For the best experience, open
https://m.punjabitribuneonline.com
on your mobile browser.
Advertisement

ਪੰਨੂ ਮਾਮਲੇ ਨਾਲ ਭਾਰਤ-ਅਮਰੀਕਾ ਸਬੰਧਾਂ ’ਤੇ ਅਸਰ ਨਹੀਂ ਪਿਆ: ਜੈਸ਼ੰਕਰ

06:14 PM May 10, 2024 IST
ਪੰਨੂ ਮਾਮਲੇ ਨਾਲ ਭਾਰਤ ਅਮਰੀਕਾ ਸਬੰਧਾਂ ’ਤੇ ਅਸਰ ਨਹੀਂ ਪਿਆ  ਜੈਸ਼ੰਕਰ
New Delhi: External Affairs Minister S. Jaishankar during an interview with PTI, in New Delhi, Thursday, May 9, 2024. (PTI Photo/Manvender Vashist Lav)(PTI05_10_2024_000041A)
Advertisement

ਨਵੀਂ ਦਿੱਲੀ, 10 ਮਈ

Advertisement

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦਾਅਵਾ ਕੀਤਾ ਹੈ ਕਿ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਹੱਤਿਆ ਦੀ ਨਾਕਾਮ ਸਾਜ਼ਿਸ਼ ਲਈ ਭਾਰਤੀ ਏਜੰਸੀਆਂ ’ਤੇ ਲੱਗੇ ਦੋਸ਼ਾਂ ਨਾਲ ਭਾਰਤ ਅਤੇ ਅਮਰੀਕਾ ਦੇ ਸਬੰਧਾਂ ’ਤੇ ਕੋਈ ਅਸਰ ਨਹੀਂ ਪਿਆ ਹੈ। ਖ਼ਬਰ ਏਜੰਸੀ ਨੂੰ ਦਿੱਤੇ ਵਿਸ਼ੇਸ਼ ਇੰਟਰਵਿਊ ’ਚ ਜੈਸ਼ੰਕਰ ਨੇ ਕਿਹਾ ਕਿ ਭਾਰਤ-ਅਮਰੀਕਾ ਸਬੰਧਾਂ ਦੀ ਬੁਨਿਆਦ ਬਹੁਤ ਮਜ਼ਬੂਤ ਹੈ ਅਤੇ ਦੋਸ਼ਾਂ ਨਾਲ ਉਸ ’ਤੇ ਕੋਈ ਅਸਰ ਨਹੀਂ ਪਿਆ ਹੇ। ਉਨ੍ਹਾਂ ਕਿਹਾ,‘‘ਅਮਰੀਕਾ ਨੇ ਕੁਝ ਖਾਸ ਜਾਣਕਾਰੀ ਸਾਡੇ ਧਿਆਨ ਹੇਠ ਲਿਆਂਦੀ ਸੀ ਕਿਉਂਕਿ ਅਸੀ ਵੀ ਮੰਨਦੇ ਹਾਂ ਕਿ ਉਸ ਦਾ ਕੁਝ ਅਸਰ ਸਾਡੀ ਆਪਣੀ ਪ੍ਰਣਾਲੀ ’ਤੇ ਵੀ ਪੈਂਦਾ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਪਰ ਭਾਰਤ-ਅਮਰੀਕਾ ਸਬੰਧਾਂ ’ਤੇ ਕੋਈ ਫਰਕ ਨਹੀਂ ਪਿਆ ਹੈ।’’

Advertisement
Author Image

Advertisement
Advertisement
×