ਪਿਆਰੇ ਲਾਲ ਨੂੰ ਪਦਮ ਭੂਸ਼ਣ: ਮੇਰੇ ਪਿਤਾ ਵੀ ਪੁਰਸਕਾਰ ਦੇ ਹੱਕਦਾਰ: ਲਕਸ਼ਮੀਕਾਂਤ ਦੀ ਧੀ
11:43 AM Feb 07, 2024 IST
ਮੁੰਬਈ, 7 ਫਰਵਰੀ
ਮਸ਼ਹੂਰ ਸੰਗੀਤਕਾਰ ਲਕਸ਼ਮੀਕਾਂਤ ਦੀ ਬੇਟੀ ਨੇ ਕਿਹਾ ਹੈ ਕਿ ਲਕਸ਼ਮੀਕਾਂਤ-ਪਿਆਰੇਲਾਲ ਦੀ ਜੋੜੀ ਨੇ 700 ਤੋਂ ਵੱਧ ਫਿਲਮਾਂ 'ਚ ਸੰਗੀਤ ਦਿੱਤਾ ਅਤੇ ਉਹ ਪਿਆਰੇਲਾਲ ਨੂੰ ਪਦਮ ਭੂਸ਼ਣ ਦੇਣ ਦੇ ਫੈਸਲੇ ਦਾ ਸਵਾਗਤ ਕਰਦੀ ਹੈ ਪਰ ਉਸ ਦੇ ਮਰਹੂਮ ਪਿਤਾ ਨੂੰ ਵੀ ਇਹ ਸਨਮਾਨ ਮਿਲਣਾ ਚਾਹੀਦਾ ਹੈ। ਲਕਸ਼ਮੀਕਾਂਤ ਦੇ ਪਰਿਵਾਰ ਨੇ ਇਸ ਮਾਮਲੇ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਪੱਤਰ ਵੀ ਲਿਖਿਆ ਹੈ। ਰਾਜੇਸ਼ਵਰੀ ਲਕਸ਼ਮੀਕਾਂਤ ਨੇ ਕਿਹਾ, ‘ਅਸੀਂ ਬਹੁਤ ਖੁਸ਼ ਹਾਂ ਕਿ ਪਿਆਰੇਲਾਲ ਅੰਕਲ ਨੂੰ ਆਖਰਕਾਰ ਪੁਰਸਕਾਰ ਮਿਲ ਗਿਆ ਹੈ। ਸਾਨੂੰ ਲੱਗਦਾ ਹੈ ਕਿ ਜਦੋਂ ਪਦਮ ਭੂਸ਼ਣ ਪੁਰਸਕਾਰ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਲਕਸ਼ਮੀਕਾਂਤ-ਪਿਆਰੇਲਾਲ ਨੂੰ ਵੱਖ ਕਰਕੇ ਨਹੀਂ ਦੇਖ ਸਕਦੇ। ਪਿਆਰੇਲਾਲ ਅੰਕਲ ਨੂੰ ਸਿਰਫ਼ ਇਸ ਲਈ ਪੁਰਸਕਾਰ ਦਿੱਤਾ ਹੈ ਕਿ ਉਹ ਦੁਨੀਆ ’ਚ ਹਨ ਤੇ ਮੇਰੇ ਪਿਤਾ ਜੀ ਦੀ ਨਹੀਂ ਹਨ।’
Advertisement
Advertisement