ਪੰਜਾਬ ਤੇ ਜੰਮੂ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਸਕੂਲ ਕਾਲਜ ਬੰਦ
08:21 AM May 07, 2025 IST
ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 7 ਮਈ
ਭਾਰਤ ਵੱਲੋਂ ਪਾਕਿਸਤਾਨ ਵਿਚ ਦਹਿਸ਼ਤੀ ਟਿਕਾਣਿਆਂ ’ਤੇ ਕੀਤੇ ਗਏ ਹਮਲੇ ਮਗਰੋਂ ਪੰਜਾਬ ਵਿਚ ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਸਣੇ ਸਰਹੱਦੀ ਇਲਾਕਿਆਂ ਵਿਚ ਸਕੂਲ ਬੰਦ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰਾਂ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਸਕੂਲ ਉਦੋਂ ਤੱਕ ਬੰਦ ਰਹਿਣਗੇ ਜਦੋਂ ਤੱਕ ਹਾਲਾਤ ਮੁੜ ਸੁਰੱਖਿਅਤ ਨਹੀਂ ਹੋ ਜਾਂਦੇ। ਮਾਪਿਆਂ ਨੂੰ ਕਲਾਸਾਂ ਮੁੜ ਸ਼ੁਰੂ ਹੋਣ ਬਾਰੇ ਤਾਜ਼ਾ ਅਪਡੇਟਸ ਲਈ ਸਕੂਲਾਂ ਦੇ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਜੰਮੂ ਅਤੇ ਕਸ਼ਮੀਰ ਵਿੱਚ ਜੰਮੂ, ਸਾਂਬਾ, ਕਠੂਆ, ਰਾਜੌਰੀ ਅਤੇ ਪੁਣਛ ਵਰਗੀਆਂ ਥਾਵਾਂ 'ਤੇ ਸਾਰੇ ਸਕੂਲ ਅਤੇ ਕਾਲਜ ਵੀ ਅੱਜ ਬੰਦ ਹਨ। ਇਸ ਦੌਰਾਨ ਪਾਕਿਸਤਾਨੀ ਫੌਜ ਵੱਲੋਂ ਕੰਟਰੋਲ ਰੇਖਾ ਨਾਲ ਕੀਤੀ ਗੋਲੀਬਾਰੀ ਵਿਚ ਤਿੰਨ ਨਾਗਰਿਕ ਮਾਰੇ ਗਏ ਹਨ।
Advertisement
Advertisement