For the best experience, open
https://m.punjabitribuneonline.com
on your mobile browser.
Advertisement

ਪਾਕਿਸਤਾਨ: ਖ਼ੈਬਰ ਪਖ਼ਤੂਨਖਵਾ ’ਚ ਲੜਕੀਆਂ ਦੇ ਸਕੂਲ ਨੂੰ ਅੱਗ ਲੱਗੀ, 1400 ਵਿਦਿਆਰਥਣਾਂ ਨੂੰ ਬਚਾਇਆ

02:53 PM May 27, 2024 IST
ਪਾਕਿਸਤਾਨ  ਖ਼ੈਬਰ ਪਖ਼ਤੂਨਖਵਾ ’ਚ ਲੜਕੀਆਂ ਦੇ ਸਕੂਲ ਨੂੰ ਅੱਗ ਲੱਗੀ  1400 ਵਿਦਿਆਰਥਣਾਂ ਨੂੰ ਬਚਾਇਆ
Advertisement

ਪੇਸ਼ਾਵਰ, 27 ਮਈ
ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਦੇ ਦੂਰ-ਦੁਰਾਡੇ ਪਹਾੜੀ ਖੇਤਰ ਵਿਚ ਭਿਆਨਕ ਅੱਗ ਦੀ ਲਪੇਟ ਵਿਚ ਆਉਣ ਵਾਲੀ ਸਕੂਲ ਦੀ ਇਮਾਰਤ ਵਿਚੋਂ ਅੱਜ ਲਗਪਗ 1,400 ਵਿਦਿਆਰਥਣਾਂ ਨੂੰ ਬਚਾਅ ਲਿਆ। ਪ੍ਰਾਪਤ ਜਾਣਕਾਰੀ ਮੁਤਾਬਕ ਅੱਗ ਹਰੀਪੁਰ ਜ਼ਿਲ੍ਹੇ ਦੇ ਪਿੰਡ ਸਿਰੀਕੋਟ ਵਿੱਚ ਸਰਕਾਰੀ ਗਰਲਜ਼ ਹਾਇਰ ਸੈਕੰਡਰੀ ਸਕੂਲ ਵਿੱਚ ਫੈਲੀ, ਉਸ ਸਮੇਂ ਸਕੂਲ ਵਿੱਚ ਸੈਂਕੜੇ ਵਿਦਿਆਰਥੀ ਅੰਦਰ ਸਨ। ਸਥਾਨਕ ਲੋਕਾਂ ਦੇ ਨਾਲ ਫਾਇਰ ਫਾਈਟਰਜ਼ ਨੇ ਅੱਗ 'ਤੇ ਕਾਬੂ ਪਾਇਆ। ਬਚਾਅ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਕਿਹਾ ਕਿ ਸਕੂਲ ਦੀ ਅੱਧੀ ਇਮਾਰਤ ਲੱਕੜ ਨਾਲ ਬਣਾਈ ਗਈ ਸੀ। ਖੈਬਰ ਪਖਤੂਨਖਵਾ ਦੇ ਮੁੱਖ ਸਕੱਤਰ ਨਦੀਮ ਅਸਲਮ ਚੌਧਰੀ ਨੇ ਪੁਸ਼ਟੀ ਕੀਤੀ ਕਿ ਸਕੂਲ ਦੀ ਇਮਾਰਤ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਚੌਧਰੀ ਨੇ ਕਿਹਾ ਕਿ ਘਟਨਾ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਕੂਲ ਨੂੰ ਜਲਦੀ ਖੋਲ੍ਹ ਦਿੱਤਾ ਜਾਵੇਗਾ।

Advertisement

Advertisement
Author Image

Advertisement
Advertisement
×