ਖ਼ਾਲਸਾ ਕਾਲਜ ’ਚ ਪੇਂਟਿੰਗ ਵਰਕਸ਼ਾਪ
07:25 AM Mar 26, 2025 IST
ਭਗਤਾ ਭਾਈ:
Advertisement
ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈ ਵਿੱਚ ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਦੀ ਅਗਵਾਈ ਹੇਠ ਫੈਸ਼ਨ ਟੈਕਨਾਲੋਜੀ ਵਿਭਾਗ ਵੱਲੋਂ ਫੋਇਲ ਪੇਂਟਿੰਗ ਵਰਕਸ਼ਾਪ ਕਰਵਾਈ ਗਈ। ਫੈਸ਼ਨ ਟੈਕਨਾਲੋਜੀ ਵਿਭਾਗ ਦੇ ਮੁਖੀ ਪ੍ਰੋ. ਜ਼ਿੰਕਪ੍ਰੀਤ ਕੌਰ ਨੇ ਦੱਸਿਆ ਕਿ ਫੋਇਲ ਪੇਂਟਿੰਗ ਪ੍ਰਾਚੀਨ ਮਿਸਰ ਕਲਾ ਹੈ, ਜੋ ਕਿ ਲਗਪਗ 3150 ਈਸਾ ਪੂਰਵ ਵਿੱਚ ਹੋਂਦ ਵਿੱਚ ਆਈ ਸੀ ਜਿਸ ਵਿੱਚ ਸੋਨਾ, ਚਾਂਦੀ, ਤਾਂਬਾ ਅਤੇ ਧਾਤਾਂ ਨੂੰ ਹਥੌੜੇ ਨਾਲ ਪਤਲਾ ਕਰਕੇ ਵਸਤੂਆਂ ’ਤੇ ਪਰਤ ਚੜ੍ਹਾਈ ਜਾਂਦੀ ਸੀ। ਆਧੁਨਿਕ ਸਮੇਂ ਵਿੱਚ ਫੋਇਲ ਪੇਂਟਿੰਗ ਨੂੰ ਘਰ ਦੀ ਸਜਾਵਟ ਤੇ ਕੱਪੜਿਆਂ ਉੱਪਰ ਕੀਤਾ ਜਾਂਦਾ ਹੈ। ਪ੍ਰਿੰਸੀਪਲ ਡਾ. ਸਤਿੰਦਰ ਕੌਰ ਮਾਨ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥੀਆਂ ਨੂੰ ਸਵੈ-ਰੁਜ਼ਗਾਰ ਯੋਗ ਬਣਾਉਣਾ ਤੇ ਭਵਿੱਖ ਨੂੰ ਸੁਰੱਖਿਤ ਕਰਨਾ ਹੈ। ਇਸ ਵਰਕਸ਼ਾਪ ਦੌਰਾਨ ਫੈਸ਼ਨ ਟੈਕਨਾਲੋਜੀ ਵਿਭਾਗ ਦੇ ਪ੍ਰੋ. ਸੁਰਿੰਦਰ ਕੌਰ ਤੇ ਪ੍ਰੋ. ਗਗਨਦੀਪ ਕੌਰ ਨੇ ਵਿਸ਼ੇਸ਼ ਸਹਿਯੋਗ ਦਿੱਤਾ। -ਪੱਤਰ ਪ੍ਰੇਰਕ
Advertisement
Advertisement