ਸਰਬਸੰਮਤੀ ਨਾਲ ਚੁਣੀਆਂ ਢਕੋਰਾਂ ਖੁਰਦ ਤੇ ਕਾਦੀਮਾਜਰਾ ਦੀਆਂ ਪੰਚਾਇਤਾਂ
ਮਿਹਰ ਸਿੰਘ
ਕੁਰਾਲੀ, 30 ਸਤਬੰਰ
ਬਲਾਕ ਮਾਜਰੀ ਅਧੀਨ ਪੈਂਦੇ ਦੋ ਪਿੰਡਾਂ ਢਕੋਰਾਂ ਖੁਰਦ ਅਤੇ ਕਾਦੀ ਮਾਜਰਾ ਦੇ ਵਸਨੀਕਾਂ ਨੇ ਵੀ ਮੀਟਿੰਗਾਂ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰ ਲਈ ਹੈ। ਪਿੰਡ ਢਕੋਰਾਂ ਖੁਰਦ ਦੇ ਵਸਨੀਕਾਂ ਨੇ ਸਲਾਹ ਮਸ਼ਵਰੇ ਤੋਂ ਬਾਅਦ ਗੁਰਪ੍ਰੀਤ ਕੌਰ ਨੂੰ ਸਰਪੰਚ ਅਤੇ ਰਜਿੰਦਰ ਸਿੰਘ, ਨਛੱਤਰ ਸਿੰਘ, ਜਗਜੀਤ ਸਿੰਘ, ਹਰਪਾਲ ਕੌਰ ਤੇ ਸਤਵਿੰਦਰ ਸਿੰਘ ਨੂੰ ਪਿੰਡ ਦੇ ਪੰਚਾਇਤ ਮੈਂਬਰ ਚੁਣ ਲਿਆ। ਇਸੇ ਦੌਰਾਨ ਬਲਾਕ ਮਾਜਰੀ ਦੇ ਪਿੰਡ ਕਾਦੀ ਮਾਜਰਾ ਦੇ ਵਸਨੀਕਾਂ ਨੇ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰ ਲਈ ਹੈ। ਪਿੰਡ ਵਾਸੀਆਂ ਵਲੋਂ ਕੀਤੀ ਮੀਟਿੰਗ ਦੌਰਾਨ ਸਮੂਹ ਪਿੰਡ ਵਾਸੀਆਂ ਨੇ ਸਹਿਮਤੀ ਨਾਲ ਨੌਜਵਾਨ ਆਗੂ ਸੁਖਵਿੰਦਰ ਸਿੰਘ ਨੂੰ ਪਿੰਡ ਦਾ ਨਵਾਂ ਸਰਪੰਚ ਚੁਣ ਲਿਆ ਜਦਕਿ ਜਦਕਿ ਬਲਵੀਰ ਸਿੰਘ, ਸੁਖਵਿੰਦਰ ਕੌਰ, ਲਖਵਿੰਦਰ ਸਿੰਘ, ਨਿਰਮਲ ਸਿੰਘ ਨੂੰ ਸਰਬ ਸੰਮਤੀ ਨਾਲ ਹੀ ਪੰਚ ਚੁਣ ਲਿਆ ਗਿਆ ਹੈ।
ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪਿੰਡ ਧਨੌੜਾ ਵਿੱਚ ਗੁਰਦੁਆਰਾ ਸਾਹਿਬ ਵਿੱਚ ਪਿੰਡ ਵਾਸੀਆਂ ਦੀ ਇਕੱਤਰਤਾ ’ਚ ਇੰਦਰਜੀਤ ਕੌਰ ਨੂੰ ਸਰਬਸੰਮਤੀ ਨਾਲ ਪਿੰਡ ਦੀ ਸਰਪੰਚ ਚੁਣਿਆ ਗਿਆ ਹੈ। ਬਾਕੀ ਪੰਚਾਇਤ ਮੈਂਬਰਾਂ ਵਿੱਚ ਵਾਰਡ-1 ਤੋਂ ਕਰਮਜੀਤ ਕੌਰ, ਵਾਰਡ 2 ਤੋਂ ਸ਼ਿਆਮ ਸਿੰਘ, ਵਾਰਡ 3 ਤੋਂ ਲਖਮੀਰ ਸਿੰਘ, ਵਾਰਡ 4 ਤੋਂ ਹਰੀਪਾਲ ਸਿੰਘ ਅਤੇ ਵਾਰਡ 5 ਤੋਂ ਗੁਰਪ੍ਰੀਤ ਕੌਰ ਨੂੰ ਸਰਬਸੰਮਤੀ ਨਾਲ ਪੰਚਾਇਤ ਮੈਂਬਰ ਚੁਣਿਆ ਗਿਆ ਹੈ। ਹਾਜ਼ਰ ਪਿੰਡ ਦੇ ਮੋਹਤਬਰਾਂ ਵੱਲੋਂ ਨਵੀਂ ਪੰਚਾਇਤ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਪਿੰਡ ਖੋਖਰ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ
ਚਮਕੌਰ ਸਾਹਿਬ (ਸੰਜੀਵ ਬੱਬੀ): ਇਥੇ ਪਿੰਡ ਖੋਖਰ ਜੋ ਕਿ ਐੱਸਸੀ ਸਰਪੰਚ ਉਮੀਦਵਾਰ ਲਈ ਪੰਚਾਇਤ ਸਰਬ ਸੰਮਤੀ ਨਾਲ ਬਣਾਉਣ ਵਿੱਚ ਮੋਹਰੀ ਰਿਹਾ ਅਤੇ ਦੂਜੇ ਪਿੰਡਾਂ ਦੇ ਸਰਪੰਚੀ ਪੰਚੀ ਲਈ ਪੰਜ ਪੰਜ ਸੱਤ ਸੱਤ ਲੱਖ ਖਰਚਣ ਦੇ ਦਾਅਵੇ ਕਰਦੇ ਲੋਕਾਂ ਲਈ ਰਾਹ ਦਸੇਰਾ ਬਣਿਆ। ਸਰਬਸੰਮਤੀ ਨਾਲ ਚੁਣੇ ਪੰਚਾਇਤ ਮੈਂਬਰਾਂ ਵਿੱਚ ਕੁਲਦੀਪ ਕੌਰ ਪਤਨੀ ਸੁਲੱਖਣ ਸਿੰਘ ਨੂੰ ਸਰਪੰਚ ਚੁਣਿਆਂ ਗਿਆ ਹੈ। ਜਦੋਂ ਕਿ ਦੂਜੇ ਪੰਚਾਇਤ ਮੈਂਬਰਾਂ ਵਿੱਚ ਗੁਰਦਿਆਲ ਕੌਰ ਪੰਚ, ਸੁਰਿੰਦਰ ਕੌਰ ਪੰਚ, ਅਮਰਜੀਤ ਕੌਰ ਪੰਚ, ਕੁਲਵੰਤ ਸਿੰਘ ਨਾਥੀ ਪੰਚ,ਅਮਰੀਕ ਸਿੰਘ ਪੰਚ, ਪਰਮਜੀਤ ਸਿੰਘ ਪੰਚ ਅਤੇ ਸਮੁੰਦ ਸਿੰਘ (ਅੰਜਨਾ)ਨੂੰ ਪੰਚ ਚੁਣਿਆ ਗਿਆ ਹੈ।