For the best experience, open
https://m.punjabitribuneonline.com
on your mobile browser.
Advertisement

ਪੈਰਿਸ ਓਲੰਪਿਕ: ਲਵਲੀਨਾ ਕੁਆਰਟਰ ਫਾਈਨਲ ਵਿੱਚ ਹਾਰੀ

04:13 PM Aug 04, 2024 IST
ਪੈਰਿਸ ਓਲੰਪਿਕ  ਲਵਲੀਨਾ ਕੁਆਰਟਰ ਫਾਈਨਲ ਵਿੱਚ ਹਾਰੀ
ਚੀਨ ਦੀ ਲੀ ਕਿਆਨ (ਖੱਬੇ) ਨਾਲ ਭਿੜਦੀ ਹੋਈ ਭਾਰਤੀ ਦੀ ਮੁੱਕੇਬਾਜ਼ ਲਵਲੀਨਾ। -ਫੋਟੋ: ਪੀਟੀਆਈ
Advertisement

ਪੈਰਿਸ, 4 ਅਗਸਤ
ਟੋਕੀਓ ਓਲੰਪਿਕ ਦੀ ਕਾਂਸੀ ਤਗ਼ਮਾ ਜੇਤੂ ਭਾਰਤੀ ਮੁੱਕੇਬਾਜ਼ੀ ਲਵਲੀਨਾ ਬੋਰਗੋਹੇਨ (75 ਕਿੱਲੋ) ਐਤਵਾਰ ਨੂੰ ਇੱਥੇ ਚੀਨ ਦੀ ਲੀ ਕਿਆਨ ਤੋਂ ਕੁਆਰਟਰ ਫਾਈਨਲ ਵਿੱਚ ਹਾਰ ਕੇ ਮੌਜੂਦਾ ਪੈਰਿਸ ਖੇਡਾਂ ਤੋਂ ਬਾਹਰ ਹੋ ਗਈ। ਲਵਲੀਨਾ ਨੂੰ ਇਸ ਸਖ਼ਤ ਮੁਕਾਬਲੇ ਵਿੱਚ 1-4 ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਦੋਵੇਂ ਮੁੱਕੇਬਾਜ਼ਾ ਨੂੰ ਵਾਰ-ਵਾਰ ਕਲਿੰਚਿੰਗ ਅਤੇ ਹੋਲਡ ਕਰਨ ਲਈ ਚਿਤਾਵਨੀ ਦਿੱਤੀ ਗਈ। ਲਵਲੀਨਾ ਦੀ ਹਾਰ ਦੇ ਨਾਲ ਹੀ ਭਾਰਤ ਦੀ ਮੁੱਕੇਬਾਜ਼ੀ ਵਿੱਚ ਚੁਣੌਤੀ ਵੀ ਸਮਾਪਤ ਹੋ ਗਈ। ਨਿਸ਼ਾਂਤ ਦੇਵ ਸ਼ਨਿਚਰਵਾਰ ਰਾਤ ਨੂੰ ਪੁਰਸ਼ਾਂ ਦੇ 71 ਕਿੱਲ ਕੁਆਰਟਰ ਫਾਈਨਲ ਤੋਂ ਬਾਹਰ ਹੋ ਗਿਆ ਸੀ। ਭਾਰਤ ਨੇ ਪੈਰਿਸ ਓਲੰਪਿਕ ਵਿੱਚ ਛੇ ਮੁੱਕੇਬਾਜ਼ ਉਤਾਰੇ ਸਨ। ਇਨ੍ਹਾਂ ਵਿੱਚ ਚਾਰ ਮਹਿਲਾ ਤੇ ਦੋ ਪੁਰਸ਼ ਮੁੱਕੇਬਾਜ਼ ਸ਼ਾਮਲ ਹਨ। -ਪੀਟੀਆਈ

Advertisement

Advertisement
Author Image

Advertisement
Advertisement
×