ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਰਿਨੀਤੀ ਨੇ ਫਿਲਮ ਦੇ ਸੈੱਟ ’ਤੇ ਮਨਾਈ ਕ੍ਰਿਸਮਸ

07:22 AM Dec 22, 2024 IST

ਮੁੰਬਈ: ਬੌਲੀਵੁੱਡ ਅਦਾਕਾਰਾ ਪਰਿਨੀਤੀ ਨੇ ਆਪਣੀ ਅਗਾਮੀ ਫਿਲਮ ਦੀ ਸ਼ੂਟਿੰਗ ਦੌਰਾਨ ਸੈੱਟ ’ਤੇ ਕ੍ਰਿਸਮਸ ਦੇ ਜਸ਼ਨ ਮਨਾਉਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਨੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਫੋਟੋਆਂ ਅਤੇ ਕੁਝ ਵੀਡੀਓਜ਼ ਅਪਲੋਡ ਕੀਤੀਆਂ ਹਨ। ਇਸ ਪ੍ਰਾਜੈਕਟ ਬਾਰੇ ਹਾਲੇ ਤਕ ਕੁਝ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਉਸ ਵੱਲੋਂ ਸਾਂਝੀ ਕੀਤੀ ਪਹਿਲੀ ਫੋਟੋ ਵਿੱਚ ਹੱਥ ਨਾਲ ਬਣਾਇਆ ਕ੍ਰਿਸਮਸ ਟ੍ਰੀ ਨਜ਼ਰ ਆ ਰਿਹਾ ਹੈ। ਇਸ ਨੂੰ ਕਾਗਜ਼ ਅਤੇ ਮੇਕਅੱਪ ਦੇ ਸਾਮਾਨ ਨਾਲ ਬਣਾਇਆ ਗਿਆ ਹੈ। ਉਸ ਨੇ ਇਨ੍ਹਾਂ ਫੋਟੋਆਂ ਨਾਲ ਫਿਲਮ ਸੈੱਟ ’ਤੇ ਕ੍ਰਿਸਮਸ ਮਨਾਉਣ ਦੀ ਕੈਪਸ਼ਨ ਲਿਖੀ ਹੈ। ਫੋਟੋ ਵਿੱਚ ਅਦਾਕਾਰਾ ਕੈਮਰੇ ਵੱਲ ਦੇਖ ਕੇ ਮੁਸਕੁਰਾਉਂਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਪਲੋਡ ਕੀਤੇ ਵੀਡੀਓ ਵਿੱਚ ਫਿਲਮ ਦੀ ਸਾਰੀ ਟੀਮ ਦਿਖਾਈ ਦਿੰਦੀ ਹੈ ਅਤੇ ਉਨ੍ਹਾਂ ਸਭ ਨੇ ਸਾਂਤਾ ਵਾਲੀਆਂ ਟੋਪੀਆਂ ਲਈਆਂ ਹੋਈਆਂ ਹਨ। ਇਸ ਫਿਲਮ ਦੀ ਸ਼ੂਟਿੰਗ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਅਦਾਕਾਰਾ ਨੂੰ ਸ਼ੂਟਿੰਗ ਦੇ ਕੰਮ ਲਈ ਰਾਤ ਨੂੰ ਕੰਮ ਕਰਨਾ ਪੈ ਰਿਹਾ ਹੈ। ਹਾਲ ਹੀ ਵਿੱਚ ਉਸ ਨੇ ਰਾਤ ਨੂੰ ਸ਼ੂਟਿੰਗ ਕਰਨ ਸਮੇਂ ਦੀਆਂ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਸਨ। ਉਸ ਨੇ ਰਾਤ ਦੀ ਸ਼ੂਟਿੰਗ ਦੌਰਾਨ ਨੂਡਲਜ਼ ਖਾਣ ਸਮੇਂ ਦ ਫੋਟੋ ਵੀ ਅਪਲੋਡ ਕੀਤੀ ਸੀ। ਇਸ ਮਗਰੋਂ ਉਸ ਨੇ ਸਵੇਰੇ ਸਵਾ ਸੱਤ ਵਜੇ ਦੇ ਸ਼ੂਟਿੰਗ ਦਾ ਕੰਮ ਮੁਕੰਮਲ ਕਰ ਕੇ ਘਰ ਜਾਣ ਵੇਲੇ ਦੀ ਫੋਟੋ ਵੀ ਅਪਲੋਡ ਕੀਤੀ ਸੀ। ਇਸ ਤੋਂ ਪਹਿਲਾਂ ਅਦਾਕਾਰਾ ਇਮਤਿਆਜ਼ ਅਲੀ ਦੀ ਫਿਲਮ ‘ਅਮਰ ਸਿੰਘ ਚਮਕੀਲਾ’ ਵਿੱਚ ਦਿਲਜੀਤ ਦੋਸਾਂਝ ਨਾਲ ਨਜ਼ਰ ਆਈ ਸੀ। -ਆਈਏਐੱਨਐੱਸ

Advertisement

Advertisement