For the best experience, open
https://m.punjabitribuneonline.com
on your mobile browser.
Advertisement

ਮੋਦੀ ਤੋਂ ਡਰਦਾ ਹੈ ਪਾਕਿ, ਇਸ ਲਈ ਸਰਹੱਦ ’ਤੇ ਸ਼ਾਂਤੀ: ਸ਼ਾਹ

07:31 AM Sep 22, 2024 IST
ਮੋਦੀ ਤੋਂ ਡਰਦਾ ਹੈ ਪਾਕਿ  ਇਸ ਲਈ ਸਰਹੱਦ ’ਤੇ ਸ਼ਾਂਤੀ  ਸ਼ਾਹ
ਰੈਲੀ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਨਮਾਨ ਕਰਦੇ ਹੋਏ ਭਾਜਪਾ ਕਾਰਕੁਨ। -ਫੋਟੋ: ਪੀਟੀਆਈ
Advertisement

ਮੇਂਧਰ, 21 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪਾਕਿਸਤਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਡਰਦਾ ਹੈ ਅਤੇ ਇਸ ਲਈ ਜੰਮੂ ਕਸ਼ਮੀਰ ’ਚ ਸਰਹੱਦ ’ਤੇ ਸ਼ਾਂਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਗੋਲੀ ਚਲਾਉਣ ਦੀ ਹਿੰਮਤ ਨਹੀਂ ਕਰੇਗਾ ਕਿਉਂਕਿ ਉਹ ਜਾਣਦਾ ਹੈ ਕਿ ਭਾਰਤ ਦਾ ਜਵਾਬ ਉਸ ਦੀਆਂ ਬੰਦੂਕਾਂ ਨੂੰ ਚੁੱਪ ਕਰਵਾਉਣ ਲਈ ਕਾਫੀ ਹੋਵੇਗਾ।
ਸ਼ਾਹ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਪੁਣਛ ਜ਼ਿਲ੍ਹੇ ਦੇ ਸਰਹੱਦੀ ਇਲਾਕੇ ’ਚ ਭਾਜਪਾ ਉਮੀਦਵਾਰ ਮੁਰਤਜ਼ਾ ਖਾਨ ਦੀ ਹਮਾਇਤ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਨੌਜਵਾਨਾਂ ਦੇ ਹੱਥਾਂ ’ਚ ਬੰਦੂਕਾਂ ਤੇ ਪੱਥਰਾਂ ਦੀ ਥਾਂ ਲੈਪਟਾਪ ਦੇ ਕੇ ਅਤਿਵਾਦ ਦਾ ਸਫ਼ਾਇਆ ਕਰਨ ਲਈ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜੰਮੂ ਖੇਤਰ ਦੇ ਪਹਾੜਾਂ ’ਚ ਬੰਦੂਕਾਂ ਦੀ ਆਵਾਜ਼ ਨਹੀਂ ਗੂੰਜਣ ਦੇਵੇਗੀ। ਸ਼ਾਹ ਨੇ ਕਿਹਾ, ‘ਅਸੀਂ ਲੋਕਾਂ ਦੀ ਸੁਰੱਖਿਆ ਲਈ ਸਰਹੱਦ ’ਤੇ ਹੋਰ ਬੰਕਰ ਬਣਾਵਾਂਗੇ। ਮੈਂ ਤੁਹਾਨੂੰ 1990 ਦੇ ਦਹਾਕੇ ’ਚ ਸਰਹੱਦ ’ਤੇ ਹੋਣ ਵਾਲੀ ਗੋਲੀਬਾਰੀ ਦੀ ਯਾਦ ਦਿਵਾਉਣਾ ਚਾਹੁੰਦਾ ਹਾਂ। ਕੀ ਅੱਜ ਵੀ ਸਰਹੱਦ ਪਾਰੋਂ ਗੋਲੀਬਾਰੀ ਹੋ ਰਹੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇੱਥੇ ਪਹਿਲਾਂ ਦੇ ਸ਼ਾਸਕ ਪਾਕਿਸਤਾਨ ਤੋਂ ਡਰਦੇ ਸਨ ਪਰ ਹੁਣ ਪਾਕਿਸਤਾਨ ਮੋਦੀ ਤੋਂ ਡਰਦਾ ਹੈ। ਉਹ ਗੋਲੀਬਾਰੀ ਦੀ ਹਿੰਮਤ ਨਹੀਂ ਕਰਨਗੇ ਪਰ ਜੇ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।’
ਭਾਜਪਾ ਆਗੂ ਜੰਮੂ ਕਸ਼ਮੀਰ ਦੇ ਤਿੰਨ ਰੋਜ਼ਾ ਦੌਰੇ ’ਤੇ ਆਏ ਹਨ ਅਤੇ ਉਨ੍ਹਾਂ ਪੁਣਛ ਦੇ ਸੁਨਾਰਕੋਟ, ਰਾਜੌਰੀ ਜ਼ਿਲ੍ਹੇ ਦੇ ਥਾਣਾਮੰਡੀ ਤੇ ਰਾਜੌਰੀ ’ਚ ਵੀ ਰੈਲੀਆਂ ਨੂੰ ਸੰਬੋਧਨ ਕੀਤਾ। -ਪੀਟੀਆਈ

Advertisement

Advertisement
Advertisement
Author Image

Advertisement