ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧੋਖਾਧੜੀ ਦੇ ਦੋਸ਼ ’ਚ ਆਇਲਸ ਸੈਂਟਰ ਦਾ ਮਾਲਕ ਗ੍ਰਿਫ਼ਤਾਰ

07:45 AM Sep 19, 2024 IST

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ
ਮੁਕਤਸਰ ਪੁਲੀਸ ਨੇ ਜਾਅਲੀ ਪਾਸਪੋਰਟ, ਵੀਜ਼ੇ ਬਣਾ ਕੇ ਠੱਗੀ ਮਾਰਨ ਦੇ ਦੋਸ਼ ਵਿੱਚ ਵੀਜ਼ਾ ਸੈਂਟਰ ਸੰਚਾਲਕ ਨੂੰ ਕਾਬੂ ਕੀਤਾ ਹੈ। ਥਾਣਾ ਸਿਟੀ ਦੇ ਮੁਖੀ ਜਸਕਰਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਮਲੋਟ ਰੋਡ ’ਤੇ ਚੱਲ ਰਹੇ ਇਕ ਆਇਲਸ (ਆਇਲੈਟਸ) ਸੈਂਟਰ ਦੇ ਮਾਲਕ ਵੱਲੋਂ ਕਥਿਤ ਤੌਰ ’ਤੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਵੀਜ਼ਾ ਲਵਾਉਣ ਦੇ ਨਾਮ ’ਤੇ ਠੱਗੀਆਂ ਮਾਰੀਆਂ ਜਾ ਰਹੀਆਂ ਹਨ। ਇਸ ਸਬੰਧ ’ਚ ਕਾਰਵਾਈ ਕਰਦਿਆਂ ਪੁਲੀਸ ਨੇ ਸਬੰਧੀ ਆਇਲੈਸ ਸੈਂਟਰ ’ਤੇ ਛਾਪਾਮਾਰੀ ਕੀਤੀ ਜਿਸ ਦੌਰਾਨ ਕੁੱਝ ਦਸਤਾਵੇਜ਼ ਤੇ ਮੋਹਰਾਂ ਬਰਾਮਦ ਕੀਤੀ ਅਤੇ ਸੈਂਟਰ ਮਾਲਕ ਜਸਪ੍ਰੀਤ ਸਿੰਘ ਵਾਸੀ ਭੁੱਲਰ ਕਲੋਨੀ ਖਿਲਾਫ ਧੋਖਾਧੜੀ ਦਾ ਮੁਕਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਜਸਪ੍ਰੀਤ ਸਿੰਘ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਵੀ ਲਿਆ ਹੈ। ਦੱਸਣਯੋਗ ਹੈ ਕਿ ਦੋ ਮਹੀਨੇ ਪਹਿਲਾਂ ਵੀ ਜਾਅਲੀ ਵੀਜ਼ੇ ਦੇਣ ਦੇ ਦੋਸ਼ ਹੇਠ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਇਕ ਸੈਂਟਰ ਬੰਦ ਕੀਤਾ ਗਿਆ ਸੀ।

Advertisement

Advertisement