For the best experience, open
https://m.punjabitribuneonline.com
on your mobile browser.
Advertisement

ਪਾਈ ਹਰਿਆਣਾ ਦੀ ਟੀਮ ਨੇ ਜਿੱਤਿਆ ਪੜੌਲ ਦਾ ਕਬੱਡੀ ਕੱਪ

06:29 AM May 06, 2024 IST
ਪਾਈ ਹਰਿਆਣਾ ਦੀ ਟੀਮ ਨੇ ਜਿੱਤਿਆ ਪੜੌਲ ਦਾ ਕਬੱਡੀ ਕੱਪ
ਕਬੱਡੀ ਟੂਰਨਾਮੈਂਟ ਦੌਰਾਨ ਖਿਡਾਰੀਆਂ ਨਾਲ ਪ੍ਰਬੰਧਕ ਤੇ ਮਹਿਮਾਨ। -ਫੋਟੋ: ਚੰਨੀ
Advertisement

ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 5 ਮਈ
ਪਿੰਡ ਪੜੌਲ ਦੀ ਨੌਜਵਾਨ ਸਭਾ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਮੁੱਖ ਪ੍ਰਬੰਧਕਾਂ ਬਲਰਾਜ ਸਿੰਘ ਭੇੜਾ ਚਾਹਲ, ਹਰਮਨ ਬਾਜਵਾ, ਗਿਆਨੀ ਬਲਵਿੰਦਰ ਸਿੰਘ, ਜੱਸ ਬਾਜਵਾ, ਸਤਨਾਮ ਗੋਸਲ, ਨਵਜੋਤ ਬਾਜਵਾ, ਹੈਪੀ ਚਾਹਲ, ਸੁੱਖਾ ਚਾਹਲ, ਰਵੀ ਗੋਸਲ ਆਦਿ ਨੇ ਟੁੂਰਨਾਮੈਂਟ ਦਾ ਉਦਘਾਟਨ ਕੀਤਾ। ਆਲ ਓਪਨ ਮੁਕਾਬਲੇ ਦੌਰਾਨ 24 ਟੀਮਾਂ ਨੇ ਹਿੱਸਾ ਲਿਆ। ਫਾਈਨਲ ’ਚ ਪਾਈ ਹਰਿਆਣਾ ਦੀ ਟੀਮ ਜੇਤੂ ਰਹੀ ਜਿਸ ਨੂੰ 51,000 ਰੁਪਏ ਸਣੇ ਟਰਾਫੀ ਦਿੱਤੀ ਗਈ। ਦੂਜੇ ਨੰਬਰ ’ਤੇ ਰਹੀ ਪੜੌਲ ਦੀ ਟੀਮ ਨੂੰ 41,000 ਰੁਪਏ ਸਣੇ ਟਰਾਫੀ ਮਿਲੀ। ਬਿਹਤਰੀਨ ਜਾਫੀ ਬਿੱਲਾ ਖੁੱਡਾ ਅਲੀਸ਼ੇਰ ਤੇ ਧਾਵੀ ਬਿਸ਼ਟ ਪਾਈ ਨੂੰ ਨਰਿੰਦਰ ਸਿੰਘ ਬਾਜਵਾ ਤੇ ਜਰਨੈਲ ਸਿੰਘ ਬਾਜਵਾ ਵੱਲੋਂ ਐਲਈਡੀਜ਼ ਨਾਲ ਸਨਮਾਨਿਆ ਗਿਆ। ਰਣਜੀਤ ਸਿੰਘ ਸ਼ਾਂਤਪੁਰੀ, ਸੇਠੀ ਦੁਸਾਰਨਾ ਨੇ ਰੈਫਰੀ ਦੀਆਂ ਸੇਵਾਵਾਂ ਨਿਭਾਈਆਂ। ਗੁਰਮੁੱਖ ਸਿੰਘ ਢੋਡੇਮਾਜਰਾ ਤੇ ਰਾਜੇਸ਼ ਧੀਮਾਨ ਨੇ ਕੁਮੈਂਟਰੀ ਕੀਤੀ। ਮੁੱਖ ਮਹਿਮਾਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਸਤਵੀਰ ਸਿੰਘ ਸੱਤੀ ਮੁੱਲਾਂਪੁਰ ਗਰੀਬਦਾਸ ਤੇ ਦਵਿੰਦਰ ਸਿੰਘ ਮੰਡ, ਤੇਜਪ੍ਰੀਤ ਸਿੰਘ ਤੇਜੀ ਗਿੱਲ, ਅਰਵਿੰਦਰ ਸਿੰਘ ਮੁਹਾਲੀ ਸ਼ਾਮਲ ਸਨ।

Advertisement

Advertisement
Author Image

Advertisement
Advertisement
×