ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਿਨੀਤੀ, ਸੋਨਾਕਸ਼ੀ ਤੇ ਸੋਨਮ ਵੱਲੋਂ ਕਰਵਾ ਚੌਥ ਦੀਆਂ ਤਸਵੀਰਾਂ ਸਾਂਝੀਆਂ

08:06 AM Oct 21, 2024 IST

ਮੁੰਬਈ: ਬੌਲੀਵੁੱਡ ਦੀਆਂ ਕਈ ਅਦਾਕਾਰਾਂ ਨੇ ਇੰਸਟਾਗ੍ਰਾਮ ’ਤੇ ਕਰਵਾ ਚੌਥ ਦੀਆਂ ਤਿਆਰੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਪਰਿਨੀਤੀ ਚੋਪੜਾ ਨੇ ਹੱਥਾਂ ’ਤੇ ਲੱਗੀ ਮਹਿੰਦੀ ਵਾਲੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਉਸ ਨੇ ਮਹਿੰਦੀ ਤੇ ਕਰਵਾ ਚੌਥ ਹੈਸ਼ਟੈਗ ਕੀਤਾ ਹੈ। ਦੂਜੀ ਤਸਵੀਰ ਵਿੱਚ ਤਿਉਹਾਰ ਦੇ ਮੱਦੇਨਜ਼ਰ ਉਸ ਦਾ ਘਰ ਰੌਸ਼ਨੀਆਂ ਨਾਲ ਚਮਕਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਉਸ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ’ਚ ਉਸ ਨੂੰ ਇਕ ਕੁਰਸੀ ’ਤੇ ਬੈਠਿਆਂ ਦੇਖਿਆ ਜਾ ਸਕਦਾ ਹੈ ਅਤੇ ਉਸ ਦੇ ਪਤੀ ਰਾਘਵ ਚੱਢਾ ਨੂੰ ‘ਘਰ ਵਿੱਚ ਸਵਾਗਤ ਹੈ’ ਕਹਿੰਦਿਆਂ ਸੁਣਿਆ ਜਾ ਸਕਦਾ ਹੈ। ਅਦਾਕਾਰਾ ਸ਼ਿਲਪਾ ਸ਼ੈਟੀ ਨੇ ਸਾਧਾਰਨ ਪਰ ਬਾਕਮਾਲ ਮਹਿੰਦੀ ਵਾਲੀ ਤਸਵੀਰ ਸਾਂਝੀ ਕਰਦਿਆਂ ਔਰਤਾਂ ਨੂੰ ਕਰਵਾ ਚੌਥ ਦੀ ਵਧਾਈ ਦਿੱਤੀ ਹੈ। ਇੰਸਟਾਗ੍ਰਾਮ ਸਟੋਰੀ ਵਿੱਚ ਸੋਨਮ ਕਪੂਰ ਨੇ ਮਹਿੰਦੀ ਰਾਹੀਂ ਆਪਣੇ ਪਤੀ ਆਨੰਦ ਅਹੂਜਾ ਤੇ ਪੁੱਤਰ ਵਾਯੂ ਲਈ ਪਿਆਰ ਜ਼ਾਹਿਰ ਕੀਤਾ ਹੈ। ਹਾਲ ਹੀ ’ਚ ਵਿਆਹ ਦੇ ਬੰਧਨ ਵਿੱਚ ਬੱਝੀ ਸੋਨਾਕਸ਼ੀ ਸਿਨਹਾ ਨੇ ਆਪਣੇ ਪਤੀ ਜ਼ਹੀਰ ਇਕਬਾਲ ਲਈ ਵਰਤ ਰੱਖਿਆ ਹੈ। -ਆਈਏਐੱਨਐੱਸ

Advertisement

Advertisement