For the best experience, open
https://m.punjabitribuneonline.com
on your mobile browser.
Advertisement

ਪੈਰਾਲੰਪਿਕਸ ਚੈਂਪੀਅਨ ਸੁਮਿਤ ਅੰਟਿਲ ਨੇ ਜੈਵਲਨਿ ਥਰੋਅ ’ਚ ਜਿੱਤਿਆ ਸੋਨਾ

08:35 AM Oct 26, 2023 IST
ਪੈਰਾਲੰਪਿਕਸ ਚੈਂਪੀਅਨ ਸੁਮਿਤ ਅੰਟਿਲ ਨੇ ਜੈਵਲਨਿ ਥਰੋਅ ’ਚ ਜਿੱਤਿਆ ਸੋਨਾ
Advertisement

ਹਾਂਗਜ਼ੂ, 25 ਅਕਤੂੁਬਰ
ਪੈਰਾਲੰਪਿਕਸ ਚੈਂਪੀਅਨ ਸੁਮਿਤ ਅੰਟਿਲ ਨੇ ਹਾਂਗਜ਼ੂ ਏਸ਼ੀਅਨ ਪੈਰਾ ਖੇਡਾਂ ਦੇ ਜੈਵਲਨਿ ਥਰੋਅ ਐੱਫ64 ਮੁਕਾਬਲੇ ਵਿੱਚ ਰਿਕਾਰਡ 73.29 ਮੀਟਰ ਦੇ ਵਿਸ਼ਵ ਰਿਕਾਰਡ ਨਾਲ ਸੋਨ ਤਗ਼ਮਾ ਜਿੱਤਿਆ ਹੈ। ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤ ਲਈ ਅੱਜ ਦਾ ਦਿਨ ਸਭ ਤੋਂ ਕਾਰਗਰ ਰਿਹਾ। ਭਾਰਤ ਨੇ ਅੱਜ ਕੁਲ ਮਿਲਾ ਕੇ 24 ਤਗ਼ਮੇ ਜਿੱਤੇ, ਜਨਿ੍ਹਾਂ ਵਿਚੋਂ 17 ਤੇ ਸਾਰੇ ਛੇ ਸੋਨ ਤਗਮੇ ਅਥਲੈਟਿਕਸ ਵਿਚੋਂ ਹਨ। ਭਾਰਤ ਨੇ ਹੁਣ ਤੱਕ 58 ਤਗ਼ਮੇ ਜਿੱਤੇ ਹਨ, ਜਨਿ੍ਹਾਂ ਵਿਚੋਂ 15 ਸੋਨ, 20 ਚਾਂਦੀ ਤੇ 23 ਕਾਂਸੇ ਦੇ ਹਨ।
ਅੰਟਿਲ ਨੇ ਪੈਰਾ ਏਸ਼ੀਅਨ ਖੇਡਾਂ ਦੇ ਤੀਜੇ ਦਿਨ ਆਪਣੇ ਹੀ 70.83 ਮੀਟਰ ਦੇ ਵਿਸ਼ਵ ਰਿਕਾਰਡ ਨੂੰ ਤੋੜਿਆ, ਜੋ ਉਸ ਨੇ ਇਸੇ ਸਾਲ ਪੈਰਿਸ ਵਿੱਚ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਸੋਨ ਤਗ਼ਮਾ ਜਿੱਤ ਕੇ ਬਣਾਇਆ ਸੀ। ਇਕ ਹੋਰ ਭਾਰਤੀ ਪੁਸ਼ਪੇਂਦਰ ਸਿੰਘ ਨੇ 62.06 ਮੀਟਰ ਦੀ ਥਰੋਅ ਨਾਲ ਕਾਂਸੀ ਦਾ ਤਗ਼ਮਾ ਦੇਸ਼ ਦੀ ਝੋਲੀ ਪਾਇਆ। ਅੰਟਿਲ ਨੇ ਟੋਕੀਓ ਪੈਰਾਲੰਪਿਕ ਖੇਡਾਂ ਦੌਰਾਨ ਵੀ ਪੁਰਸ਼ਾਂ ਦੇ ਜੈਵਲਨਿ ਐੱਫ64 ਮੁਕਾਬਲੇ ਵਿੱਚ 68.55 ਮੀਟਰ ਦੀ ਵਿਸ਼ਵ ਰਿਕਾਰਡ ਥਰੋਅ ਨਾਲ ਸੋਨ ਤਗ਼ਮਾ ਜਿੱਤਿਆ ਸੀ।
