ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟਰਾਂਸਫਾਰਮਰ ਸੜਨ ਕਾਰਨ ਸੁੱਕਣ ਲੱਗਿਆ ਝੋਨਾ

07:50 AM Jun 30, 2024 IST

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 29 ਜੂਨ
ਪਾਵਰਕੌਮ ਸਬ-ਡਿਵੀਜ਼ਨ ਰੂਮੀ ਤਹਿਤ ਆਉਂਦੇ ਨਜ਼ਦੀਕੀ ਪਿੰਡ ਰਸੂਲਪੁਰ ਦੇ ਕਿਸਾਨ ਪਿਛਲੇ ਦਿਨੀਂ ਟਰਾਂਸਫਾਰਮਰ ਸੜ ਜਾਣ ਕਾਰਨ ਪ੍ਰੇਸ਼ਾਨ ਹਨ। ਹੁਣ ਕਈ ਦਿਨ ਬਾਅਦ ਵੀ ਟਰਾਂਸਫਾਰਮਰ ਨਵਾਂ ਨਾ ਲਾਉਣ ਕਰਕੇ ਪਾਣੀ ਤੋਂ ਬਿਨਾਂ ਤਾਜ਼ਾ ਲਾਇਆ ਝੋਨਾ ਸੁੱਕਣਾ ਸ਼ੁਰੂ ਹੋ ਗਿਆ ਹੈ। ਇਸ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਦੀ ਪਿੰਡ ਇਕਾਈ ਦੇ ਆਗੂ ਕਰਤਾਰ ਸਿੰਘ ਰਾਏ ਨੇ ਦੱਸਿਆ ਕਿ ਰਸੂਲਪੁਰ ਦੇ ਕਿਸਾਨ ਅਵਤਾਰ ਸਿੰਘ ਅਤੇ ਗੁਰਜੰਟ ਸਿੰਘ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰ ਰਹੇ ਹਨ।
ਉਨ੍ਹਾਂ ਵਲੋਂ ਤਾਜ਼ਾ ਲਾਏ ਝੋਨੇ ਦੀ ਫ਼ਸਲ ਸੁੱਕ ਕੇ ਬਰਬਾਦ ਹੋ ਰਹੀ ਹੈ ਕਿਉਂਕਿ ਉਨ੍ਹਾਂ ਦੀਆਂ ਖੇਤੀ ਮੋਟਰਾਂ ਵਾਲਾ ਬਿਜਲੀ ਟਰਾਂਸਫਾਰਮਰ 26 ਜੂਨ ਨੂੰ ਸੜ ਗਿਆ ਸੀ ਜੋ 28 ਜੂਨ ਦੀ ਸ਼ਾਮ ਨੂੰ ਜਗਰਾਉਂ ਪਾਵਰਕੌਮ ਦੇ ਸਟੋਰ ਤੋਂ ਕੱਢਵਾ ਕੇ ਰੱਖਿਆ ਗਿਆ। ਇਹ ਟਰਾਂਸਫਾਰਮਰ ਵੀ ਸੜਿਆ ਹੋਣ ਕਾਰਨ ਚੱਲ ਨਹੀਂ ਸਕਿਆ। ਇਸ ਸਬੰਧੀ ਜਦੋਂ ਸਬੰਧਤ ਜੇਈ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਸੋਮਵਾਰ ਨੂੰ ਹੀ ਹੋਰ ਟਰਾਂਸਫਾਰਮਰ ਰੱਖਿਆ ਜਾਵੇਗਾ। ਉਕਤ ਕਿਸਾਨਾਂ ਨੇ ਦੱਸਿਆ ਕਿ ਖ਼ਰਾਬ ਟਰਾਂਸਫਾਰਮਰ ਮਿਲਣ ਕਰਕੇ ਉਹ ਪ੍ਰੇਸ਼ਾਨ ਹਨ‌ ਕਿਉਂਕਿ ਇਸ ਨਾਲ ਉਨ੍ਹਾਂ ਦੀ ਫ਼ਸਲ ਖ਼ਰਾਬ ਹੋ ਰਹੀ, ਉਥੇ ਉਨ੍ਹਾਂ ਨੂੰ ਟਰਾਂਸਫਾਰਮਰ ਲਾਹੁਣ ਲੱਦਣ ਅਤੇ ਗੱਡੀ ਆਦਿ ਦੇ ਦੁੱਗਣੇ ਖਰਚੇ ਕਰਨੇ ਪੈਣਗੇ। ਇਸ ਸਬੰਧੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਸਰਕਾਰ ਇੱਕ ਪਾਸੇ ਸੜੇ ਟਰਾਂਸਫਾਰਮਰ ਚੌਵੀ ਘੰਟੇ ’ਚ ਬਦਲਣ ਦੇ ਦਾਅਵੇ ਕਰ ਰਹੀ ਪਰ ਅਮਲ ਇਸ ਤੋਂ ਉਲਟ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਸਪਲਾਈ ਫੌਰੀ ਚਾਲੂ ਕੀਤੀ ਜਾਵੇ। ਉਧਰ ਬੇਟ ਇਲਾਕੇ ’ਚ ਖੇਤੀ ਮੋਟਰਾਂ ਨੂੰ ਲੋੜ ਮੁਤਾਬਕ ਬਿਜਲੀ ਨਾ ਮਿਲਣ ਕਰਕੇ ਕਿਸਾਨ ਪ੍ਰੇਸ਼ਾਨ ਹਨ। ਹਰਿੰਦਰਪਾਲ ਸਿੰਘ ਸਿੱਧੂ ਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਖੇਤੀ ਮੋਟਰਾਂ ਨੂੰ ਬਿਜਲੀ ਸਪਲਾਈ ਨਾਮਾਤਰ ਮਿਲ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਬਿਜਲੀ ਐਲਾਨ ਮੁਤਾਬਕ ਦੇਣ ਦੀ ਮੰਗ ਕੀਤੀ ਹੈ।

Advertisement

Advertisement
Advertisement