For the best experience, open
https://m.punjabitribuneonline.com
on your mobile browser.
Advertisement

ਖਾਲਸਾ ਕਾਲਜ ਵਿੱਚ ਪੇਂਟਿੰਗ ਮੁਕਾਬਲੇ ਕਰਵਾਏ

11:11 AM Apr 08, 2024 IST
ਖਾਲਸਾ ਕਾਲਜ ਵਿੱਚ ਪੇਂਟਿੰਗ ਮੁਕਾਬਲੇ ਕਰਵਾਏ
ਜੇਤੂਆਂ ਦਾ ਸਨਮਾਨ ਕਰਦੇ ਹੋਏ ਕਾਲਜ ਦੇ ਪ੍ਰਬੰਧਕ।
Advertisement

ਪੱਤਰ ਪ੍ਰੇਰਕ
ਯਮੁਨਾਨਗਰ, 7 ਅਪਰੈਲ
ਗੁਰੂ ਨਾਨਕ ਖਾਲਸਾ ਕਾਲਜ ਦੇ ਸਿੱਖਿਆ ਵਿਭਾਗ ਨੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿਚ ਜਾਗਰੂਕਤਾ ਪ੍ਰੋਗਰਾਮ ਦੇ ਹਿੱਸੇ ਵਜੋਂ ਅੰਤਰ-ਕਾਲਜ ਪੇਂਟਿੰਗ ਮੁਕਾਬਲੇ ਕਰਵਾਏ। ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਸੀ। ਪ੍ਰਿੰਸੀਪਲ ਡਾ. ਹਰਿੰਦਰ ਸਿੰਘ ਕੰਗ ਨੇ ਚੋਣ ਮੁੱਦਿਆਂ ’ਤੇ ਕੰਧ ਚਿੱਤਰਾਂ ਰਾਹੀਂ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਸਿੱਖਿਆ ਵਿਭਾਗ ਦੇ ਮੁਖੀ ਡਾ. ਜਗਤ ਸਿੰਘ ਨੇ ਵਿਦਿਆਰਥੀਆਂ ਨੂੰ ਚੋਣ ਪ੍ਰਚਾਰ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਮਹੱਤਵ ਬਾਰੇ ਚਾਨਣਾ ਪਾਇਆ। ਮੁਕਾਬਲੇ ਦੇ ਨਿਰਣਾਇਕ ਪੈਨਲ ਵਿੱਚ ਡਾ. ਪ੍ਰਤਿਮਾ ਸ਼ਰਮਾ ਅਤੇ ਡਾ. ਕੈਥਰੀਨ ਮਸੀਹ ਸ਼ਾਮਲ ਸਨ। ਉਨ੍ਹਾਂ ਨੇ ਕਲਾਕ੍ਰਿਤੀਆਂ ਦਾ ਧਿਆਨ ਨਾਲ ਮੁਲਾਂਕਣ ਕੀਤਾ ਅਤੇ ਨਤੀਜਿਆਂ ਦਾ ਐਲਾਨ ਕੀਤਾ। ਬੀਐੱਡ ਪਹਿਲੇ ਸਾਲ ਦੀ ਟੀਮ ਨੀਵੀਆ ਨੇ ਪਹਿਲਾ, ਬੀਕਾਮ ਪਹਿਲੇ ਸਾਲ ਦੇ ਅਭੈ ਸਿੰਘ ਅਤੇ ਜਸਮੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਦੂਜੇ ਸਾਲ ਦੇ ਵਿਦਿਆਰਥੀ ਰੇਖਾ ਚੌਹਾਨ, ਸ਼ੁਭਮ ਅਤੇ ਗੁਰਪ੍ਰੀਤ ਕੌਰ ਨੇ ਤੀਜਾ ਇਨਾਮ ਜਿੱਤਿਆ। ਐੱਮਐੱਸਸੀ ਗਣਿਤ ਵਿੱਚ ਫਾਈਨਲ ਸਾਲ ਦੀ ਵਿਦਿਆਰਥਣ ਕਨਿਕਾ ਅਤੇ ਦੂਜੇ ਸਾਲ ਬੀ.ਕਾਮ ਦੇ ਵਿਦਿਆਰਥੀ ਆਸ਼ੀਸ਼, ਬੀਐੱਡ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਸੰਜਨਾ, ਅੰਕੇਸ਼ ਅਤੇ ਸਿਮਰਨ ਨੂੰ ਹੌਸਲਾ ਵਧਾਊ ਇਨਾਮ ਦਿੱਤੇ ਗਏ। ਡਾ. ਪੀਰ ਗੁਲਾਮ ਨਬੀ, ਮੁੱਖ ਕਾਰਜਕਾਰੀ ਅਫਸਰ, ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਕਮਲਪ੍ਰੀਤ ਕੌਰ ਅਤੇ ਡਾ. ਬੋਧ ਰਾਜ ਦੁਆਰਾ ਜੇਤੂਆਂ ਨੂੰ ਨਕਦ ਇਨਾਮ ਦਿੱਤੇ ਗਏ।
ਇਸ ਦੌਰਾਨ ਕੋ-ਕਨਵੀਨਰ ਡਾ. ਸੰਗੀਤਾ ਅਤੇ ਪ੍ਰੋਫੈਸਰ ਰਾਮ ਕੁਮਾਰ ਸਮੇਤ ਪ੍ਰਬੰਧਕੀ ਕਮੇਟੀ ਦੇ ਮੈਂਬਰ ਪ੍ਰੋਫੈਸਰ ਰਾਜੂ, ਡਾ. ਕਮਲ ਕੁਮਾਰ ਭਾਰਦਵਾਜ ਅਤੇ ਪ੍ਰੋਫੈਸਰ ਪੂਜਾ ਨੇ ਸਫਲ ਪ੍ਰੌਗਰਾਮ ਵਿੱਚ ਅਹਿਮ ਭੂਮਿਕਾ ਨਿਭਾਈ।

Advertisement

Advertisement
Author Image

Advertisement
Advertisement
×