ਅੰਕੁਰ ਧਾਮਾ ਏਸ਼ਿਆਈ ਪੈਰਾ ਖੇਡਾਂ ਵਿੱਚ ਇਕੋ ਸੰਸਕਰਨ ਦੌਰਾਨ ਦੋ ਸੋਨ ਤਗ਼ਮੇ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਧਾਮਾ ਪੁਰਸ਼ਾਂ ਦੇ ਟੀ11 1500 ਮੀਟਰ ਦੌੜ ਵਿੱਚ 4:27.70 ਦੇ ਸਮੇਂ ਨਾਲ ਸਿਖਰ ’ਤੇ ਰਿਹਾ। ਉਸ ਨੇ ਪੁਰਸ਼ਾਂ ਦੇ ਟੀ11 5000 ਮੀਟਰ ਦੌੜ ਵਿੱਚ ਮੰਗਲਵਾਰ ਨੂੰ ਸੋਨ ਤਗ਼ਮਾ ਜਿੱਤਿਆ ਸੀ। ਇਕ ਹੋਰ ਭਾਰਤੀ ਸੁੰਦਰ ਸਿੰਘ ਗੁੱਜਰ ਨੇ ਐੱਫ46 ਜੈਵਲਨਿ ਥਰੋਅ ਵਿੱਚ 68.60 ਮੀਟਰ ਨਾਲ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਤੇ ਦੇਸ਼ ਦੀ ਝੋਲੀ ਸੋਨ ਤਗ਼ਮਾ ਪਾਇਆ। ਇਸ ਤੋਂ ਪਹਿਲਾਂ 67.79 ਮੀਟਰ ਦੀ ਥਰੋਅ ਨਾਲ ਇਹ ਵਿਸ਼ਵ ਰਿਕਾਰਡ ਸ੍ਰੀ ਲੰਕਾ ਦੇ ਦਿਨੇਸ਼ ਮੁਦੀਯਾਨਸੇਲਾਗੇ ਦੇ ਨਾਮ ਸੀ।
ਭਾਰਤੀ ਪੁਰਸ਼ਾਂ ਨੇ ਐੱਫ46 ਜੈਵਲਨਿ ਥਰੋਅ ਮੁਕਾਬਲੇ ਵਿੱਚ ਤਿੰਨੋਂ ਤਗ਼ਮੇ ਜਿੱਤੇ। ਰਿੰਕੂ ਨੇ 67.08 ਮੀਟਰ ਨਾਲ ਚਾਂਦੀ ਤੇ ਅਜੀਤ ਸਿੰਘ ਨੇ 63.52 ਮੀਟਰ ਨਾਲ ਕਾਂਸੀ ਜਿੱਤੀ। ਮਹਿਲਾਵਾਂ ਦੇ ਟੀ11 1500 ਮੀਟਰ ਮੁਕਾਬਲੇ ਵਿਚ ਰਕਸ਼ਿਤਾ ਰਾਜੂ ਨੇ 5:21.45 ਦੇ ਸਮੇਂ ਨਾਲ ਸੋਨਾ ਤੇ ਕਿਲਾਕਾ ਲਲਿਤਾ ਨੇ 5:48.45 ਦਾ ਸਮਾਂ ਕੱਢ ਕੇ ਚਾਂਦੀ ਜਿੱਤੀ। ਰਕਸ਼ਿਤਾ ਨੇ ਇਸੇ ਮੁਕਾਬਲੇ ਵਿੱਚ ਜਕਾਰਤਾ ਵਿੱਚ ਹੋਈਆਂ 2018 ਏਸ਼ੀਅਨ ਪੈਰਾ ਖੇਡਾਂ ਵਿੱਚ ਸੋਨਾ ਜਿੱਤਿਆ ਸੀ। ਹੈਨੀ ਤੇ ਨਿਮੀਸ਼ਾ ਸੁਰੇਸ਼ ਚੱਕਕੁੰਗਲਪਾਰੰਬਿਲ ਨੇ ਕ੍ਰਮਵਾਰ ਪੁਰਸ਼ਾਂ ਦੇ ਐੱਫ37/38 ਜੈਵਲਨਿ ਥਰੋਅ ਤੇ ਪੁਰਸ਼ਾਂ ਦੇ ਟੀ47 ਲੰਮੀ ਛਾਲ ਮੁਕਾਬਲਿਆਂ ਵਿਚ ਸੋਨ ਤਗ਼ਮੇ ਦੇਸ਼ ਦੀ ਝੋਲੀ ਪਾਏ। ਪੂਜਾ ਨੇ ਮਹਿਲਾਵਾਂ ਦੇ ਐੱਫ54/55 ਡਿਸਕਸ ਥਰੋਅ ਵਰਗ ਵਿਚ 18.17 ਮੀਟਰ ਨਾਲ ਚਾਂਦੀ ਜਦੋਂਕਿ ਨਰਾਇਣ ਠਾਕੁਰ ਤੇ ਸ਼੍ਰੇਆਂਸ਼ ਤ੍ਰਿਵੇਦੀ ਨੇ ਪੁਰਸ਼ਾਂ ਦੇ ਟੀ35 200 ਮੀਟਰ ਤੇ ਟੀ37 200 ਮੀਟਰ ਵਿੱਚ ਕ੍ਰਮਵਾਰ 29.83 ਤੇ 25.26 ਦੇ ਸਮੇਂ ਨਾਲ ਕਾਂਸੀ ਜਿੱਤੀ। -ਪੀਟੀਆਈ

