For the best experience, open
https://m.punjabitribuneonline.com
on your mobile browser.
Advertisement

ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ

06:46 AM May 04, 2024 IST
ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 3 ਮਈ
ਵਿਸ਼ਵ ਰੈੱਡ ਕਰਾਸ ਦਿਵਸ ਦੇ ਸੰਦਰਭ ਵਿਚ ਅੱਜ ਆਰੀਆ ਕੰਨਿਆ ਕਾਲਜ ਵਿੱਚ ਰੈੱਡ ਕਰਾਸ ਸੁਸਾਇਟੀ ਦੀ ਸੰਯੋਜਕ ਡਾ. ਸੋਨੀਆ ਮਲਿਕ ਦੀ ਅਗਵਾਈ ’ਚ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿੱਚ 26 ਵਿਦਿਆਰਥਣਾਂ ਨੇ ਹਿੱਸਾ ਲਿਆ। ਪ੍ਰਤੀਯੋਗਤਾ ਦਾ ਵਿਸ਼ਾ ‘ਮਾਨਵਤਾ ਨੂੰ ਜ਼ਿੰਦਾ ਰੱਖੋ’ ਰੱਖਿਆ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਕਿਹਾ ਕਿ ਸਾਰਿਆਂ ਨੂੰ ਮਾਨਵ ਕਲਿਆਣ ਦੇ ਹਿੱਤਾਂ ਲਈ ਸਮਾਜ ਦੇ ਪ੍ਰਤੀ ਸੰਵੇਦਨਸ਼ੀਲ ਹੋ ਕੇ ਸਮਾਜ ਸੇਵਾ ਕਰਨੀ ਚਾਹੀਦੀ ਹੈ। ਮੁਕਾਬਲੇ ਵਿਚ ਜੱਜਾਂ ਦੀ ਭੂਮਿਕਾ ਮਹੇਸ਼ ਧੀਮਾਨ, ਪ੍ਰੋ. ਗਨੇਸ਼ਣਾ ਤੇ ਪ੍ਰੋ. ਲਲਿਤ ਨੇ ਨਿਭਾਈ। ਮੁਕਾਬਲਿਆਂ ਦੀਆਂ ਜੇਤੂਆਂ ਨੂੰ ਰੈੱਲ ਕਰਾਸ ਸੁਸਾਇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਜੁਲ ਗੁਪਤਾ, ਡਾ. ਕਵਿਤਾ ਮਹਿਤਾ, ਹਿਮਾਨੀ, ਮਮਤਾ, ਅਮਿਤਾ ਆਦਿ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×