ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਾਇਤੀ ਚੋਣਾਂ: ਚੁੱਲ੍ਹਾ ਟੈਕਸ ਭਰਨ ਤੇ ਐੱਨਓਸੀ ਲੈਣ ਲਈ ਬੀਡੀਪੀਓ ਦਫ਼ਤਰ ਅੱਗੇ ਕਤਾਰਾਂ

08:33 AM Sep 29, 2024 IST
ਸੰਗਰੂਰ ਦੇ ਬੀਡੀਪੀਓ ਦਫ਼ਤਰ ਵਿੱਚ ਚੁੱਲ੍ਹਾ ਟੈਕਸ ਭਰਨ ਪੁੱਜੇ ਹੋਏ ਲੋਕ।

ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਸਤੰਬਰ
ਗਰਾਮ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਪੇਂਡੂ ਖੇਤਰ ’ਚ ਚੋਣ ਮਾਹੌਲ ਪੂਰੀ ਤਰਾਂ ਗਰਮਾ ਗਿਆ ਹੈ। ਚੋਣ ਮੈਦਾਨ ’ਚ ਸਰਪੰਚ ਅਤੇ ਪੰਚ ਦੇ ਅਹੁਦੇ ਲਈ ਕਿਸਮਤ ਅਜਮਾਉਣ ਵਾਲੇ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰਾਂ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਾਸਤੇ ਬੀਡੀਪੀਓ ਦਫ਼ਤਰਾਂ ਵੱਲੋਂ ਵਹੀਰਾਂ ਘੱਤ ਦਿੱਤੀਆਂ ਹਨ ਕਿਉਂਕਿ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਵਾਸਤੇ ਜਿਥੇ ਚੁੱਲ੍ਹਾ ਟੈਕਸ ਅਦਾ ਕਰਨਾ ਜ਼ਰੂਰੀ ਹੈ ਉਥੇ ਬੀਡੀਪੀਓ ਤੋਂ ਐੱਨਓਸੀ ਸਰਟੀਫਿਕੇਟ ਲੈਣਾ ਵੀ ਜ਼ਰੂਰੀ ਹੈ। ਅੱਜ ਸ਼ਨਿਚਰਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਬੀਡੀਪੀਓ ਦਫ਼ਤਰ ਪੂਰਾ ਦਿਨ ਖੁੱਲ੍ਹਾ ਰਿਹਾ ਅਤੇ ਬੀਡੀਪੀਓ ਸਮੇਤ ਸਮੁੱਚਾ ਦਫਤਰੀ ਅਮਲਾ ਵੀ ਡਿਊਟੀ ’ਤੇ ਤਾਇਨਾਤ ਰਿਹਾ। ਬੀਡੀਪੀਓ ਦਫ਼ਤਰ ਵਿਚ ਚੁੱਲ੍ਹਾ ਟੈਕਸ ਭਰਨ ਅਤੇ ਐੱਨਓਸੀ ਸਰਟੀਫਿਕੇਟ ਲੈਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ। ਵਜ੍ਹਾ ਇਹ ਵੀ ਹੈ ਕਿ ਪੰਚਾਇਤਾਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਲਈ 27 ਸਤੰਬਰ ਤੋਂ 4 ਅਕਤੂਬਰ ਤੱਕ ਦਾ ਸਮਾਂ ਹੈ। ਅੱਜ 28 ਸਤੰਬਰ ਅਤੇ 29 ਸਤੰਬਰ ਨੂੰ ਐਤਵਾਰ ਦੀ ਛੁੱਟੀ ਹੈ ਜਦੋਂ ਕਿ 2 ਅਕਤੂਬਰ ਅਤੇ 3 ਅਕਤੂਬਰ ਦੀ ਵੀ ਛੁੱਟੀ ਹੈ। ਇਸ ਲਈ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਵਾਸਤੇ 30 ਸਤੰਬਰ, 1 ਅਕਤੂਬਰ ਅਤੇ 4 ਅਕਤੂਬਰ ਦੇ ਦਿਨ ਬਾਕੀ ਹਨ।
ਇਸ ਲਈ ਆਉਣ ਵਾਲੇ ਦਿਨਾਂ ਵਿਚ ਬੀਡੀਪੀਓ ਦਫ਼ਤਰਾਂ ’ਚੋ ਚੁੱਲ੍ਹਾ ਟੈਕਸ ਅਦਾ ਕਰਨ ਅਤੇ ਐੱਨਓਸੀ ਲੈਣ ਵਾਸਤੇ ਭੀੜ ਜੁਟੀ ਰਹੇਗਾ ਅਤੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਲਈ ਵੀ ਭੱਜ ਦੌੜ ਜਾਰੀ ਰਹੇਗੀ।
ਦੂਜੇ ਪਾਸੇ ਪਿੰਡਾਂ ਵਿਚ ਪੰਚ-ਸਰਪੰਚ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਨੇ ਵੀ ਇਕੱਠ ਕਰਕੇ ਚੋਣ ਪ੍ਰਚਾਰ ਦਾ ਬਿਗਲ ਵਜਾ ਦਿੱਤਾ ਹੈ। ਸੰਗਰੂਰ ਬਲਾਕ ਦੇ 71 ਪਿੰਡਾਂ ’ਚ ਸਰਪੰਚ ਦੇ ਅਹੁਦੇਦਾਰ ਲਈ ਐੱਸਸੀ-12, ਐਸ.ਸੀ. ਇਸਤਰੀ-12, ਇਸਤਰੀ ਜਨਰਲ-23 ਅਤੇ ਜਨਰਲ-24 ਸੀਟਾਂ ਰਾਖਵੀਆਂ ਹਨ।
ਗਰਾਮ ਪੰਚਾਇਤੀ ਚੋਣਾਂ ਲਈ ਰਿਟਰਨਿੰਗ ਅਫ਼ਸਰਾਂ ਵਲੋਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਲਈ ਬਲਾਕ ਸੰਗਰੂੂਰ ਦੇ ਪਿੰਡਾਂ ਨੂੰ 6 ਕਲੱਸਟਰਾਂ ਵਿਚ ਵੰਡ ਕੇ ਨਾਮਜ਼ਦਗੀ ਪੱਤਰ ਲੈਣ ਲਈ ਸਥਾਨ ਨਿਰਧਾਰਤ ਕੀਤੇ ਗਏ ਹਨ। ਨੰਬਰ-1 ਬਡਰੁੱਖਾਂ ਕਲੱਸਟਰ ਅਧੀਨ ਆਉਂਦੇ ਪਿੰਡਾਂ ਦੀ ਨਾਮਜ਼ਦਗੀ ਪੱਤਰ ਕਾਰਜਕਾਰੀ ਇੰਜਨੀਅਰ ਸੀਵਰੇਜ ਬੋਰਡ ਸੰਗਰੂਰ ਵਿਖੇ ਜਮ੍ਹਾਂ ਕਰਵਾਏ ਜਾ ਸਕਣਗੇ। ਕਲੱਸਟਰ ਨੰਬਰ 2 ਗੱਗੜਪੁਰ ਅਧੀਨ ਪਿੰਡਾਂ ਦੇ ਕਾਗਜ਼ ਕਾਰਜਕਾਰੀ ਇੰਜਨੀਅਰ ਜਲ ਸਪਲਾਈ ਐਂਡ ਸੈਨੀਟੇਸ਼ਨ ਮੰਡਲ ਰਣਬੀਰ ਕਲੱਬ ਸੰਗਰੂਰ, ਕਲੱਸਟਰ ਨੰਬਰ 3 ਬਾਲੀਆਂ ਦੇ ਮੁੱਖ ਖੇਤੀਬਾੜੀ ਦਫਤਰ ਸੰਗਰੂਰ, ਕਲੱਸਟਰ ਨੰਬਰ 3 ਬਹਾਦਰਪੁਰ ਦੇ ਦਫ਼ਤਰ ਨਗਰ ਕੌਂਸਲ ਸੰਗਰੂਰ, ਕਲੱਸਟਰ ਨੰਬਰ 5 ਕੁੰਨਰਾਂ ਦੇ ਡੀਸੀ ਕੰਪਲੈਕਸ ਬਲਾਕ-2, ਸਿਵਲ ਸਰਜਨ ਬਿਲਡਿੰਗ ਸੰਗਰੂਰ ਅਤੇ ਕਲੱਸਟਰ ਨੰਬਰ 6 ਲੋਹਾਖੇੜਾ ਦੇ ਡੀ.ਸੀ. ਕੰਪਲੈਕਸ, ਬਲਾਕ-2, ਸਿਵਲ ਸਰਜਨ ਸੰਗਰੂਰ ਵਿੱਚ ਦਾਖਲ ਕਰਵਾਏ ਜਾ ਸਕਣਗੇ।

Advertisement

Advertisement