For the best experience, open
https://m.punjabitribuneonline.com
on your mobile browser.
Advertisement

ਪੰਡੋਰੀ ਸਿੱਧਵਾਂ ਵਸਨੀਕ ਕੋਲੋਂ ਪੰਜਾਹ ਲੱਖ ਦੀ ਫਿਰੌਤੀ ਮੰਗੀ

07:50 AM May 08, 2024 IST
ਪੰਡੋਰੀ ਸਿੱਧਵਾਂ ਵਸਨੀਕ ਕੋਲੋਂ ਪੰਜਾਹ ਲੱਖ ਦੀ ਫਿਰੌਤੀ ਮੰਗੀ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 7 ਮਈ
ਪਿੰਡ ਪੰਡੋਰੀ ਸਿੱਧਵਾਂ (ਥਾਣਾ ਝਬਾਲ) ਦੇ ਵਸਨੀਕ ਮਨਰਾਜ ਸਿੰਘ ਮੰਨੂ ਤੋਂ ਗੈਂਗਸਟਰ ਜੁਗਰਾਜ ਸਿੰਘ ਵਾਸੀ ਜਵੰਦਾ ਅਤੇ ਤਸਵੀਰ ਸਿੰਘ ਸੱਤਾ ਵਾਸੀ ਨੌਸ਼ਹਿਰਾ ਪੰਨੂਆਂ ਨੇ 50 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਹੈ। ਸਥਾਨਕ ਥਾਣਾ ਸਿਟੀ ਦੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਮਨਰਾਜ ਸਿੰਘ ਨੇ ਦੱਸਿਆ ਕਿ ਕੱਲ੍ਹ ਉਸ ਦੇ ਮੋਬਾਈਲ ’ਤੇ ਖੁਦ ਨੂੰ ਤਸਵੀਰ ਸਿੰਘ ਦੱਸਣ ਵਾਲੇ ਵਿਅਕਤੀ ਨੇ ਕਿਹਾ ਕਿ 50 ਲੱਖ ਨਾ ਦੇਣ ’ਤੇ ਉਹ ਉਸ ਨੂੰ ਇਕ ਕਰੋੜ ਰੁਪਏ ਦੇਣ ਲਈ ਕਹਿਣਗੇ ਅਤੇ ਨਾ ਦੇਣ ’ਤੇ ਉਸ ਦਾ ਹਸ਼ਰ ਗੁਰਜੰਟ ਸਿੰਘ ਵਾਸੀ ਰਸੂਲਪੁਰ ਵਰਗਾ ਕਰਨਗੇ| ਜ਼ਿਕਰਯੋਗ ਹੈ ਕਿ ਗੁਰਜੰਟ ਸਿੰਘ ਨੂੰ ਤਿੰਨ ਸਾਲ ਪਹਿਲਾਂ ਉਸ ਦੀ ਦੁਕਾਨ ’ਤੇ ਗੋਲੀਆਂ ਮਾਰ ਦਿੱਤੀਆਂ ਸਨ। ਉਸ ਨੇ ਆਪਣੇ ਖੁਦ ਨੂੰ ਗੈਂਗਸਟਰ ਜੁਗਰਾਜ ਸਿੰਘ ਜਵੰਦਾ ਦਾ ਸਾਥੀ ਵੀ ਕਿਹਾ| ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×