ਹੜਤਾਲੀ ਅਧਿਆਪਕਾਂ ’ਚ ਤਨਖਾਹ ਕੱਟੇ ਜਾਣ ’ਤੇ ਰੋਸ
09:39 AM Jul 11, 2024 IST
Advertisement
ਬਠਿੰਡਾ:
Advertisement
ਡੈਮੋਕਰੇਟਿਕ ਟੀਚਰ ਫਰੰਟ ਨੇ 16 ਫਰਵਰੀ ਦੀ ਦੇਸ਼ਿਵਆਪੀ ਹੜਤਾਲ ਮੌਕੇ ਹੜਤਾਲੀ ਅਧਿਆਪਕਾਂ ਦੀ ਸਰਕਾਰ ਵੱਲੋਂ ਇਕ ਦਿਨ ਦੀ ਤਨਖਾਹ ’ਚ ਕਟੌਤੀ ਕਰਨ ’ਤੇ ਤਿੱਖਾ ਰੋਸ ਜਿਤਾਉਂਦਿਆਂ ਇਸ ਨੂੰ ਸੰਘਰਸ਼ੀ ਲੋਕਾਂ ਦੇ ਹੱਕਾਂ ’ਤੇ ਡਾਕਾ ਦੱਸਿਆ ਹੈ। ਆਗੂਆਂ ਮੁਤਾਬਿਕ ਪਿਛਲੇ ਦਿਨੀਂ ਵਿਭਾਗ ਵੱਲੋਂ ਡੀਡੀਓਜ਼ ਨੂੰ ਪੱਤਰ ਜਾਰੀ ਕਰਕੇ ਹੜਤਾਲੀ ਅਧਿਆਪਕਾਂ ਦੀ ਇੱਕ ਦਿਨ ਦੀ ਤਨਖਾਹ ਕੱਟਣ ਦਾ ਹੁਕਮ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਸਰਕਾਰ ਨੂੰ ਚਿਤਾਵਨੀ ਦੇ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਹੜਤਾਲੀ ਅਧਿਆਪਕਾਂ ਦੀ ਤਨਖਾਹ ’ਚ ਕਟੌਤੀ ਕਰਕੇ ਉਨ੍ਹਾਂ ਦੀ ਜ਼ੁਬਾਨਬੰਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਫੈਸਲਿਆਂ ਖ਼ਿਲਾਫ਼ ਤੇ ਆਪਣੀਆਂ ਮੰਗਾਂ ਦੇ ਲਈ ਸੰਘਰਸ਼ ਕਰਨਾ ਜਾਂ ਹੜਤਾਲ ਕਰਨਾ ਹਰ ਇੱਕ ਵਿਆਕਤੀ ਦਾ ਜਮਹੂਰੀ ਹੱਕ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement