ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਔਕਸਫੋਰਡ ਸਕੂਲ ਦੇ ਵਿਦਿਆਰਥੀਆਂ ਨੇ ਤਿੰਨ ਤਗ਼ਮੇ ਜਿੱਤੇ

10:12 AM Aug 24, 2024 IST

ਪੱਤਰ ਪ੍ਰੇਰਕ
ਲੰਬੀ, 23 ਅਗਸਤ
ਔਕਸਫੋਰਡ ਇੰਟਰਨੈਸ਼ਨਲ ਸਕੂਲ ਢਾਣੀ ਸਿੰਘੇਵਾਲਾ ਨੇ ਪੰਜਾਬ ਸਕੂਲ ਖੇਡਾਂ ਵਿੱਚ ਜ਼ਿਲ੍ਹਾ ਪੱਧਰੀ ਮੁੱਕੇਬਾਜ਼ੀ ਮੁਕਾਬਲਿਆਂ ’ਚ ਸਕੂਲ ਦੇ ਖਿਡਾਰੀਆਂ ਨੇ ਦੋ ਸੋਨ ਤਗ਼ਮੇ ਅਤੇ ਇੱਕ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਸਕੂਲ ਦੀ ਦਸਵੀਂ ਜਮਾਤ ਦੇ ਬਿਸ਼ਨਪ੍ਰੀਤ ਸਿੰਘ, ਅਰਮਾਨਦੀਪ ਸਿੰਘ, ਅਕਾਸ਼ਦੀਪ ਸਿੰਘ ਤੇ ਰਸ਼ਮੀਨ ਸਿੰਘ ਦੀ ਰਾਜ ਪੱਧਰੀ ਖੋ-ਖੋ ਟੀਮ ਲਈ ਚੋਣ ਕੀਤੀ ਗਈ ਹੈ। ਸਕੂਲ ਪ੍ਰਿੰਸੀਪਲ ਗੁਰਜੋਤ ਸਿੰਘ ਰੰਧਾਵਾ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਅੰਡਰ-14 ਵਰਗ ਵਿੱਚ ਸਕੂਲ ਦੀ ਅੱਠਵੀਂ ਜਮਾਤ ਦੇ ਅਨੁਕਲਪ ਨੇ 34-36 ਕਿਲੋ ਵਰਗ ’ਚ ਸੋਨ ਤਗ਼ਮਾ ਜਿੱਤਿਆ। ਅੱਠਵੀਂ ਜਮਾਤ ਦੇ ਗੁਰਬਖਸ਼ ਸਿੰਘ ਨੇ 28-30 ਕਿਲੋ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ। ਨੌਵੀਂ ਜਮਾਤ ਦੇ ਰੁਪੇਸ਼ ਨੇ 38-40 ਕਿਲੋ ਵਰਗ ਵਿੱਚ ਚਾਂਦੀ ਤਗ਼ਮਾ ਹਾਸਲ ਕੀਤਾ। ਖੋ-ਖੋ ਮੁਕਾਬਲੇ ਵਿੱਚ ਅੰਡਰ-17 ਵਰਗ ਵਿੱਚ ਔਕਸਫੋਰਡ ਟੀਮ (ਲੜਕਿਆਂ) ਨੇ ਦੂਜਾ ਸਥਾਨ ਹਾਸਲ ਕੀਤਾ। ਸਕੂਲ ਦੇ ਚੇਅਰਮੈਨ ਪਰਮਜੀਤ ਸਿੰਘ ਸਿੱਧੂ ਨੇ ਹੋਣਹਾਰ ਖਿਡਾਰੀਆਂ ਤੇ ਡੀਪੀਈ ਸ਼ਮਸ਼ਾਦ ਅਲੀ ਨੂੰ ਵਧਾਈ ਦਿੱਤੀ।

Advertisement

Advertisement