For the best experience, open
https://m.punjabitribuneonline.com
on your mobile browser.
Advertisement

ਯੂਏਈ: ਭਾਰਤੀ ਇਲੈੱਕਟ੍ਰੀਸ਼ਨ ਨੇ 2.25 ਕਰੋੜ ਰੁਪਏ ਦਾ ਨਕਦ ਇਨਾਮ ਜਿੱਤਿਆ

07:24 PM Jun 25, 2024 IST
ਯੂਏਈ  ਭਾਰਤੀ ਇਲੈੱਕਟ੍ਰੀਸ਼ਨ ਨੇ 2 25 ਕਰੋੜ ਰੁਪਏ ਦਾ ਨਕਦ ਇਨਾਮ ਜਿੱਤਿਆ
Advertisement
ਦੁਬਈ, 25 ਜੂਨ
Advertisement

ਭਾਰਤ ਦੇ ਇੱਕ ਇਲੈੱਕਟ੍ਰੀਸ਼ਨ ਨੇ ਕਈ ਸਾਲਾਂ ਤੱਕ ਪੈਸਿਆਂ ਦੀ ਬੱਚਤ ਕਰਨ ਅਤੇ ਸਮਝਦਾਰੀ ਨਾਲ ਨਿਵੇਸ਼ ਕਰਨ ਮਗਰੋਂ ਦੁਬਈ ’ਚ ਲਗਪਗ 1 ਮਿਲੀਅਨ ਦਰਾਮ (ਲਗਪਗ 2.25 ਕਰੋੜ ਰੁਪਏ) ਦਾ ਨਕਦ ਇਨਾਮ ਜਿੱਤਿਆ ਹੈ। ਅਖਬਾਰ ‘ਖਲੀਜ ਟਾਈਮਜ਼’ ਦੀ ਖ਼ਬਰ ਮੁਤਾਬਕ ਆਂਧਰਾ ਪ੍ਰਦੇਸ਼ ਦਾ ਨਾਗੇਂਦਰਮ ਬੋਰੂਗਡਾ 2019 ਤੋਂ ਨੈਸ਼ਨਲ ਬਾਂਡ ’ਚ 100 ਦਰਾਮ ਦਾ ਨਿਵੇਸ਼ ਕਰ ਰਿਹਾ ਹੈ। ਅਖਬਾਰ ਨੇ ਬੋਰੂਗਡਾ ਦੇ ਹਵਾਲੇ ਨਾਲ ਕਿਹਾ, ‘‘ਮੈਂ ਆਪਣੇ ਪਰਿਵਾਰ ਦੀ ਬਿਹਤਰ ਜ਼ਿੰਦਗੀ ਅਤੇ ਬੱਚਿਆਂ ਨੂੰ ਚੰਗੀ ਪੜ੍ਹਾਈ ਦਾ ਮੌਕਾ ਮੁਹੱਈਆ ਕਰਵਾਉਣ ਲਈ ਯੂਏਈ ਆਇਆ ਸੀ। ਇਹ ਜਿੱਤ ਕਿਸੇ ਸੁਫ਼ਨੇ ਤੋਂ ਘੱਟ ਨਹੀਂ ਹੈ।’’ -ਪੀਟੀਆਈ

Advertisement
Author Image

Advertisement
Advertisement
×