ਪੈਰਿਸ ਓਲੰਪਿਕ: ਕੈਟੀ ਲੈਡੇਸਕੀ ਨੇ 800 ਮੀਟਰ ਫ੍ਰੀ ਸਟਾਈਲ ਜਿੱਤ ਕੇ ਇਤਿਹਾਸ ਸਿਰਜਿਆ
01:38 PM Aug 04, 2024 IST
ਨਾਨਟੈਰੇ (ਫਰਾਂਸ), 4 ਅਗਸਤ
ਕੈਟੀ ਲੈਡੇਸਕੀ ਪੈਰਿਸ ਓਲੰਪਿਕ ਖੇਡਾਂ ਵਿੱਚ ਮਹਿਲਾਵਾਂ ਦੇ 800 ਮੀਟਰ ਫ੍ਰੀ ਸਟਾਈਲ ਵਿੱਚ ਸੋਨ ਤਗ਼ਮਾ ਜਿੱਤ ਕੇ ਲਗਾਤਾਰ ਚਾਰ ਓਲੰਪਿਕ ਖੇਡਾਂ ਵਿੱਚ ਇੱਕੋ ਮੁਕਾਬਲੇ ਨੂੰ ਜਿੱਤਣ ਵਾਲੀ ਦੂਜੀ ਤੈਰਾਕ ਬਣ ਗਈ ਹੈ। ਲੈਡੇਸਕੀ ਦਾ ਪੈਰਿਸ ਓਲੰਪਿਕ ਵਿੱਚ ਇਹ ਦੂਜਾ ਜਦਕਿ ਓਲੰਪਿਕ ਖੇਡਾਂ ’ਚ ਨੌਵਾਂ ਸੋਨ ਤਗ਼ਮਾ ਹੈ। ਉਹ ਓਲੰਪਿਕ ਵਿੱਚ ਨੌਂ ਜਾਂ ਇਸ ਤੋਂ ਵੱਧ ਸੋਨ ਤਗ਼ਮਾ ਜਿੱਤਣ ਵਾਲੀ ਸਿਰਫ ਛੇਵੀਂ ਖਿਡਾਰਨ ਹੈ। ਲੈਡੇਸਕੀ ਨੇ 800 ਮੀਟਰ ਫ੍ਰੀ ਸਟਾਈਲ ਵਿੱਚ ਅੱਠ ਮਿੰਟ 11.04 ਸਕਿੰਟ ਦਾ ਸਮਾਂ ਲੈ ਕੇ ਆਸਟਰੇਲੀਆ ਦੀ ਐਰਿਆਰਨ ਟਿਟਮਸ ਨੂੰ ਪਿੱਛੇ ਛੱਡਿਆ। ਅਮਰੀਕਾ ਦੀ ਇਕ ਹੋਰ ਖਿਡਾਰਨ ਪੇਜ ਮੈਡੇਨ ਨੇ ਕਾਂਸੀ ਤਗ਼ਮਾ ਜਿੱਤਿਆ। -ਏਪੀ
Advertisement
Advertisement
Related News
Advertisement