ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੂਰਜ ਤੇ ਨੀਨਾ ਦੀ ਪ੍ਰਾਪਤੀ ’ਤੇ ਮਾਣਮੱਤੀ ਹੋਈ ਪਰਿਨੀਤੀ ਚੋਪੜਾ

08:16 AM Aug 19, 2024 IST

ਮੁੰਬਈ: ਫ਼ਿਲਮ ‘ਉਂਚਾਈ’ ਦੀ ਅਦਾਕਾਰਾ ਪਰਿਨੀਤੀ ਚੋਪੜਾ ਨੇ ਨਿਰਦੇਸ਼ਕ ਸੂਰਜ ਆਰ ਬੜਜਾਤੀਆ ਅਤੇ ਅਦਾਕਾਰਾ ਨੀਨਾ ਗੁਪਤਾ ਵੱਲੋਂ ਕੌਮੀ ਪੁਰਸਕਾਰ ਜਿੱਤਣ ’ਤੇ ਮਾਣ ਮਹਿਸੂਸ ਕੀਤਾ ਹੈ। ਪਰਿਨੀਤੀ ਨੇ ਇੰਸਟਾਗ੍ਰਾਮ ’ਤੇ ਸਟੋਰੀ ਸ਼ੇਅਰ ਕਰਦਿਆਂ ਫ਼ਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਹੈ ਜਿਸ ਦੀ ਕੈਪਸ਼ਨ ਵਿਚ ਅਦਾਕਾਰਾ ਨੇ ਲਿਖਿਆ ਹੈ ਕਿ ਇਸ ਪ੍ਰਾਪਤੀ ਨਾਲ ਉਸ ਨੂੰ ਮਾਣ ਮਹਿਸੂਸ ਹੋਇਆ ਹੈ। ਦੱਸਣਾ ਬਣਦਾ ਹੈ ਕਿ ਸੂਰਜ ਬੜਜਾਤੀਆ ਨੂੰ ਫਿਲਮ ‘ਊਂਚਾਈ’ ਲਈ ਸਰਵੋਤਮ ਨਿਰਦੇਸ਼ਕ ਦਾ ਐਵਾਰਡ ਮਿਲਿਆ ਹੈ। ਨੀਨਾ ਗੁਪਤਾ ਨੂੰ ਇਸ ਫਿਲਮ ਵਿੱਚ ਬਿਹਤਰੀਨ ਅਦਾਕਾਰੀ ਲਈ ਸਰਵੋਤਮ ਸਹਾਇਕ ਅਦਾਕਾਰਾ ਦਾ ਐਵਾਰਡ ਦਿੱਤਾ ਗਿਆ ਹੈ। ਫਿਲਮ ‘ਊਂਚਾਈ’ ਚਾਰ ਬਜ਼ੁਰਗ ਦੋਸਤਾਂ ਬੋਮਨ ਇਰਾਨੀ, ਅਮਿਤਾਭ ਬੱਚਨ, ਡੈਨੀ ਡੈਂਜ਼ੋਗੱਪਾ ਅਤੇ ਅਨੁਪਮ ਖੇਰ ਦੀ ਦੋਸਤੀ ’ਤੇ ਆਧਾਰਿਤ ਹੈ। ਇਸ ਵਿੱਚ ਨੀਨਾ ਗੁਪਤਾ, ਸਾਰਿਕਾ ਅਤੇ ਪਰਿਨੀਤੀ ਚੋਪੜਾ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਫ਼ਿਲਮ ਵਿਚ ਅਮਿਤਾਭ ਬੱਚਨ, ਬੋਮਨ ਇਰਾਨੀ, ਅਨੁਪਮ ਖੇਰ, ਅਤੇ ਡੈਨੀ ਮਾਊਂਟ ਐਵਰੈਸਟ ਦੀ ਚੋਟੀ ਸਰ ਕਰਨਾ ਚਾਹੁੰਦੇ ਹਨ ਪਰ ਇਸ ਤੋਂ ਪਹਿਲਾਂ ਡੈਨੀ ਦੀ ਬੁਢਾਪੇ ਕਾਰਨ ਮੌਤ ਹੋ ਜਾਂਦੀ ਹੈ। ਉਸ ਦੇ ਬਾਕੀ ਦੋਸਤ ਉਸ ਦੀ ਇੱਛਾ ਪੂਰੀ ਕਰਨ ਅਤੇ ਡੈਨੀ ਦੀਆਂ ਅਸਥੀਆਂ ਨੂੰ ਮਾਊਂਟ ਐਵਰੈਸਟ ’ਤੇ ਪਹੁੰਚਾਉਣ ਦਾ ਫ਼ੈਸਲਾ ਕਰਦੇ ਹਨ। ਪਰਿਨੀਤੀ ਨੂੰ ਫ਼ਿਲਮ ਵਿੱਚ ਇੱਕ ਟਰੇਨਰ ਵਜੋਂ ਦਿਖਾਇਆ ਗਿਆ ਹੈ ਜੋ ਉਨ੍ਹਾਂ ਸਾਰਿਆਂ ਨੂੰ ਸਿਖਲਾਈ ਦਿੰਦੀ ਹੈ ਅਤੇ ਆਖ਼ਰਕਾਰ ਨੀਨਾ ਅਤੇ ਸਾਰਿਕਾ ਦੇ ਯਤਨਾਂ ਨਾਲ ਉਹ ਚੋਟੀ ਸਰ ਕਰਦੇ ਹਨ। -ਏਐੱਨਆਈ

Advertisement

Advertisement