤੇ ਲਕਸ਼ੈ ਆਪੋ-ਆਪਣੇ ਗਰੁੱਪ ’ਚ ਸਿਖਰ ’ਤੇ ਰਹਿੰਦੇ ਹਨ ਤਾਂ ਉਹ ਪ੍ਰੀ-ਕੁਆਰਟਰ ਫਾਈਨਲ ’ਚ ਇੱਕ-ਦੂਜੇ ਦਾ ਸਾਹਮਣਾ ਕਰਨਗੇ। ਇਸ ਦੌਰਾਨ ਤਨੀਸ਼ਾ ਕਰਾਸਟੋ ਅਤੇ ਅਸ਼ਵਨੀ ਪੋਨੱਪਾ ਦੀ ਭਾਰਤੀ ਜੋੜੀ ਨੂੰ ਮਹਿਲਾ ਡਬਲਜ਼ ’ਚ ਮੁਸ਼ਕਲ ਗਰੁੱਪ-ਸੀ ’ਚ ਜਗ੍ਹਾ ਮਿਲੀ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×