ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਹਿਲਗਾਮ ਅਤਿਵਾਦੀ ਹਮਲਾ: ਭਾਰਤ ਨੇ ਜੇ ਦਰਿਆਈ ਪਾਣੀ ਰੋਕਿਆ ਤਾਂ ਖ਼ੂਨ ਵਹੇਗਾ: ਬਿਲਾਵਲ ਭੁੱਟੋ

01:52 PM Apr 26, 2025 IST
featuredImage featuredImage

ਇਸਲਾਮਾਬਾਦ, 26 ਅਪਰੈਲ

Advertisement

ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਸਿੰਧ ਜਲ ਸੰਧੀ (ਆਈਡਬਲਯੂਟੀ) ਨੂੰ ਮੁਅੱਤਲ ਕਰਨ ਦੇ ਫੈਸਲੇ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ-ਜ਼ਰਦਾਰੀ ਨੇ ਧਮਕੀ ਦਿੱਤੀ ਹੈ ਕਿ ਜੇ ਪਾਣੀ ਰੋਕਿਆ ਗਿਆ ਤਾਂ ਦਰਿਆਵਾਂ ਵਿਚ ਖ਼ੂਨ ਵਹਿ ਜਾਵੇਗਾ। ਮੁਲਕ ਦੇ ਸਾਬਕਾ ਵਿਦੇਸ਼ ਮੰਤਰੀ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ਦ ਨਿਊਜ਼ ਨੇ ਇਹ ਰਿਪੋਰਟ ਨਸ਼ਰ ਕੀਤੀ ਹੈ।

ਬਿਲਾਵਲ ਨੇ ਆਪਣੇ ਜੱਦੀ ਸਿੰਧ ਸੂਬੇ ਦੇ ਸੁੱਕਰ ਇਲਾਕੇ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਸਿੰਧ ਦਰਿਆ ਸਾਡਾ ਹੈ ਅਤੇ ਸਾਡਾ ਹੀ ਰਹੇਗਾ - ਜਾਂ ਤਾਂ ਸਾਡਾ ਪਾਣੀ ਇਸ ਵਿਚੋਂ ਵਹੇਗਾ, ਜਾਂ ਉਨ੍ਹਾਂ ਦਾ ਖ਼ੂਨ। ਸਿੰਧ ਦਰਿਆ ਸਿੰਧ ਸੂਬੇ ਵਿਚੋਂ ਵਗਦਾ ਹੈ ਅਤੇ ਸਿੰਧੂ ਘਾਟੀ ਸੱਭਿਅਤਾ ਦਾ ਸ਼ਹਿਰ ਮੋਹਿੰਜੋਦੜੋ ਇਸ ਦੇ ਕੰਢਿਆਂ ’ਤੇ ਵਧਿਆ-ਫੁੱਲਿਆ।’’ ਬਿਲਾਵਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਹਜ਼ਾਰਾਂ ਸਾਲ ਪੁਰਾਣੀ ਸੱਭਿਅਤਾ ਦਾ ਵਾਰਿਸ ਹੈ ਪਰ ਉਹ ਸੱਭਿਅਤਾ ਲੜਕਾਨਾ ਦੇ ਮੋਹਿੰਜੋਦੜੋ ਵਿਚ ਹੈ। ਅਸੀਂ ਇਸਦੇ ਸੱਚੇ ਰਖਵਾਲੇ ਹਾਂ ਅਤੇ ਅਸੀਂ ਇਸਦੀ ਰੱਖਿਆ ਕਰਾਂਗੇ।

Advertisement

ਬਿਲਾਵਲ ਨੇ ਕਿਹਾ ਕਿ ਮੋਦੀ ਸਿੰਧ ਦਰਿਆ ਅਤੇ ਸਿੰਧ ਸੂਬੇ ਦੇ ਲੋਕਾਂ ਵਿਚਕਾਰ ਯੁੱਗਾਂ ਪੁਰਾਣੇ ਰਿਸ਼ਤੇ ਨੂੰ ਤੋੜ ਨਹੀਂ ਸਕਦੇ। ਉਨ੍ਹਾਂ ਕਿਹਾ, "ਭਾਰਤ ਸਰਕਾਰ ਨੇ ਆਪਣੀਆਂ ਅੱਖਾਂ ਪਾਕਿਸਤਾਨ ਦੇ ਪਾਣੀ 'ਤੇ ਰੱਖੀਆਂ ਹਨ ਅਤੇ ਸਥਿਤੀ ਚਾਰਾਂ ਸੂਬਿਆਂ ਵਿਚ ਏਕਤਾ ਦੀ ਮੰਗ ਕਰਦੀ ਹੈ ਤਾਂ ਜੋ ਉਨ੍ਹਾਂ ਦੇ ਪਾਣੀ ਦੀ ਰੱਖਿਆ ਕੀਤੀ ਜਾ ਸਕੇ।" ਉਨ੍ਹਾਂ ਕਿਹਾ, ‘‘ਨਾਂ ਤਾਂ ਪਾਕਿਸਤਾਨ ਦੇ ਲੋਕ ਅਤੇ ਨਾ ਹੀ ਕੌਮਾਂਤਰੀ ਭਾਈਚਾਰਾ ਮੋਦੀ ਦੇ ਜੰਗੀ ਜਾਂ ਸਿੰਧ ਦੇ ਪਾਣੀ ਨੂੰ ਪਾਕਿਸਤਾਨ ਤੋਂ ਦੂਰ ਕਰਨ ਦੀਆਂ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਕਰਨਗੇ।

ਅਸੀਂ ਦੁਨੀਆ ਨੂੰ ਸੁਨੇਹਾ ਭੇਜਾਂਗੇ ਕਿ ਸਿੰਧ ’ਤੇ ਡਾਕਾ ਮਨਜ਼ੂਰ ਨਹੀਂ ਕੀਤਾ ਜਾਵੇਗਾ।’’ ਪੀਪੀਪੀ ਚੇਅਰਮੈਨ ਨੇ ਆਪਣੇ ਸਮਰਥਕਾਂ ਨੂੰ ਭਾਰਤੀ ਹਮਲੇ ਤੋਂ ਆਪਣੇ ਦਰਿਆ ਦੀ ਰੱਖਿਆ ਲਈ ਦ੍ਰਿੜ੍ਹ ਸੰਘਰਸ਼ ਲਈ ਤਿਆਰ ਰਹਿਣ ਦੀ ਅਪੀਲ ਕੀਤੀ। ਬਿਲਾਵਲ, ਜੋ ਪਾਕਿਸਤਾਨ ਦੇ ਸਭ ਤੋਂ ਛੋਟੀ ਉਮਰ ਦੇ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਹਨ, ਨੇ ਕਿਹਾ ਕਿ ਦੇਸ਼ ਅਤੇ ਇਸਦੇ ਲੋਕ ਭਾਰਤ ਵਿਚ ਹੋਏ ਹਾਲ ਹੀ ਦੇ ਅਤਿਵਾਦੀ ਹਮਲੇ ਦੀ ਨਿੰਦਾ ਕਰਦੇ ਹਨ ਕਿਉਂਕਿ ਖ਼ੁਦ ਪਾਕਿਸਤਾਨੀ ਵੀ ਅਤਿਵਾਦ ਦਾ ਸ਼ਿਕਾਰ ਹਨ। -ਪੀਟੀਆਈ

Advertisement