For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਮੋਦੀ ਨੇ ਸਪੇਨ ਦੇ ਪ੍ਰਧਾਨ ਮੰਤਰੀ ਸਾਂਚੇਜ਼ ਦਾ ਸਕਸ਼ਮੀ ਵਿਲਾਸ ਪੈਲੇਸ ’ਚ ਸਵਾਗਤ ਕੀਤਾ

11:39 AM Oct 28, 2024 IST
ਪ੍ਰਧਾਨ ਮੰਤਰੀ ਮੋਦੀ ਨੇ ਸਪੇਨ ਦੇ ਪ੍ਰਧਾਨ ਮੰਤਰੀ ਸਾਂਚੇਜ਼ ਦਾ ਸਕਸ਼ਮੀ ਵਿਲਾਸ ਪੈਲੇਸ ’ਚ ਸਵਾਗਤ ਕੀਤਾ
PTI
Advertisement

ਵਡੋਦਰਾ, 28 ਅਕਤੂਬਰ

Advertisement

PM Modi Vadodara Visit: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਾਟਾ-ਏਅਰਬੱਸ ਸੀ-295 ਏਅਰਕ੍ਰਾਫਟ ਪਲਾਂਟ ਦੇ ਉਦਘਾਟਨ ਤੋਂ ਬਾਅਦ ਸੋਮਵਾਰ ਨੂੰ ਵਡੋਦਰਾ ਦੇ ਮਸ਼ਹੂਰ ਲਕਸ਼ਮੀ ਵਿਲਾਸ ਪੈਲੇਸ ਦੇ ਦਰਬਾਰ ਹਾਲ ਵਿੱਚ ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਨਾਲ ਮੁਲਾਕਾਤ ਕੀਤੀ। ਪੇਡਰੋ ਸਾਂਚੇਜ਼ ਨਾਲ ਦੁਵੱਲੀ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸ੍ਰੀ ਮੋਦੀ ਨੇ ਸਾਂਚੇਜ਼ ਨੂੰ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਨੂੰ ਦੀਵਾਲੀ ਦੇ ਤਿਉਹਾਰ ਦੌਰਾਨ ਭਾਰਤ ਵਿੱਚ ਤੁਹਾਡਾ ਸੁਆਗਤ ਕਰਨ ਦਾ ਮੌਕਾ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਦੀਵਾਲੀ ਰੋਸ਼ਨੀ, ਉਤਸ਼ਾਹ, ਆਨੰਦ, ਊਰਜਾ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਤੁਹਾਡੀ ਫੇਰੀ ਨੇ ਸਾਡੇ ਸਬੰਧਾਂ ਵਿੱਚ ਨਵੀਂ ਊਰਜਾ ਅਤੇ ਉਤਸ਼ਾਹ ਭਰਿਆ ਹੈ।"
Advertisement

ਇਸ ਤੋਂ ਪਹਿਲਾਂ ਵਡੋਦਰਾ ਵਿੱਚ ਟਾਟਾ-ਏਅਰਬੱਸ ਏਅਰਕ੍ਰਾਫਟ ਅਸੈਂਬਲੀ ਸਹੂਲਤ ਦੇ ਉਦਘਾਟਨ ਦੌਰਾਨ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਪ੍ਰਸਿੱਧ ਸਪੈਨਿਸ਼ ਗਿਟਾਰਿਸਟ ਪਾਕੋ ਡੇ ਦਾ ਜ਼ਿਕਰ ਕਰਦਿਆਂ ਭਾਰਤ ਅਤੇ ਸਪੇਨ ਦਰਮਿਆਨ ਸੱਭਿਆਚਾਰਕ ਅਤੇ ਉਦਯੋਗਿਕ ਸਬੰਧਾਂ ਬਾਰੇ ਭਾਸ਼ਨ ਦਿੱਤਾ ਕੀਤਾ। ਸਾਂਚੇਜ਼ ਨੇ ਕਿਹਾ, ‘‘1960 ਦੇ ਦਹਾਕੇ ਦੇ ਅਖੀਰ ਵਿੱਚ ਪ੍ਰਤਿਭਾਸ਼ਾਲੀ ਪਾਕੋ ਡੀ ਲੂਸੀਆ ਅਤੇ ਮਹਾਨ ਭਾਰਤੀ ਸੰਗੀਤਕਾਰ ਰਵੀ ਸ਼ੰਕਰ ਨੇ ਸੰਗੀਤ ਰਾਹੀਂ ਸਾਡੇ ਦੋਵਾਂ ਦੇਸ਼ਾਂ ਨੂੰ ਨੇੜੇ ਲਿਆਂਦਾ’’।

ਮੋਦੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਸਾਂਚੇਜ਼ ਵੱਲੋਂ ਵਡੋਦਰਾ ਵਿੱਚ ਰੋਡ ਸ਼ੋਅ

(PTI Photo)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਸੋਮਵਾਰ ਨੂੰ ਵਡੋਦਰਾ ਵਿੱਚ ਇੱਕ ਰੋਡ ਸ਼ੋਅ ਵਿੱਚ ਹਿੱਸਾ ਲਿਆ, ਉਹ ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਦੀ ਏਅਰਕ੍ਰਾਫਟ ਅਸੈਂਬਲੀ ਸਹੂਲਤ ਦਾ ਉਦਘਾਟਨ ਕਰਨ ਜਾ ਰਹੇ ਸਨ। ਇਸ ਦੌਰਾਨ ਆਗੂਆਂ ਦੇ ਸਵਾਗਤ ਲਈ ਸ਼ਹਿਰ ਨੂੰ ਲਾਈਟਾਂ ਨਾਲ ਸਜਾਇਆ ਗਿਆ। ਵਡੋਦਰਾ ਦੇ ਵਸਨੀਕਾਂ ਨੇ ਇਸ ਦੌਰੇ ਦਾ ਭਰਵਾਂ ਸਵਾਗਤ ਕਰਦਿਆਂ ਉਤਸ਼ਾਹ ਪ੍ਰਗਟ ਕੀਤਾ ਹੈ।

ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਸਾਂਚੇਜ਼ ਅੱਜ ਵਡੋਦਰਾ ਵਿੱਚ ਟਾਟਾ-ਏਅਰਬੱਸ ਦੇ ਸੀ295 ਏਅਰਕ੍ਰਾਫਟ ਅਸੈਂਬਲੀ ਪਲਾਂਟ ਦਾ ਉਦਘਾਟਨ ਕਰਨਗੇ।
ਟਾਟਾ ਐਡਵਾਂਸਡ ਸਿਸਟਮਜ਼ ਲਿਮਿਟੇਡ (TASL) ਅਤੇ ਏਅਰਬੱਸ ਸਪੇਨ ਵਿਚਕਾਰ ਇਹ ਸਹਿਯੋਗ ਫੌਜੀ ਜਹਾਜ਼ਾਂ ਲਈ ਭਾਰਤ ਦੀ ਪਹਿਲੀ ਨਿੱਜੀ ਖੇਤਰ ਦੀ ਫਾਈਨਲ ਅਸੈਂਬਲੀ ਲਾਈਨ (FAL) ਨੂੰ ਚਿੰਨ੍ਹਿਤ ਕਰੇਗਾ, ਜਿਸ ਨਾਲ ਦੇਸ਼ ਦੀ ਏਅਰੋਸਪੇਸ ਸਮਰੱਥਾਵਾਂ ਨੂੰ ਹੁਲਾਰਾ ਮਿਲੇਗਾ। -ਏਐੱਨਆਈ

Advertisement
Tags :
Author Image

Puneet Sharma

View all posts

Advertisement