ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੱਠੇ ਸੇਖਵਾਂ ਵਿੱਚ ਪੰਚਾਇਤੀ ਜ਼ਮੀਨ ਦੀ ਬੋਲੀ ਤੀਜੀ ਵਾਰ ਰੱਦ

07:12 AM Jul 06, 2024 IST
ਪਿੰਡ ਚੱਠੇ ਸੇਖਵਾਂ ਵਿੱਚ ਜ਼ਮੀਨ ਦੀ ਬੋਲੀ ਰੱਦ ਕਰਨ ਖ਼ਿਲਾਫ਼ ਰੈਲੀ ਕਰਦੇ ਹੋਏ ਯੂਨੀਅਨ ਆਗੂ।

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਜੁਲਾਈ
ਪਿੰਡ ਚੱਠੇ ਸੇਖਵਾਂ ਵਿਖੇ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਤੀਜੀ ਵਾਰ ਵੀ ਰੱਦ ਹੋ ਗਈ ਹੈ। ਪਿੰਡ ਚੱਠੇ ਸੇਖਵਾਂ ਦੇ ਐੱਸਸੀ ਵਰਗ ਨਾਲ ਸਬੰਧਤ ਖੇਤ ਮਜ਼ਦੂਰ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਘੱਟ ਰੇਟ ’ਤੇ ਦੇਣ ਦੀ ਮੰਗ ਕਰ ਰਹੇ ਸਨ ਪਰ ਪੰਚਾਇਤ ਵਿਭਾਗ ਦੇ ਸਟਾਫ਼ ਨੇ ਘੱਟ ਰੇਟ ’ਤੇ ਜ਼ਮੀਨ ਦੇਣ ਤੋਂ ਅਸਮਰੱਥਾ ਪ੍ਰਗਟਾਈ। ਇਸ ਕਾਰਨ ਤੀਜੀ ਵਾਰ ਵੀ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਨਹੀਂ ਹੋ ਸਕੀ ਅਤੇ ਇਹ ਤੀਜੀ ਵਾਰ ਬੋਲੀ ਰੱਦ ਕਰ ਦਿੱਤੀ ਗਈ।
ਬੋਲੀ ਰੱਦ ਹੋਣ ਤੋਂ ਖਫ਼ਾ ਐੱਸਸੀ ਵਰਗ ਨਾਲ ਸਬੰਧਤ ਖੇਤ ਮਜ਼ਦੂਰਾਂ ਵਲੋਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ ਅਤੇ ਸਰਕਾਰ ਤੋਂ ਘੱਟ ਰੇਟ ’ਤੇ ਜ਼ਮੀਨ ਦੇਣ ਦੀ ਮੰਗ ਕੀਤੀ। ਇਸ ਮੌਕੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਧਰਮ ਪਾਲ ਨਮੋਲ ਅਤੇ ਮੇਜਰ ਸਿੰਘ ਉਪਲੀ ਨੇ ਕਿਹਾ ਕਿ ਅੱਜ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵੱਲੋਂ ਤੀਜੀ ਵਾਰ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਰੱਖੀ ਗਈ ਸੀ ਜਿਸ ਦੌਰਾਨ ਪੰਚਾਇਤ ਸਕੱਤਰ ਪੁੱਜੇ ਸੀ। ਉਨ੍ਹਾਂ ਦੱਸਿਆ ਕਿ ਸਰਕਾਰੀ ਨਿਯਮਾਂ ਅਨੁਸਾਰ ਜ਼ਮੀਨ ਦੀ ਬੋਲੀ ਸ਼ੁਰੂ ਕੀਤੀ ਗਈ ਜਿਸ ਦੌਰਾਨ ਸਾਂਝੇ ਤੌਰ ’ਤੇ ਜ਼ਮੀਨ ਦੀ ਬੋਲੀ ਦੇਣ ਲਈ ਪਰਿਵਾਰਾਂ ਵਲੋਂ ਹਰਬੰਸ ਸਿੰਘ ਅਤੇ ਸਤਿਗੁਰ ਸਿੰਘ ਨੇ ਸਕਿਉਰਿਟੀ ਜਮ੍ਹਾਂ ਕਰਵਾਈ। ਖੇਤ ਮਜ਼ਦੂਰਾਂ ਨੇ ਮੰਗ ਕੀਤੀ ਕਿ ਰਾਖਵੇਂ ਕੋਟੇ ਦੀ ਜ਼ਮੀਨ ਘੱਟ ਰੇਟ ’ਤੇ ਦਿੱਤੀ ਜਾਵੇ ਪਰ ਪੰਚਾਇਤ ਸਕੱਤਰ ਵਲੋਂ ਘੱਟ ਰੇਟ ’ਤੇ ਜ਼ਮੀਨ ਦੇਣ ਤੋਂ ਅਸਮਰੱਥਾ ਪ੍ਰਗਟਾਈ ਤੇ ਬੋਲੀ ਰੱਦ ਕਰ ਦਿੱਤੀ ਗਈ।

Advertisement

Advertisement