For the best experience, open
https://m.punjabitribuneonline.com
on your mobile browser.
Advertisement

ਬੰਬ ਦੀ ਧਮਕੀ ਮਗਰੋਂ ਐੱਨਸੀਆਰ ਦੇ ਸਕੂਲਾਂ ’ਚ ਦਹਿਸ਼ਤ

09:44 AM May 02, 2024 IST
ਬੰਬ ਦੀ ਧਮਕੀ ਮਗਰੋਂ ਐੱਨਸੀਆਰ ਦੇ ਸਕੂਲਾਂ ’ਚ ਦਹਿਸ਼ਤ
ਨੋਇਡਾ ਦੇ ਦਿੱਲੀ ਪਬਲਿਕ ਸਕੂਲ ਦੇ ਬਾਹਰ ਬੁੱਧਵਾਰ ਨੂੰ ਛੁੱਟੀ ਵੇਲੇ ਵਿਦਿਆਰਥੀ ਅਤੇ ਮਾਪੇ। -ਫੋਟੋ: ਪੀਟੀਆਈ
Advertisement

ਕੁਲਵਿੰਦਰ ਕੌਰ
ਫਰੀਦਾਬਾਦ, 1 ਮਈ
ਦਿੱਲੀ ਦੇ ਸਕੂਲਾਂ ਵਿੱਚ ਈਮੇਲ ਆਉਣ ਦੀਆਂ ਖ਼ਬਰਾਂ ਮਗਰੋਂ ਐੱਨਸੀਆਰ ਦੇ ਸਕੂਲਾਂ ਵਿੱਚ ਵੀ ਦਹਿਸ਼ਤ ਫੈਲ ਗਈ ਹੈ। ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਸ ਜ਼ਿਲ੍ਹੇ ਵਿੱਚ ਬੰਬ ਬਾਰੇ ਕੋਈ ਈਮੇਲ ਜਾਂ ਸੂਚਨਾ ਨਹੀਂ ਹੈ। ਉਧਰ ਗੁਰੂਗ੍ਰਾਮ ਪੁਲੀਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਸੁਰੱਖਿਆ ਨੂੰ ਲੈ ਕੇ ਬਿਲਕੁਲ ਵੀ ਚਿੰਤਤ ਹੋਣ ਦੀ ਲੋੜ ਨਹੀਂ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਈਮੇਲ ਡਰ ਫੈਲਾਉਣ ਲਈ ਭੇਜੀ ਗਈ ਸੀ। ਗੌਤਮ ਬੁੱਧ ਨਗਰ ਦੇ ਸੰਯੁਕਤ ਪੁਲੀਸ ਕਮਿਸ਼ਨਰ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਸ਼ਿਵ ਹਰੀ ਮੀਨਾ ਦਾ ਕਹਿਣਾ ਹੈ ਕਿ ਡੀਪੀਐੱਸ ਨੂੰ ਧਮਕੀ ਭਰੀ ਈ-ਮੇਲ ਮਿਲਣ ਦੀ ਸੂਚਨਾ ’ਤੇ ਪੁਲੀਸ ਟੀਮ ਨੇ ਡੌਗ ਸਕੁਐਡ-3 ਦੇ ਨਾਲ ਸਕੂਲ ਕੰਪਲੈਕਸ ਦੀ ਬਰੀਕੀ ਨਾਲ ਜਾਂਚ ਕੀਤੀ। ਉਨ੍ਹਾਂ ਮੁਤਾਬਕ ਹੁਣ ਤੱਕ ਦੀ ਜਾਂਚ ’ਚ ਧਮਕੀ ਮਹਿਜ਼ ਅਫਵਾਹ ਸੀ। ਗ੍ਰੇਟਰ ਨੋਇਡਾ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਗ੍ਰੇਟਰ ਨੋਇਡਾ ਦੇ ਦਿੱਲੀ ਪਬਲਿਕ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਮੇਲ ਮਿਲੀ ਹੈ। ਸਾਵਧਾਨੀ ਦੇ ਤੌਰ ਤੇ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਨੂੰ ਸੁਰੱਖਿਅਤ ਘਰ ਭੇਜਣ ਦਾ ਫੈਸਲਾ ਕੀਤਾ। ਇਸ ਸਬੰਧੀ ਮਾਪਿਆਂ ਨੂੰ ਮੈਸੇਜ ਅਤੇ ਫ਼ੋਨ ਕਾਲਾਂ ਰਾਹੀਂ ਸੂਚਿਤ ਕੀਤਾ। 1 ਨੋਇਡਾ ਜ਼ੋਨ ਦੇ ਏਡੀਸੀਪੀ ਮਨੀਸ਼ ਕੁਮਾਰ ਮਿਸ਼ਰਾ ਦਾ ਕਹਿਣਾ ਹੈ ਕਿ ਨੋਇਡਾ ਦੇ ਦਿੱਲੀ ਪਬਲਿਕ ਸਕੂਲਾਂ ਵਿੱਚ ਵੀ ਧਮਕੀ ਭਰੀ ਈ-ਮੇਲ ਮਿਲੀ ਹੈ। ਮਾਪਿਆਂ ਵਿੱਚ ਕਿਸੇ ਤਰ੍ਹਾਂ ਦਾ ਤਣਾਅ ਨਾ ਹੋਵੇ, ਇਸ ਲਈ ਸਕੂਲਾਂ ਦੇ ਬਾਹਰ ਸਬੰਧਤ ਥਾਣੇ ਦੀ ਪੁਲੀਸ ਤਾਇਨਾਤ ਕੀਤੀ ਗਈ ਹੈ।
ਸਾਹਿਬਾਬਾਦ ਦੇ ਇੱਕ ਸਕੂਲ ਤੇ ਸ਼ਾਲੀਮਾਰ ਗਾਰਡਨ ਸਥਿਤ ਦਿੱਲੀ ਕਾਨਵੈਂਟ ਸਕੂਲ ਨੂੰ ਵੀ ਈਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਹੈ। ਸਵੇਰੇ 6:43 ਵਜੇ ਸਕੂਲ ਦੀ ਅਧਿਕਾਰਤ ਈਮੇਲ ’ਤੇ ਇੱਕ ਧਮਕੀ ਭਰੀ ਮੇਲ ਪ੍ਰਾਪਤ ਹੋਈ ਹੈ। ਇਸ ਦੀ ਸੂਚਨਾ ਥਾਣਾ ਡਿਵੀਜ਼ਨ ਅਤੇ ਸ਼ਾਲੀਮਾਰ ਗਾਰਡਨ ਥਾਣੇ ਨੂੰ ਦਿੱਤੀ ਗਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਪਰ ਕੁਝ ਨਹੀਂ ਮਿਲਿਆ। ਸਕੂਲ ਦੀ ਪ੍ਰਿੰਸੀਪਲ ਅਭਿਲਾਸ਼ਾ ਸ਼ਰਮਾ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ। ਰੋਹਿਣੀ ਜ਼ਿਲ੍ਹੇ ਦੇ ਸੱਤ ਤੋਂ ਅੱਠ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਇਨ੍ਹਾਂ ਵਿੱਚ ਰੋਹਿਣੀ ਸੈਕਟਰ 24 ਸਥਿਤ ਡੀਪੀਐੱਸ ਸਮੇਤ ਕਈ ਸਕੂਲ ਸ਼ਾਮਲ ਹਨ। ਇਨ੍ਹਾਂ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਰੇ ਸਕੂਲਾਂ ਦੀ ਜਾਂਚ ਕੀਤੀ ਗਈ ਹੈ ਅਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×