ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਡੋਰੀ ਦਾ ਨੌਜਵਾਨ ਯੂਕੇ ਆਰਮੀ ’ਚ ਭਰਤੀ

07:27 AM Nov 29, 2024 IST

ਨਿੱਜੀ ਪੱਤਰ ਪ੍ਰੇਰਕ
ਮਹਿਲ ਕਲਾਂ, 28 ਨਵੰਬਰ
ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਪੰਡੋਰੀ ਦਾ ਜੰਮਪਲ ਨੌਜਵਾਨ ਦਵਿੰਦਰ ਸਿੰਘ ਬੋਪਾਰਾਏ ਪੁੱਤਰ ਬਲਵੰਤ ਸਿੰਘ ਬਰਤਾਨੀਆਂ ਦੀ ਆਰਮੀ ਵਿੱਚ ਭਰਤੀ ਹੋ ਗਿਆ ਹੈ। ਨੌਜਵਾਨ ਦੀ ਇਸ ਪ੍ਰਾਪਤੀ ’ਤੇ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਨੌਜਵਾਨ ਦੇ ਤਾਇਆ ਕੇਵਲ ਸਿੰਘ ਬੋਪਾਰਾਏ ਨੇ ਦੱਸਿਆ ਕਿ ਦਵਿੰਦਰ ਸਿੰਘ ਕਬੱਡੀ ਅਤੇ ਫੁਟਬਾਲ ਦਾ ਚੰਗਾ ਖਿਡਾਰੀ ਰਿਹਾ ਹੈ। ਉਹ ਬੈਚੂਲਰ ਡਿਗਰੀ ਉਪਰੰਤ ਆਪਣੀ ਮਿਹਨਤ ਤੇ ਲਗਨ ਸਦਕਾ ਬਰਤਾਨੀਆ ਦੀ ਆਰਮੀ ਵਿੱਚ ਭਰਤੀ ਹੋਇਆ ਹੈ। ਇਸ ਮੌਕੇ ਦਵਿੰਦਰ ਦੇ ਭਰਾ ਹਰਮਨਜੋਤ ਸਿੰਘ,­ ਮਾਤਾ ਭੁਪਿੰਦਰ ਕੌਰ ਅਤੇ ਲਾਡੀ ਬੋਪਾਰਾਏ ਨੇ ਵੀ ਖੁੁਸ਼ੀ ਜ਼ਾਹਰ ਕੀਤੀ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਸਰਪੰਚ ਜਤਿੰਦਰਪਾਲ ਸਿੰਘ ਪੰਡੋਰੀ ਨੇ ਦਵਿੰਦਰ ਸਿੰਘ ਬੋਪਾਰਾਏ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

Advertisement

Advertisement