ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਕਿਸਤਾਨ: ਦੋ ਔਰਤਾਂ ਖ਼ਿਲਾਫ਼ ਕੁਫ਼ਰ ਤੋਲਣ ਦਾ ਕੇਸ ਦਰਜ

08:53 AM Aug 14, 2024 IST

ਲਾਹੌਰ, 13 ਅਗਸਤ
ਪਾਕਿਸਤਾਨ ਦੇ ਪੰਜਾਬ ਸੂਬੇ ’ਚ ਪਵਿੱਤਰ ਕੁਰਾਨ ਦੇ ਪੰਨੇ ਸਾੜਨ ਦੇ ਦੋਸ਼ ਹੇਠ ਦੋ ਮੁਸਲਿਮ ਔਰਤਾਂ ਖ਼ਿਲਾਫ਼ ਕੁਫ਼ਰ ਤੋਲਣ ਦਾ ਕੇਸ ਦਰਜ ਕੀਤਾ ਗਿਆ ਹੈ। ਕਸੂਰ ਜ਼ਿਲ੍ਹੇ ਦੇ ਪਿੰਡ ਰਾਏ ਕਲਾਂ ਦੇ ਇਮਾਮ ਕਾਸ਼ਿਫ਼ ਅਲੀ ਦੀ ਸ਼ਿਕਾਇਤ ’ਤੇ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਸ਼ਾਹਨਾਜ਼ ਖ਼ਾਨ ਅਤੇ ਉਸ ਦੀ ਖਾਣਾ ਬਣਾਉਣ ਵਾਲੀ ਸ਼ਾਜ਼ੀਆ ਕਰਾਮਾਤ ਖ਼ਿਲਾਫ਼ ਪਾਕਿਸਤਾਨ ਪੀਨਲ ਕੋਡ ਦੀ ਧਾਰਾ 295-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਵੇਂ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਪਿੰਡ ਤੋਂ ਭੱਜ ਗਏ ਹਨ। ਪਿੰਡ ’ਚ ਭਾਰੀ ਪੁਲੀਸ ਬਲ ਤਾਇਤਨਾਤ ਕੀਤਾ ਗਿਆ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਪਿਛਲੇ ਹਫ਼ਤੇ ਪੰਜਾਬ ਪੁਲੀਸ ਨੇ ਟੋਬਾ ਟੇਕ ਸਿੰਘ ਜ਼ਿਲ੍ਹੇ ਦੇ ਗੋਜਰਾ ’ਚ ਦੋ ਕ੍ਰਿਸ਼ਚੀਅਨ ਭੈਣਾਂ ਸਾਮੀਆ ਮਸੀਹ ਅਤੇ ਸੋਨੀਆ ਮਸੀਹ ਖ਼ਿਲਾਫ਼ ਕੁਫ਼ਰ ਤੋਲਣ ਦਾ ਕੇਸ ਦਰਜ ਕੀਤਾ ਸੀ। ਉਨ੍ਹਾਂ ’ਤੇ ਪਵਿੱਤਰ ਕੁਰਾਨ ਦੇ ਪੰਨੇ ਕੂੜੇ ਦੇ ਢੇਰ ਨਾਲ ਸੁੱਟਣ ਦਾ ਦੋਸ਼ ਹੈ। ਉਧਰ ਮਾਇਨਾਰਟੀਜ਼ ਐਲਾਇੰਸ ਪਾਕਿਸਤਾਨ ਦੇ ਚੇਅਰਮੈਨ ਵਕੀਲ ਅਕਮਲ ਭੱਟੀ ਨੇ ਕਿਹਾ ਕਿ ਦੋਵੇਂ ਭੈਣਾਂ ਖ਼ਿਲਾਫ਼ ਕੁਫ਼ਰ ਤੋਲਣ ਦੇ ਦੋਸ਼ ਝੂਠੇ ਹਨ। -ਪੀਟੀਆਈ

Advertisement

Advertisement