Advertisement

ਭਾਰਤੀ ਨਿਸ਼ਾਨੇਬਾਜ਼ਾਂ ਦੀ ਤਿੱਕੜੀ ਨੇ ਸਕੀਟ ਮੁਕਾਬਲੇ ’ਚ ਫੁੰਡਿਆ ਸੋਨਾ

ਅਨੰਤ ਜੀਤ ਸਿੰਘ ਨਰੂਕਾ, ਗੁਰਜੋਤ ਖੰਗੂੜਾ ਤੇ ਅੰਗਦ ਵੀਰ ਸਿੰਘ ਬਾਜਵਾ ਆਪਣੇ ਤਗ਼ਮਿਆਂ ਨਾਲ।

ਨਵੀਂ ਦਿੱਲੀ: ਭਾਰਤੀ ਪੁਰਸ਼ ਤੀਰਅੰਦਾਜ਼ਾਂ ਦੀ ਤਿੱਕੜੀ ਅਨੰਤ ਜੀਤ ਸਿੰਘ ਨਰੂਕਾ, ਗੁਰਜੋਤ ਖੰਗੂੜਾ ਤੇ ਅੰਗਦ ਵੀਰ ਸਿੰਘ ਨੇ ਦੱਖਣੀ ਕੋਰੀਆ ਦੇ ਚੈਂਗਵੌਨ ਸ਼ਹਿਰ ਵਿੱਚ ਚੱਲ ਰਹੀ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਦੇ ਸਕੀਟ ਟੀਮ ਈਵੈਂਟ ਵਿੱਚ 358 ਦੇ ਕੁੱਲ ਸਕੋਰ ਨਾਲ ਸੋਨ ਤਗ਼ਮਾ ਜਿੱਤਿਆ ਹੈ। ਕੋਰਿਆਈ ਟੀਮ ਇਕ ਪੁਆਇੰਟ ਨਾਲ ਦੂਜੇ ਜਦੋਂਕਿ ਕਜ਼ਾਖਿਸਤਾਨ ਦੀ ਟੀਮ ਤੀਜੇ ਸਥਾਨ ’ਤੇ ਰਹੀ। ਨਰੂਕਾ ਤੇ ਖੰਗੂੜਾ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਵਿੱਚ ਵੀ ਪੁੱਜੇ, ਪਰ ਉਹ ਤਗ਼ਮਿਆਂ ਤੇ ਪੈਰਿਸ ਓਲੰਪਿਕ ਲਈ ਉਪਲੱਬਧ ਦੋ ਰਾਖਵੀਆਂ ਥਾਵਾਂ ਤੋਂ ਵੀ ਖੁੰਝ ਗਏ। ਨਰੂਕਾ ਚੌਥੇ ਤੇ ਖੰਗੂੜਾ ਛੇਵੇਂ ਸਥਾਨ ’ਤੇ ਰਿਹਾ। ਸਰਬਜੋਤ ਸਿੰਘ ਤੇ ਸੁਰਭੀ ਰਾਓ ਨੇ ਵੀ ਅੱਜ ਦੇਸ਼ ਦੀ ਝੋਲੀ ਚਾਂਦੀ ਦੇ ਤਗ਼ਮੇ ਪਾਏ। ਜੂਨੀਅਰ ਮੁਕਾਬਲਿਆਂ ਵਿੱਚ ਭਾਰਤ ਦੇ ਸ਼ੁਭਮ ਬੀਸਲਾ ਤੇ ਸੰਯਮ ਨੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਕਾਂਸੀ ਜਿੱਤੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement