ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਾਇਤ ਚੋਣਾਂ: ਸਰਪੰਚੀ ਲਈ ਰੁਝਾਨ ਵੱਧ ਮੈਂਬਰੀ ਲਈ ਘੱਟ

09:50 AM Oct 06, 2024 IST

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 5 ਅਕਤੂਬਰ
ਇਸ ਵਾਰ ਪੰਚਾਇਤ ਚੋਣਾਂ ਵਿੱਚ ਖੜ੍ਹੇ ਹੋਣ ਵਾਸਤੇ ਲੋਕਾਂ ਦਾ ਉਤਸ਼ਾਹ ਮੱਠਾ ਨਜ਼ਰ ਆਇਆ ਹੈ। ਮੁਕਤਸਰ ਜ਼ਿਲ੍ਹੇ ’ਚ ਇਕ ਸਰਪੰਚ ਲਈ ਔਸਤ 6 ਨਾਮਜ਼ਦਗੀ ਪੱਤਰ ਦਾਖਲ ਹੋਏ ਜਦੋਂ ਕਿ ਮੈਂਬਰ ਪੰਚਾਇਤ ਦੀ ਇਕ ਸੀਟ ਵਾਸਤੇ ਦੋ ਕੁ ਨਾਮਜ਼ਦਗੀਆਂ ਹੀ ਦਾਖਲ ਹੋਈਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਸੂਚਨਾ ਅਨੁਸਾਰ ਕੁੱਲ 269 ਸਰਪੰਚਾਂ ਦੀਆਂ ਸੀਟਾਂ ਵਾਸਤੇ 1629 ਨਾਮਜ਼ਦਗੀਆਂ ਦਾਖਲ ਹੋਈਆਂ ਹਨ ਜਦੋਂ ਕਿ ਪੰਚਾਂ ਦੀਆਂ ਕੁੱਲ 269 ਸੀਟਾਂ ਵਾਸਤੇ 5243 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਪ ਮੰਡਲ ਵਾਰ ਵੇਖਿਆਂ ਗਿਦੜਬਾਹਾ ’ਚ ਸਰਪੰਚ ਦੀ ਇਕ ਸੀਟ ਲਈ ਔਸਤਨ 8, ਮੁਕਤਸਰ ਦੇ ਮਲੋਟ ਵਿਖੇ 7-7 ਅਤੇ ਲੰਬੀ ਵਿਖੇ 6 ਉਮੀਦਵਾਰ ਖੜ੍ਹੇ ਹਨ ਜਦੋਂ ਕਿ ਮੈਂਬਰਾਂ ਦੀ ਔਸਤ 2 ਹੀ ਹੈ। ਮੁਕਤਸਰ ਉਪ ਮੰਡਲ ਵਿੱਚ 97 ਸਰਪੰਚਾਂ ਦੀਆਂ ਸੀਟਾਂ ਹਨ ਜਿਸ ਵਾਸਤੇ 709 ਨਾਮਜ਼ਦਗੀ ਪੱਤਰ ਦਾਖਲ ਹੋਏ ਜਦੋਂ ਕਿ ਪੰਚਾਂ ਦੀਆਂ 709 ਸੀਟਾਂ ਵਾਸਤੇ 1770 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ। ਇਸੇ ਤਰ੍ਹਾਂ ਗਿਦੜਬਾਹਾ ਅਤੇ ਲੰਬੀ ਦੇ 55-55 ਸਰਪੰਚਾਂ ਦੀਆਂ ਸੀਟਾਂ ਵਾਸਤੇ ਕ੍ਰਮਵਾਰ 362 ਅਤੇ 377 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਜਦੋਂ ਕਿ ਪੰਚਾਂ ਦੀਆਂ 445 ਅਤੇ 447 ਸੀਟਾਂ ਵਾਸਤੇ ਕ੍ਰਮਵਾਰ 1107 ਅਤੇ 1147 ਨਾਮਜ਼ਦਗੀਆਂ ਦਾਖਲ ਹੋਈਆਂ ਹਨ ਜਦੋਂ ਕਿ ਮਲੋਟ ਉਪ ਮੰਡਲ ਵਿੱਚ 62 ਸਰਪੰਚਾਂ ਲਈ 472 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ ਜਦੋਂ ਕਿ 379 ਪੰਚਾਂ ਲਈ 1219 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਨਾਮਜ਼ਦਗੀਆਂ ਤੋਂ ਉਪਰੰਤ ਪੜਤਾਲ ਅਤੇ ਇਤਰਾਜਾਂ ਦਾ ਸਿਲਸਿਲਾ ਜਾਰੀ ਹੈ।

Advertisement

Advertisement