ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਦਾ ਓਐੱਸਡੀ ਮੁਅੱਤਲ
06:50 AM May 30, 2024 IST
Advertisement
ਨਵੀਂ ਦਿੱਲੀ, 29 ਮਈ
ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਮੈਡੀਕਲ ਉਪਕਰਨਾਂ ਦੀ ਖਰੀਦ ਵਿੱਚ ਕਥਿਤ ਅਨਿਯਮਤਾਵਾਂ ਦੇ ਸਬੰਧ ਵਿੱਚ ਸਿਹਤ ਮੰਤਰੀ ਸੌਰਭ ਭਾਰਦਵਾਜ ਦੇ ਓਐੱਸਡੀ ਆਰ.ਐੱਨ. ਦਾਸ ਨੂੰ ਅੱਜ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ। ਇਕ ਅਧਿਕਾਰਤ ਆਦੇਸ਼ ਰਾਹੀਂ ਇਹ ਜਾਣਕਾਰੀ
ਦਿੱਤੀ ਗਈ।
ਦਾਸ ਨੂੰ 2021 ਵਿੱਚ ਕੋਵਿਡ-19 ਮਹਾਮਾਰੀ ਦੌਰਾਨ 60 ਕਰੋੜ ਰੁਪਏ ਕੀਮਤ ਦੀਆਂ ਪੀਪੀਈ ਕਿੱਟਾਂ, ਦਸਤਾਨੇ, ਮਾਸਕ ਅਤੇ ਰੈਪਿਡ ਐਂਟੀਜਨ ਟੈਸਟ (ਆਰਏਟੀ) ਕਿੱਟਾਂ ਵਰਗੇ ਵੱਖ-ਵੱਖ ਮੈਡੀਕਲ ਉਪਕਰਨਾਂ ਦੀ ਖਰੀਦ ਵਿੱਚ ਕਥਿਤ ਅਨਿਯਮਤਾਵਾਂ ਦੇ ਸਬੰਧ ਵਿੱਚ ਅਪਰੈਲ ’ਚ ਵਿਜੀਲੈਂਸ ਡਾਇਰੈਕਟੋਰੇਟ ਵੱਲੋਂ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਗਿਆ ਸੀ। -ਪੀਟੀਆਈ
Advertisement
Advertisement
Advertisement