For the best experience, open
https://m.punjabitribuneonline.com
on your mobile browser.
Advertisement

ਪੈਰਿਸ ਓਲੰਪਿਕ: ਭਾਰਤੀ ਤੀਰਅੰਦਾਜ਼ਾਂ ਦਾ ਟੀਚਾ ‘ਤਮਗ਼ਾ’ ਹਾਸਲ ਕਰਨਾ

02:25 PM Jul 24, 2024 IST
ਪੈਰਿਸ ਓਲੰਪਿਕ  ਭਾਰਤੀ ਤੀਰਅੰਦਾਜ਼ਾਂ ਦਾ ਟੀਚਾ ‘ਤਮਗ਼ਾ’ ਹਾਸਲ ਕਰਨਾ
Advertisement

Advertisement

ਪੈਰਿਸ, 24 ਜੁਲਾਈ
ਸਥਾਨ ਅਤੇ ਨਿਸ਼ਾਨਾ ਨਵਾਂ ਹੋਵੇਗਾ ਪਰ ਭਾਰਤੀ ਤੀਰਅੰਦਾਜ਼ਾਂ ਦਾ ਟੀਚਾ ਓਹੀ ਪੁਰਾਣਾ ‘ਤਮਗ਼ਾ ਜਿੱਤਣਾ’ ਹੋਵੇਗਾ। ਭਾਰਤ ਨੇ 1988 ‘ਚ ਪਹਿਲੀ ਵਾਰ ਓਲੰਪਿਕ ਵਿੱਚ ਤੀਰਅੰਦਾਜ਼ੀ ਦੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ। ਉਦੋਂ ਤੋਂ ਭਾਰਤੀ ਤੀਰਅੰਦਾਜ਼ ਲਗਭਗ ਹਰ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਂਦੇ ਆ ਰਹੇ ਹਨ, ਪਰ ਹੁਣ ਤੱਕ ਪੋਡੀਅਮ ਤੱਕ ਪਹੁੰਚਣ ਵਿੱਚ ਅਸਫ਼ਲ ਰਹੇ ਹਨ। ਭਾਰਤੀ ਤੀਰਅੰਦਾਜ਼ ਪੈਰਿਸ ਓਲੰਪਿਕ 'ਚ ਵੀਰਵਾਰ ਨੂੰ ਲੇਸ ਇਨਵੈਲੀਡਸ ਗਾਰਡਨ 'ਚ ਕੁਆਲੀਫਿਕੇਸ਼ਨ ਰਾਊਂਡ ਨਾਲ ਸ਼ੁਰੂਆਤ ਕਰਨਗੇ। ਲੰਡਨ ਓਲੰਪਿਕ 2012 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤੀ ਟੀਮ ਦੇ ਸਾਰੇ ਛੇ ਖਿਡਾਰੀ ਸ਼ਾਮਲ ਹੋਏ ਹਨ। ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਨੇ ਰੈਂਕਿੰਗ ਦੇ ਆਧਾਰ 'ਤੇ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ, ਜਿਸ ਦਾ ਮਤਲਬ ਹੈ ਕਿ ਭਾਰਤੀ ਤੀਰਅੰਦਾਜ਼ ਇਸ ਵਾਰ ਪੰਜ ਮੁਕਾਬਲਿਆਂ 'ਚ ਹਿੱਸਾ ਲੈਣਗੇ।

Advertisement

ਤਜ਼ਰਬੇਕਾਰ ਤਰੁਣਦੀਪ ਰਾਏ ਅਤੇ ਦੀਪਿਕਾ ਕੁਮਾਰੀ ਆਪਣੇ ਚੌਥੇ ਓਲੰਪਿਕ ਵਿੱਚ ਹਿੱਸਾ ਲੈ ਰਹੇ ਹਨ। ਉਸ ਦੀ ਅਗਵਾਈ 'ਚ ਟੀਮ ਨੂੰ ਤਰਜੀਹੀ ਡਰਾਅ ਹਾਸਲ ਕਰਨ ਲਈ ਕੁਆਲੀਫਿਕੇਸ਼ਨ 'ਚ ਘੱਟੋ-ਘੱਟ ਚੋਟੀ ਦੇ 10 'ਚ ਜਗ੍ਹਾ ਬਣਾਉਣੀ ਹੋਵੇਗੀ। ਹਰੇਕ ਤੀਰਅੰਦਾਜ਼ 72 ਤੀਰ ਚਲਾਏਗਾ ਅਤੇ ਕੁਆਲੀਫਿਕੇਸ਼ਨ ਰਾਊਂਡ 'ਚ ਹਿੱਸਾ ਲੈਣ ਵਾਲੇ 53 ਦੇਸ਼ਾਂ ਦੇ 128 ਖਿਡਾਰੀਆਂ ਦੇ ਅੰਕਾਂ ਦੇ ਆਧਾਰ 'ਤੇ ਐਤਵਾਰ ਤੋਂ ਸ਼ੁਰੂ ਹੋਣ ਵਾਲੇ ਮੁੱਖ ਨਾਕਆਊਟ ਮੁਕਾਬਲੇ ਲਈ ਤਰਜੀਹ ਤੈਅ ਕੀਤੀ ਜਾਵੇਗੀ। ਭਾਰਤੀ ਟੀਮ ਲਈ ਕੁਆਲੀਫਿਕੇਸ਼ਨ ਰਾਊਂਡ ਅਹਿਮ ਹੋਵੇਗਾ, ਜਿਸ ਨੂੰ ਅਕਸਰ ਮੁੱਖ ਤਰਜੀਹ ਨਹੀ ਮਿਲੀ । ਜਿਸ ਕਾਰਨ ਟੀਮ ਨੂੰ ਨਾਕਆਊਟ ਪੜਾਅ 'ਚ ਦੱਖਣੀ ਕੋਰੀਆ ਵਰਗੀ ਮਜ਼ਬੂਤ ​​ਟੀਮ ਦਾ ਸਾਹਮਣਾ ਕਰਨਾ ਪੈਂਦਾ ਹੈ।

ਫੋਟੋ ਰਾਈਟਰਜ਼

ਟੋਕੀਓ ਓਲੰਪਿਕ ਦੌਰਾਨ ਕੀ ਰਹੀ ਭਾਰਤ ਦੀ ਸਥਿਤੀ

ਟੋਕੀਓ ਓਲੰਪਿਕ 'ਚ ਭਾਰਤ ਦੇ ਸਾਰੇ ਪੁਰਸ਼ ਤੀਰਅੰਦਾਜ਼ ਚੋਟੀ ਦੇ 30 'ਚ ਜਗ੍ਹਾ ਨਹੀਂ ਬਣਾ ਸਕੇ, ਜਿਸ ਕਾਰਨ ਭਾਰਤੀ ਟੀਮ ਨੂੰ ਨੌਵਾਂ ਦਰਜਾ ਦਿੱਤਾ ਗਿਆ। ਭਾਰਤ ਦੀ ਇਕਲੌਤੀ ਮਹਿਲਾ ਤੀਰਅੰਦਾਜ਼ ਦੀਪਿਕਾ ਨੇ ਨੌਵਾਂ ਸਥਾਨ ਹਾਸਲ ਕੀਤਾ ਸੀ। ਭਾਰਤ ਨੂੰ ਫਿਰ ਆਪਣੇ ਕੁਆਰਟਰ ਫਾਈਨਲ ਮੈਚਾਂ ਵਿੱਚ ਚੋਟੀ ਦਾ ਦਰਜਾ ਪ੍ਰਾਪਤ ਕੋਰੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਭਾਰਤ ਨੂੰ ਇਸ ਸਾਲ ਸ਼ੰਘਾਈ ਵਿੱਚ ਵਿਸ਼ਵ ਕੱਪ ਫਾਈਨਲ ਵਿੱਚ ਕੋਰੀਆ ਨੂੰ ਹਰਾ ਕੇ ਇਤਿਹਾਸ ਰਚਣ ਵਾਲੀ ਪੁਰਸ਼ ਟੀਮ ਤੋਂ ਕਾਫ਼ੀ ਉਮੀਦਾਂ ਹਨ।

