For the best experience, open
https://m.punjabitribuneonline.com
on your mobile browser.
Advertisement

ਪਟਿਆਲਾ ’ਚ ਨਗਰ ਕੀਰਤਨ ਸਜਾਇਆ

07:48 AM Apr 15, 2024 IST
ਪਟਿਆਲਾ ’ਚ ਨਗਰ ਕੀਰਤਨ ਸਜਾਇਆ
ਵਿਧਾਇਕ ਅਜੀਤਪਾਲ ਕੋਹਲੀ ਅਤੇ ਸਾਥੀ ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ। ਫੋਟੋ: ਭੰਗੂ
Advertisement

ਪਟਿਆਲਾ: ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਮੌਕੇ ਅੱਜ ਪਟਿਆਲਾ ਸ਼ਹਿਰ ’ਚ ਆਲੌਕਿਕ ਨਗਰ ਕੀਰਤਨ ਸਜਾਇਆ ਗਿਆ। ਵੱਖ ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਜਦੋਂ ਅਨਾਰਦਾਨਾ ਚੌਕ ਪੁੱਜਾ, ਤਾਂ ਇੱਥੇ ਪਟਿਆਲਾ ਸ਼ਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਪਣੀ ਟੀਮ ਸਮੇਤ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ। ਉਨ੍ਹਾਂ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕਰਦਿਆਂ, ਸ਼ਰਧਾਲੂਆਂ ਲਈ ਲੰਗਰ ਵੀ ਲਗਾਇਆ। ਇਸ ਮੌਕੇ ਹਰਸ਼ ਵਾਲੀਆ, ਤਿਰਲੋਕ ਸਿੰਘ ਤੋਰਾ, ਤਰਨਜੀਤ ਸਿੰਘ ਕੋਹਲੀ, ਜੋਗਿੰਦਰ ਸਿੰਘ ਛਾਂਗਾ, ਅਜੀਤ ਸਿੰਘ ਬਾਬੂ, ਰਵਿੰਦਰ ਪਾਲ ਸਿੰਘ ਬੰਟੂ, ਰਵਿੰਦਰ ਪਾਲ ਸਿੰਘ ਜੋਨੀ ਕੋਹਲੀ, ਗੁਰਿੰਦਰ ਸਿੰਘ ਬਿੱਟੂ, ਰਣਜੀਤ ਸਿੰਘ ਚੰਢੋਕ, ਹਰਪਾਲ ਸਿੰਘ ਬਿੱਟੂ, ਸ਼ਿਵੰਦਰ ਸਿੰਘ ਚੱਢਾ, ਜਗਤਾਰ ਸਿੰਘ ਤਾਰੀ, ਸਿਮਰਨਪ੍ਰੀਤ ਸਿੰਘ ਐਸਪੀ, ਅਮਰਜੀਤ ਸਿੰਘ ਦਾਰਾ ਆਦਿ ਮੌਜੂਦ ਰਹੇ। -ਖੇਤਰੀ ਪ੍ਰਤੀਨਿਧ

Advertisement

Advertisement
Author Image

Advertisement
Advertisement
×