ਪਾਕਿ ਰਾਸ਼ਟਰਪਤੀ ਜ਼ਰਦਾਰੀ ਦੇ ਪੈਰ ਦੀ ਹੱਡੀ ਟੁੱਟੀ
07:21 AM Nov 02, 2024 IST
Advertisement
ਇਸਲਾਮਾਬਾਦ, 1 ਨਵੰਬਰ
ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਦੁਬਈ ਕੌਮਾਂਤਰੀ ਹਵਾਈ ਅੱਡੇ ’ਤੇ ਜਹਾਜ਼ ਤੋਂ ਉਤਰਨ ਮੌਕੇ ਪੈਰ ਦੀ ਹੱਡੀ ਤੁੜਵਾ ਬੈਠੇ ਹਨ। ਇਹ ਘਟਨਾ ਬੁੱਧਵਾਰ ਰਾਤ ਦੀ ਦੱਸੀ ਜਾਂਦੀ ਹੈ ਪਰ ਰਾਸ਼ਟਰਪਤੀ ਦਫ਼ਤਰ ਨੇ ਇਸ ਦੀ ਪੁਸ਼ਟੀ ਵੀਰਵਾਰ ਦੇਰ ਰਾਤ ਕੀਤੀ ਹੈ। ਰਾਸ਼ਟਰਪਤੀ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਜ਼ਰਦਾਰੀ ਹਵਾਈ ਜਹਾਜ਼ ਤੋਂ ਉਤਰਨ ਮੌਕੇ ਡਿੱਗ ਗਏ ਤੇ ਉਨ੍ਹਾਂ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ। ਡਾਕਟਰ ਨੇ ਮੁਆਇਨੇ ਮਗਰੋਂ ਪੈਰ ਦੁਆਲੇ ਪਲੱਸਤਰ ਕੀਤਾ, ਜੋ ਚਾਰ ਹਫ਼ਤਿਆਂ ਤੱਕ ਰਹੇਗਾ। ਬਿਆਨ ਵਿਚ ਅੱਗੇ ਕਿਹਾ ਗਿਆ ਕਿ ਰਾਸ਼ਟਰਪਤੀ ਜ਼ਰਦਾਰੀ ਨੂੰ ਵਾਪਸ ਭੇਜ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਮੁਕੰਮਲ ਆਰਾਮ ਦੀ ਸਲਾਹ ਦਿੱਤੀ ਗਈ ਹੈ। -ਪੀਟੀਆਈ
Advertisement
Advertisement
Advertisement