For the best experience, open
https://m.punjabitribuneonline.com
on your mobile browser.
Advertisement

ਸਵੇਰੇ ਸੈਰ ਕਰ ਰਹੇ ਵਾਘ ਬਕਰੀ ਚਾਹ ਬਣਾਉਣ ਵਾਲੀ ਕੰਪਨੀ ਦੇ ਨਿਰਦੇਸ਼ਕ ਪਰਾਗ ਦੇਸਾਈ ’ਤੇ ਆਵਾਰਾ ਕੁੱਤਿਆਂ ਦਾ ਹਮਲਾ, ਸਿਰ ਦੀ ਸੱਟ ਕਾਰਨ ਮੌਤ

02:47 PM Oct 23, 2023 IST
ਸਵੇਰੇ ਸੈਰ ਕਰ ਰਹੇ ਵਾਘ ਬਕਰੀ ਚਾਹ ਬਣਾਉਣ ਵਾਲੀ ਕੰਪਨੀ ਦੇ ਨਿਰਦੇਸ਼ਕ ਪਰਾਗ ਦੇਸਾਈ ’ਤੇ ਆਵਾਰਾ ਕੁੱਤਿਆਂ ਦਾ ਹਮਲਾ  ਸਿਰ ਦੀ ਸੱਟ ਕਾਰਨ ਮੌਤ
Advertisement

ਨਵੀਂ ਦਿੱਲੀ, 23 ਅਕਤੂਬਰ
ਵਾਘ ਬਕਰੀ ਚਾਹ ਕਾਰਨ ਮਸ਼ਹੂ ਗੁਜਰਾਤ ਟੀ ਪ੍ਰੋਸੈਸਰਜ਼ ਐਂਡ ਪੈਕਰਜ਼ ਲਿਮਟਿਡ ਦੇ 49 ਸਾਲਾ ਕਾਰਜਕਾਰੀ ਨਿਰਦੇਸ਼ਕ ਪਰਾਗ ਦੇਸਾਈ ਦੀ ਭਿਆਨਕ ਹਾਦਸੇ ਵਿੱਚ ਸਿਰ ਵਿੱਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ। ਅਹਿਮਦਾਬਾਦ ਵਿੱਚ ਆਪਣੀ ਰਿਹਾਇਸ਼ ਨੇੜੇ ਸਵੇਰ ਦੀ ਸੈਰ ਦੌਰਾਨ ਅਵਾਰਾ ਕੁੱਤਿਆਂ ਵੱਲੋਂ ਹਮਲਾ ਕਰਨ ਕਰਕੇ ਉਨ੍ਹਾਂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ। ਉਨ੍ਹਾਂ ਦੇ ਸਿਰ ਦਾ ਸ਼ਹਿਰ ਦੇ ਨਿੱਜੀ ਹਸਪਤਾਲ ਵਿੱਚ ਅਪਰੇਸ਼ਨ ਹੋਇਆ ਸੀ ਤੇ ਉਹ ਆਈਸੀਯੂ ਵਿੱਚ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱ ਕਰ ਦਿੱਤਾ ਗਿਆ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਵਿਦਿਸ਼ਾ ਅਤੇ ਬੇਟੀ ਪਰੀਸ਼ਾ ਛੱਡ ਹਨ। ਅਮਰੀਕਾ ਦੀ ਲੋਂਗ ਆਈਲੈਂਡ ਯੂਨੀਵਰਸਿਟੀ ਤੋਂ ਐੱਮਬੀਏ ਸ੍ਰੀ ਦੇਸਾਈ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਸਨ ਤੇ ਸਰਗਮੀ ਨਾਲ ਹਿੱਸਾ ਲੈਂਦੇ ਸਨ। ,

Advertisement

Advertisement
Author Image

Advertisement
Advertisement
×