For the best experience, open
https://m.punjabitribuneonline.com
on your mobile browser.
Advertisement

ਮੈਂ ਜ਼ਿੰਦਗੀ ਦੇ ਮਾੜੇ ਦੌਰ ਵਿੱਚੋਂ ਲੰਘ ਰਿਹਾ ਹਾਂ: ਸਲਮਾਨ ਖ਼ਾਨ

08:07 AM Oct 21, 2024 IST
ਮੈਂ ਜ਼ਿੰਦਗੀ ਦੇ ਮਾੜੇ ਦੌਰ ਵਿੱਚੋਂ ਲੰਘ ਰਿਹਾ ਹਾਂ  ਸਲਮਾਨ ਖ਼ਾਨ
Advertisement

ਨਵੀਂ ਦਿੱਲੀ: ਆਪਣੇ ਕਰੀਬੀ ਦੋਸਤ ਤੇ ਐੱਨਸੀਪੀ ਆਗੂ ਬਾਬਾ ਸਿੱਦੀਕੀ ਦੀ ਹੱਤਿਆ ਮਗਰੋਂ ਅਦਾਕਾਰ ਸਲਮਾਨ ਖਾਨ ਨੇ ਕਿਹਾ ਕਿ ਉਸ ਨੂੰ ‘ਬਿੱਗ ਬੌਸ 18’ ਦੇ ਪ੍ਰਤੀਯੋਗੀਆਂ ਵਿਚਾਲੇ ਹੋ ਰਹੇ ਝਗੜਿਆਂ ਨੂੰ ਅਜਿਹੇ ਸਮੇਂ ਵਿੱਚ ਨਜਿੱਠਣਾ ਪੈ ਰਿਹਾ ਹੈ ਜਦੋਂ ਉਹ ਖ਼ੁਦ ਜ਼ਿੰਦਗੀ ਦੇ ਇੱਕ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਸਿੱਦੀਕੀ, ਜੋ ਆਪਣੀਆਂ ਇਫ਼ਤਾਰ ਪਾਰਟੀਆਂ ਅਤੇ ਬੌਲੀਵੁੱਡ ਹਸਤੀਆਂ ਨਾਲ ਖਾਸ ਸਬੰਧਾਂ ਲਈ ਜਾਣੇ ਜਾਂਦੇ ਸਨ, ਨੂੰ 12 ਅਕਤੂਬਰ ਨੂੰ ਉਸ ਦੇ ਵਿਧਾਇਕ ਪੁੱਤਰ ਜੀਸ਼ਾਨ ਸਿੱਦੀਕੀ ਦੇ ਮੁੰਬਈ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਪੁਲੀਸ ਨੂੰ ਖ਼ਦਸ਼ਾ ਹੈ ਕਿ ਸਿੱਦੀਕੀ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਖ਼ਾਨ ਨਾਲ ਨੇੜਤਾ ਕਾਰਨ ਨਿਸ਼ਾਨਾ ਬਣਾਇਆ ਹੈ। ਉਧਰ ‘ਬਿੱਗ ਬੌਸ 18’ ਦੇ ਸ਼ਨਿਚਰਵਾਰ ਵਾਲੇ ਸ਼ੋਅ ਵਿੱਚ ਮੇਜ਼ਬਾਨ ਵਜੋਂ ਭੂਮਿਕਾ ਨਿਭਾਉਣ ਵਾਲੇ ਖਾਨ ਨੇ ਕਿਹਾ ਕਿ ਉਹ ਉੱਘੀ ਰਿਐਲਿਟੀ ਸੀਰੀਜ਼ ਨੂੰ ਛੱਡਣਾ ਚਾਹੁੰਦਾ ਸੀ। ਉਸ ਨੇ ਕਿਹਾ,‘ਯਾਰ, ਕਸਮ ਖ਼ੁਦਾ ਦੀ, ਮੈਂ ਕਿਸ ਦੌਰ ’ਚੋਂ ਲੰਘ ਰਿਹਾ ਹਾਂ ਪਰ ਮੈਨੂੰ ਇੱਥੇ ਆਉਣਾ ਪੈਣਾ ਹੀ ਹੈ ਅਤੇ ਪ੍ਰਤੀਯੋਗੀਆਂ ਦੇ ਝਗੜਿਆਂ ਨਾਲ ਨਜਿੱਠਣਾ ਪੈਣਾ ਹੈ। ਮੈਂ ਅੱਜ ਇੱਥੇ ਆਉਣਾ ਨਹੀਂ ਸੀ ਚਾਹੁੰਦਾ ਪਰ ਕੁਝ ਕੰਮ ਤੁਹਾਨੂੰ ਕਰਨੇ ਹੀ ਪੈਂਦੇ ਹਨ।’ -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement