For the best experience, open
https://m.punjabitribuneonline.com
on your mobile browser.
Advertisement

ਪੱਕਾ ਮੋਰਚਾ: ਗੰਦੇ ਪਾਣੀ ਦੀ ਨਿਕਾਸੀ ਲਈ ਸਰਗਰਮ ਹੋਇਆ ਪ੍ਰਸ਼ਾਸਨ

07:39 AM Sep 20, 2024 IST
ਪੱਕਾ ਮੋਰਚਾ  ਗੰਦੇ ਪਾਣੀ ਦੀ ਨਿਕਾਸੀ ਲਈ ਸਰਗਰਮ ਹੋਇਆ ਪ੍ਰਸ਼ਾਸਨ
Advertisement

ਭਗਵਾਨ ਦਾਸ ਗਰਗ
ਨਥਾਣਾ, 19 ਸਤੰਬਰ
ਨਥਾਣਾ ਵਿੱਚ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਚੱਲ ਰਹੇ ਪੱਕੇ ਮੋਰਚੇ ਦੇ ਸੱਤਵੇਂ ਦਿਨ ਅੱਜ ਮੀਂਹ ਵਿਚ ਵੀ ਧਰਨਾਕਾਰੀ ਡਟੇ ਰਹੇ। ਖ਼ਰਾਬ ਮੌਸਮ ਦੇ ਬਾਵਜੂਦ ਮਹਿਲਾਵਾਂ ਦੀ ਵੱਡੀ ਗਿਣਤੀ ਸੀ। ਸਮੱਸਿਆ ਦੇ ਪੱਕੇ ਹੱਲ ਵਾਸਤੇ ਕੀਤੀ ਗਈ ਮੀਟਿੰਗ ਵਿੱਚ ਨਾਇਬ ਤਹਿਸੀਲਦਾਰ, ਕਾਰਜਸਾਧਕ ਅਫ਼ਸਰ, ਨਗਰ ਕੌਂਸਲਰ, ਸੀਵਰੇਜ ਬੋਰਡ ਦੇ ਅਧਿਕਾਰੀ ਅਤੇ ਧਰਨਾਕਾਰੀਆਂ ਦੇ ਆਗੂ ਸ਼ਾਮਲ ਸਨ। ਮੀਟਿੰਗ ਵਿੱਚ ਦੱਸਿਆ ਗਿਆ ਕਿ ਨਥਾਣਾ ਦੇ ਛੱਪੜਾਂ ਦਾ ਪਾਣੀ ਟਰੀਟਮੈਂਟ ਪਲਾਂਟ ਨਾਲ ਸਾਫ਼ ਕਰਕੇ ਦਿਆਲਪੁਰਾ ਮਿਰਜ਼ਾ ਨੇੜਲੀ ਲੰਘਦੀ ਡਰੇਨ ਵਿੱਚ ਪਾਇਆ ਜਾਵੇਗਾ। ਇਸ ਮੰਤਵ ਲਈ 27 ਕਰੋੜ ਰੁਪਏ ਦੀ ਰਾਸ਼ੀ ਮਿਲ ਚੁੱਕੀ ਹੈ ਪਰ ਤਿੰਨ ਵਾਰ ਟੈਂਡਰ ਲਾਏ ਜਾਣ ਦੇ ਬਾਵਜੂਦ ਕੋਈ ਹੁੰਗਾਰਾ ਨਹੀਂ ਮਿਲਿਆ। ਇਸ ਸਬੰਧੀ ਭਲਕੇ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਮੀਟਿੰਗ ਕਰਕੇ ਹੱਲ ਲੱਭਣ ਦਾ ਯਤਨ ਕੀਤਾ ਜਾਵੇਗਾ। ਕਾਰਜਸਾਧਕ ਅਫ਼ਸਰ ਨੇ ਭਰੋਸਾ ਦਿਵਾਇਆ ਕਿ ਬਿਜਲੀ ਘਰ ਦੇ ਸਾਹਮਣੇ ਵਾਲੇ ਛੱਪੜ ਵਿੱਚ ਪਾਣੀ ਪਾਉਣ ਲਈ ਪੁੱਟੀ ਖਾਈ ’ਚ ਪਾਈਪਾਂ ਪਾ ਕੇ ਰਸਤਾ ਠੀਕ ਕੀਤਾ ਜਾਵੇਗਾ। ਉਨ੍ਹਾਂ ਗੰਦੇ ਪਾਣੀ ਦੀ ਆਰਜੀ ਨਿਕਾਸੀ ਲਈ ਕੱਲ੍ਹ ਤੋਂ ਕੰਮ ਸ਼ੁਰੂ ਕਰਵਾਉਣ ਦਾ ਵੀ ਯਕੀਨ ਦਿਵਾਇਆ। ਕਿਸਾਨ ਆਗੂਆਂ ਰਾਮਰਤਨ ਸਿੰਘ, ਜਸਵੰਤ ਸਿੰਘ ਗੋਰਾ, ਭਰਪੂਰ ਸਿੰਘ ਭੂਰਾ ਅਤੇ ਬਹਾਦਰ ਸਿੰਘ ਨੇ ਕਿਹਾ ਕਿ ਚੱਲ ਰਿਹਾ ਪੱਕਾ ਮੋਰਚਾ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਥਾਈ ਹੱਲ ਵਾਲੇ ਚੁੱਕੇ ਕਦਮ ਸਾਫ਼ ਦਿਖਾਈ ਨਹੀਂ ਦਿੰਦੇ।

Advertisement

Advertisement
Advertisement
Author Image

sukhwinder singh

View all posts

Advertisement