ਫੋਟੋ ਰਾਈਟਰਜ਼

ਪੈਰਿਸ ਓਲੰਪਿਕ ਵਿਚ ਭਾਰਤੀ ਟੀਮ ਦੇ ਤਜ਼ਰਬੇਕਾਰ ਖਿਡਾਰੀ ਹਨ

ਭਾਰਤੀ ਟੀਮ ਵਿੱਚ ਰਾਏ ਅਤੇ ਪਿਛਲੇ ਓਲੰਪਿਕ ਭਾਗੀਦਾਰ ਪ੍ਰਵੀਨ ਜਾਧਵ ਦੇ ਰੂਪ ਵਿੱਚ ਤਜ਼ਰਬੇਕਾਰ ਖਿਡਾਰੀ ਸ਼ਾਮਲ ਹਨ ਜਦੋਂ ਕਿ ਨੌਜਵਾਨ ਧੀਰਜ ਬੋਮਾਦੇਵਰਾ ਇੱਕ ਮਹੀਨਾ ਪਹਿਲਾਂ ਅੰਤਾਲੀਆ ਵਿਸ਼ਵ ਕੱਪ ਵਿੱਚ ਟੋਕੀਓ ਓਲੰਪਿਕ ਦੇ ਚਾਂਦੀ ਦਾ ਤਗ਼ਮਾ ਜੇਤੂ ਇਟਲੀ ਦੇ ਮੌਰੋ ਨੇਸਪੋਲੀ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਣ ਤੋਂ ਬਾਅਦ ਜੋਸ਼ ਵਿੱਚ ਹੈ। ਮਹਿਲਾ ਵਰਗ 'ਚ ਸਭ ਦੀਆਂ ਨਜ਼ਰਾਂ ਦੀਪਿਕਾ 'ਤੇ ਹੋਣਗੀਆਂ। ਮਾਂ ਬਣਨ ਦੇ 16 ਮਹੀਨਿਆਂ ਦੇ ਅੰਦਰ ਹੀ ਉਸ ਨੇ ਸ਼ੰਘਾਈ ਵਿੱਚ ਵਿਸ਼ਵ ਕੱਪ ਦੇ ਪਹਿਲੇ ਪੜਾਅ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ ਹੈ। ਮਹਿਲਾ ਟੀਮ ਵਿੱਚ ਉਸ ਦਾ ਸਹਿਯੋਗ ਦੇਣ ਲਈ ਅੰਕਿਤਾ ਭਗਤਾ ਅਤੇ ਭਜਨ ਕੌਰ ਮੌਜੂਦ ਹਨ। ਦੋਵਾਂ ਲਈ ਇਹ ਪਹਿਲਾ ਓਲੰਪਿਕ ਹੋਵੇਗਾ, ਉਨ੍ਹਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ। ਜੇਕਰ ਧੀਰਜ ਅਤੇ ਦੀਪਿਕਾ ਰੈਂਕਿੰਗ ਰਾਊਂਡ 'ਚ ਚੋਟੀ 'ਤੇ ਬਣੇ ਰਹਿੰਦੇ ਹਨ ਤਾਂ ਰਿਕਰਵ ਮਿਕਸਡ ਟੀਮ 'ਚ ਉਨ੍ਹਾਂ ਤੋਂ ਤਮਗ਼ੇ ਦੀ ਉਮੀਦ ਕੀਤੀ ਜਾ ਸਕਦੀ ਹੈ।

ਫੋਟੋ ਰਾਈਟਰਜ਼

ਓਲੰਪਿਕ ਵਿੱਚ ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਵਧ ਸਕੇ ਭਾਰਤੀ ਤੀਰਅੰਦਾਜ਼

ਭਾਰਤੀ ਤੀਰਅੰਦਾਜ਼ ਅਜੇ ਤੱਕ ਓਲੰਪਿਕ ਵਿੱਚ ਕੁਆਰਟਰ ਫਾਈਨਲ ਤੋਂ ਅੱਗੇ ਨਹੀਂ ਵਧ ਸਕੇ ਹਨ। ਭਾਰਤ ਤੀਰਅੰਦਾਜ਼ੀ ਵਿੱਚ 2000 ਵਿੱਚ ਸਿਡਨੀ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕਿਆ ਸੀ। ਇਸ ਤੋਂ ਇਲਾਵਾ ਉਸ ਨੇ ਸਾਰੀਆਂ ਉਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਪਰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਨਹੀਂ ਕਰ ਸਕਿਆ। ਪੈਰਿਸ ਓਲੰਪਿਕ ਵਿੱਚ ਪੁਰਸ਼ ਟੀਮ ਦਾ ਫਾਈਨਲ ਸੋਮਵਾਰ ਨੂੰ ਸ਼ੁਰੂ ਹੋਵੇਗਾ ਜਦੋਂ ਕਿ ਵਿਅਕਤੀਗਤ ਤੌਰ 'ਤੇ ਐਲੀਮੀਨੇਸ਼ਨ ਮੰਗਲਵਾਰ ਨੂੰ ਸ਼ੁਰੂ ਹੋਵੇਗਾ। ਮਿਕਸਡ ਟੀਮ ਦੇ ਫਾਈਨਲ ਅਗਲੇ ਸ਼ੁੱਕਰਵਾਰ ਹੁੰਦੇ ਹਨ ਅਤੇ ਮਹਿਲਾ ਅਤੇ ਵਿਅਕਤੀਗਤ ਫਾਈਨਲ ਉਸੇ ਹਫਤੇ ਦੇ ਅੰਤ ਵਿੱਚ ਹੁੰਦੇ ਹਨ। ਪੀਟੀਆਈ

Advertisement
Author Image

Puneet Sharma

View all posts

Advertisement